ਭਾਜਪਾ ਧਰਮ ਤੇ ਕਾਂਗਰਸ ਅਧਰਮ, ਇਸ ਲਈ ਅਸੀਂ ਲੜਨਾ ਹੈ ਧਰਮਯੁੱਧ : ਕੰਗਨਾ ਰਣੌਤ

Friday, Apr 05, 2024 - 11:01 AM (IST)

ਭਾਜਪਾ ਧਰਮ ਤੇ ਕਾਂਗਰਸ ਅਧਰਮ, ਇਸ ਲਈ ਅਸੀਂ ਲੜਨਾ ਹੈ ਧਰਮਯੁੱਧ : ਕੰਗਨਾ ਰਣੌਤ

ਮੁੰਬਈ (ਬਿਊਰੋ) - ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਾਣੌਤ ਨੇ ਭਾਜਪਾ ਨੂੰ ਧਰਮ ਤਾਂ ਕਾਂਗਰਸ ਪਾਰਟੀ ਨੂੰ ਅਧਰਮ ਦੱਸਿਆ ਹੈ। ਵੀਰਵਾਰ ਨੂੰ ਮੰਡੀ ਜ਼ਿਲੇ ਦੇ ਸੁੰਦਰਨਗਰ ’ਚ ਮੰਡਲ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੰਗਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਅਯੁੱਧਿਆ ’ਚ ਬਣੇ ਰਾਮ ਮੰਦਰ ਨੂੰ ਲੈ ਕੇ ਇਕੱਠੇ ਕੀਤੇ ਗਏ ਚੰਦੇ ਨੂੰ ਭਾਜਪਾ ਦਾ ਸਕੈਮ ਦੱਸਿਆ ਸੀ। ਕਾਂਗਰਸੀਆਂ ਨੂੰ ਹੋਸ਼ ਨਹੀਂ ਰਹੀ ਅਤੇ ਉਹ ਕੁਝ ਵੀ ਬਿਆਨਬਾਜ਼ੀ ਕਰਦੇ ਜਾ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ : ਹੇਮਾ ਮਾਲਿਨੀ ’ਤੇ ਸੁਰਜੇਵਾਲਾ ਦੀ ਟਿੱਪਣੀ ਨਾਲ ਵਿਵਾਦ, ਮਹਿਲਾ ਕਮਿਸ਼ਨ ਨੇ 3 ਦਿਨਾਂ ’ਚ ਐਕਸ਼ਨ ਲੈਣ ਦੇ ਦਿੱਤੇ ਹੁਕਮ

ਦੇਸ਼ ਵਿਚ ਕਾਂਗਰਸ ਦੀ ਕੁ-ਬੁੱਧੀ ਤੇ ਕੁ-ਰਾਜਨੀਤੀ ਖਿਲਾਫ ਭਾਜਪਾ ਨੇ ਲੜਨਾ ਹੈ। ਰਾਮ ਮੰਦਰ ਨੂੰ ਮੁਗਲਾਂ ਨੇ ਤੋੜਿਆ ਸੀ। ਉੱਥੇ ਭਗਵਾਨ ਸ਼੍ਰੀ ਰਾਮ ਨਾਲ ਜੁੜੇ ਸਬੂਤ ਮੌਜੂਦ ਹਨ ਪਰ ਇਸ ਦੇ ਬਾਵਜੂਦ ਕਾਂਗਰਸ ਭਗਵਾਨ ਸ਼੍ਰੀ ਰਾਮ ਤੇ ਮੰਦਰ ਨੂੰ ਕਾਲਪਨਿਕ ਦੱਸ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਹੋਈ ਅੱਗ ਬਬੂਲਾ, ਲਾਈਵ ਆ ਕੇ ਕੀਤਾ ਰੱਜ ਕੇ ਗਾਲੀ ਗਲੋਚ

ਕੰਗਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਫੌਜ ਤੇ ਸ਼ਹੀਦਾਂ ’ਤੇ ਅਭੱਦਰ ਟਿੱਪਣੀ ਕਰਦੀ ਹੈ। ਭਾਜਪਾ ਦਾ ਸਭ ਤੋਂ ਵੱਡਾ ਧਰਮ ਰਾਸ਼ਟਰਵਾਦ ਹੈ ਅਤੇ ਲੋਕ ਸਭਾ ਚੋਣਾਂ-2024 ਇਕ ਧਰਮਯੁੱਧ ਹਨ। ਮੰਡੀ ਤੇ ਪਹਾੜਾਂ ਦੀਆਂ ਲੜਕੀਆਂ ਹਿੰਮਤ ਤੇ ਜੋਸ਼ ਨਾਲ ਭਰਪੂਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News