ਪੈਰਾਸੀਟਾਮੋਲ ਇਨਫਿਊਜ਼ਨ ਤੇ ਮੈਟਰੋਨੀਡਾਜ਼ੋਲ ਇੰਜੈਕਸ਼ਨ ’ਤੇ ਰੋਕ, ਅੰਮ੍ਰਿਤਸਰ ’ਚ ਸ਼ੱਕੀ ਦਵਾਈਆਂ ਦਾ ਸਟਾਕ ਸੀਲ

Tuesday, Aug 11, 2026 - 06:29 AM (IST)

ਪੈਰਾਸੀਟਾਮੋਲ ਇਨਫਿਊਜ਼ਨ ਤੇ ਮੈਟਰੋਨੀਡਾਜ਼ੋਲ ਇੰਜੈਕਸ਼ਨ ’ਤੇ ਰੋਕ, ਅੰਮ੍ਰਿਤਸਰ ’ਚ ਸ਼ੱਕੀ ਦਵਾਈਆਂ ਦਾ ਸਟਾਕ ਸੀਲ

ਅੰਮ੍ਰਿਤਸਰ (ਦਲਜੀਤ) : ਕਪੂਰਥਲਾ ਦੇ ਸਰਕਾਰੀ ਹਸਪਤਾਲ ’ਚ ਮਹਿਲਾ ਮਰੀਜ਼ਾਂ ਦੀ ਅਚਾਨਕ ਹਾਲਤ ਵਿਗੜਨ ਦੀ ਗੰਭੀਰ ਘਟਨਾ ਤੋਂ ਬਾਅਦ ਪੰਜਾਬ ਦਾ ਸਿਹਤ ਵਿਭਾਗ ਅਲਰਟ ਮੋਡ ’ਚ ਆ ਗਿਆ ਹੈ। ਵਿਭਾਗ ਨੇ ਸੂਬੇ ਭਰ ’ਚ ਪੈਰਾਸੀਟਾਮੋਲ ਇਨਫਿਊਜ਼ਨ ਅਤੇ ਮੈਟਰੋਨੀਡਾਜ਼ੋਲ ਇੰਜੈਕਸ਼ਨ ਆਈ. ਵੀ. ਦੇ ਕੁਝ ਸ਼ੱਕੀ ਬੈਚਾਂ ਦੀ ਵਰਤੋਂ ’ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਸੂਤਰਾਂ ਅਨੁਸਾਰ ਕਪੂਰਥਲਾ ’ਚ ਜਣੇਪੇ ਤੋਂ ਬਾਅਦ 7 ਔਰਤਾਂ ਦੀ ਹਾਲਤ ਵਿਗੜਨ ’ਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਇਕ ਔਰਤ ਦੀ ਮੌਤ ਹੋ ਗਈ। ਬਾਕੀ ਮਰੀਜ਼ਾਂ ’ਚੋਂ 4 ਨੂੰ ਛੁੱਟੀ ਮਿਲ ਚੁੱਕੀ ਹੈ, ਜਦਕਿ 2 ਅਜੇ ਵੀ ਇਲਾਜ ਅਧੀਨ ਹਨ।

ਇਹ ਵੀ ਪੜ੍ਹੋ : ਸੜਕ ਦੇ ਟੋਏ ਨੇ ਲਈ AAP ਦੇ ਸਰਪੰਚ ਅਮਰਜੀਤ ਸਿੰਘ ਦੀ ਜਾਨ, NHAI ਨੂੰ ਕਾਰਨ ਦੱਸੋ ਨੋਟਿਸ ਜਾਰੀ

ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਅੰਮ੍ਰਿਤਸਰ ਦੀ ਸਿਵਲ ਸਰਜਨ ਡਾ. ਰਸ਼ਮੀ ਨੇ ਦੱਸਿਆ ਕਿ ਜ਼ਿਲੇ ਦੇ ਸਰਕਾਰੀ ਹਸਪਤਾਲਾਂ ’ਚੋਂ ਸਬੰਧਤ ਦਵਾਈਆਂ ਦਾ ਸਟਾਕ ਇਕੱਠਾ ਕਰ ਕੇ ਲਾਲ ਟੇਪ ਨਾਲ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਇਨ੍ਹਾਂ ਦੀ ਵਰਤੋਂ ਨਾ ਕਰ ਸਕੇ। ਲੈਬ ਟੈਸਟਾਂ ਅਤੇ ਤਕਨੀਕੀ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ। ਇਸ ਘਟਨਾ ਨੇ ਦਵਾਈਆਂ ਦੀ ਗੁਣਵੱਤਾ ਅਤੇ ਨਿਗਰਾਨੀ ਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਹਨ। ਪੀੜਤ ਪਰਿਵਾਰਾਂ ਵੱਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਵਿਭਾਗ ਨੇ ਸਾਰੇ ਹਸਪਤਾਲਾਂ ਨੂੰ ਸਾਵਧਾਨ ਰਹਿਣ ਦੇ ਹੁਕਮ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News