ਵਿਜੇ ਚੋਪੜਾ ਜੀ ਨੂੰ ਮਿਲੇ ਸੰਨੀ ਦਿਓਲ, ਪੁਰਾਣੀਆਂ ਯਾਦਾਂ ਤੇ ਫ਼ਿਲਮ ਜਗਤ ਨਾਲ ਜੁੜੇ ਮੁੱਦਿਆਂ ’ਤੇ ਹੋਈ ਚਰਚਾ

Sunday, Aug 09, 2026 - 08:34 AM (IST)

ਵਿਜੇ ਚੋਪੜਾ ਜੀ ਨੂੰ ਮਿਲੇ ਸੰਨੀ ਦਿਓਲ, ਪੁਰਾਣੀਆਂ ਯਾਦਾਂ ਤੇ ਫ਼ਿਲਮ ਜਗਤ ਨਾਲ ਜੁੜੇ ਮੁੱਦਿਆਂ ’ਤੇ ਹੋਈ ਚਰਚਾ

ਜਲੰਧਰ (ਧਵਨ) - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਨੇ ਅੱਜ ਵਿਜੇ ਚੋਪੜਾ ਨਾਲ ਮੁਲਾਕਾਤ ਕਰ ਕੇ ਦੇਸ਼, ਸਮਾਜ ਅਤੇ ਫ਼ਿਲਮ ਉਦਯੋਗ ਨਾਲ ਜੁੜੇ ਵੱਖ-ਵੱਖ ਮੁੱਦਿਆਂ ਦੇ ਨਾਲ-ਨਾਲ ਆਗਾਮੀ ਫ਼ਿਲਮ ‘ਬਟਵਾਰਾ 1947’ ਨੂੰ ਲੈ ਕੇ ਗੱਲਬਾਤ ਕੀਤੀ। ਦੋਹਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਸਿਨੇਮਾ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਮਾਜ ਅਤੇ ਨਵੀਂ ਪੀੜ੍ਹੀ ਨੂੰ ਸਕਾਰਾਤਮਕ ਸੰਦੇਸ਼ ਦੇਣ ਦਾ ਪ੍ਰਭਾਵਸ਼ਾਲੀ ਜ਼ਰੀਆ ਵੀ ਹੈ। ਸੰਨੀ ਦਿਓਲ, ਜਿਨ੍ਹਾਂ ਨੇ ‘ਬੇਤਾਬ’, ‘ਘਾਇਲ’, ‘ਜੀਤ’, ‘ਬਾਰਡਰ’, ‘ਗਦਰ’ ਅਤੇ ‘ਯਮਲਾ ਪਗਲਾ ਦੀਵਾਨਾ’ ਸਮੇਤ ਕਈ ਫ਼ਿਲਮਾਂ ਰਾਹੀਂ ਦਰਸ਼ਕਾਂ ਦੇ ਮਨਾਂ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ, ਨੇ ਮੁਲਾਕਾਤ ਦੌਰਾਨ ਫ਼ਿਲਮ ਜਗਤ ਨਾਲ ਜੁੜੇ ਆਪਣੇ ਤਜਰਬੇ ਵੀ ਸਾਂਝੇ ਕੀਤੇ।

ਪੜ੍ਹੋ ਇਹ ਵੀ - 95 ਸਾਲਾ ਦਾਦੀ ਨੂੰ ਮੋਢਿਆਂ ’ਤੇ ਚੁੱਕ ਕਾਂਵੜ ਯਾਤਰਾ ’ਤੇ ਨਿਕਲੇ 35 ਪੋਤੇ, ਭਾਵੁਕ ਕਰ ਦੇਣਗੀਆਂ ਤਸਵੀਰਾਂ

ਸੰਨੀ ਦਿਓਲ ਉਸ ਸਮੇਂ ਕਾਫ਼ੀ ਪ੍ਰਭਾਵਿਤ ਹੋਏ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਆਜ਼ਾਦੀ ਦੀ ਲੜਾਈ ਦੌਰਾਨ ਵਿਜੇ ਚੋਪੜਾ ਆਪਣੀ ਮਾਤਾ ਸ਼੍ਰੀਮਤੀ ਸ਼ਾਂਤੀ ਦੇਵੀ ਨਾਲ ਡੇਢ ਸਾਲ ਜੇਲ ਵਿਚ ਰਹੇ ਸਨ ਅਤੇ ਉਸ ਵੇਲੇ ਉਨ੍ਹਾਂ ਦੀ ਉਮਰ ਮਹਿਜ਼ 6 ਮਹੀਨੇ ਸੀ। ਇਹ ਗੱਲ ਸੁਣ ਕੇ ਸੰਨੀ ਦਿਓਲ ਨੇ ਵਿਜੇ ਚੋਪੜਾ ਦੇ ਸੰਘਰਸ਼ਪੂਰਨ ਜੀਵਨ ਬਾਰੇ ਦਿਲਚਸਪੀ ਦਿਖਾਉਂਦਿਆਂ ਜਾਣਕਾਰੀ ਲਈ। ਵਿਜੇ ਚੋਪੜਾ ਨੇ ਸੰਨੀ ਦਿਓਲ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ, ਰਮੇਸ਼ ਚੰਦਰ ਅਤੇ ਉਹ ਖ਼ੁਦ ਫ਼ਿਲਮਾਂ ਦੇ ਬਹੁਤ ਸ਼ੌਕੀਨ ਸਨ। ਉਸ ਦੌਰ ਵਿਚ ਉਹ ਲੱਗਭਗ ਹਰ ਸ਼ੁੱਕਰਵਾਰ ਨੂੰ ਫਿਲਮ ਵੇਖਣ ਥੀਏਟਰ ਜਾਂਦੇ ਸਨ। ਉਨ੍ਹਾਂ ਨੇ ਫ਼ਿਲਮ ਜਗਤ ਨਾਲ ਆਪਣੇ ਪੁਰਾਣੇ ਲਗਾਅ ਅਤੇ ਉਸ ਸਮੇਂ ਦੀਆਂ ਫ਼ਿਲਮੀ ਯਾਦਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਜਲੰਧਰ ਵਿਚ ਹੀ ਲੱਗਭਗ 200 ਫ਼ਿਲਮ ਡਿਸਟ੍ਰੀਬਿਊਟਰ ਸਨ।

ਵਿਜੇ ਚੋਪੜਾ ਨੇ ਦੱਸਿਆ ਕਿ ਸੰਨੀ ਦਿਓਲ ਦੇ ਪਿਤਾ ਅਤੇ ਪ੍ਰਸਿੱਧ ਅਦਾਕਾਰ ਸਵ. ਧਰਮਿੰਦਰ ਵੀ ਲਾਲਾ ਜਗਤ ਨਾਰਾਇਣ ਜੀ ਨੂੰ ਮਿਲਣ ਆਉਂਦੇ ਸਨ। ਉਨ੍ਹਾਂ ਕਿਹਾ ਕਿ ਧਰਮਿੰਦਰ ਕੁਝ ਸਾਲ ਪਹਿਲਾਂ ਵੀ ‘ਪੰਜਾਬ ਕੇਸਰੀ’ ਦਫ਼ਤਰ ਆਏ ਸਨ। ਉਸ ਸਮੇਂ ਧਰਮਿੰਦਰ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਸੀ ਕਿ ਵਿਜੇ ਚੋਪੜਾ ਦੇ ਘਰ ਵਿਚ ਅੱਜ ਵੀ ਬਹੁਤ ਕੁਝ ਉਹੋ ਜਿਹਾ ਹੀ ਹੈ ਜਿਵੇਂ ਕਈ ਸਾਲ ਪਹਿਲਾਂ ਸੀ। ਇਸ ’ਤੇ ਸੰਨੀ ਦਿਓਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਧਰਮਿੰਦਰ ਦੀ ਯਾਦਦਾਸ਼ਤ ਬਹੁਤ ਤੇਜ਼ ਸੀ ਅਤੇ ਉਨ੍ਹਾਂ ਨੂੰ ਪੁਰਾਣੀਆਂ ਘਟਨਾਵਾਂ ਅਤੇ ਲੋਕਾਂ ਨਾਲ ਜੁੜੀਆਂ ਗੱਲਾਂ ਲੰਮੇ ਸਮੇਂ ਤੱਕ ਯਾਦ ਰਹਿੰਦੀਆਂ ਸਨ। ਉਨ੍ਹਾਂ ਨੇ ਆਪਣੇ ਪਿਤਾ ਨਾਲ ਜੁੜੀਆਂ ਕਈ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।

ਪੜ੍ਹੋ ਇਹ ਵੀ - ਫ਼ਿਰ ਸ਼ੁਰੂ ਹੋਇਆ Work From Home ! ਭਾਰੀ ਬਾਰਿਸ਼ ਮਗਰੋਂ ਗੁਰੂਗ੍ਰਾਮ ਪ੍ਰਸ਼ਾਸਨ ਵਲੋਂ ਜਾਰੀ ਐਡਵਾਇਜ਼ਰੀ

ਮੁਲਾਕਾਤ ਦੌਰਾਨ ਸੰਨੀ ਦਿਓਲ ਨੇ ਆਪਣੇ ਬੇਟੇ ਕਰਣ ਦਿਓਲ ਦੀ ਪਛਾਣ ਵਿਜੇ ਚੋਪੜਾ ਨਾਲ ਕਰਵਾਈ। ਇਸ ਮੌਕੇ ਦੋਹਾਂ ਵਿਚਾਲੇ ਪੁਰਾਣੇ ਪਰਿਵਾਰਕ ਅਤੇ ਫ਼ਿਲਮੀ ਸਬੰਧਾਂ ਨੂੰ ਲੈ ਕੇ ਗੱਲਬਾਤ ਹੋਈ। ਸੰਨੀ ਦਿਓਲ ਨੇ ਵਿਜੇ ਚੋਪੜਾ ਨਾਲ ਆਪਣੇ ਪਰਿਵਾਰ ਅਤੇ ਪੰਜਾਬ ਨਾਲ ਜੁੜੇ ਪੁਰਾਣੇ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਇੱਥੋਂ ਦੇ ਲੋਕਾਂ ਨਾਲ ਉਨ੍ਹਾਂ ਦਾ ਹਮੇਸ਼ਾ ਗੂੜ੍ਹਾ ਲਗਾਅ ਰਿਹਾ ਹੈ ਅਤੇ ਉਹ ਪੰਜਾਬ ਦੇ ਆਪਣੇ ਦੌਰਿਆਂ ਅਤੇ ਇੱਥੇ ਮਿਲੇ ਪਿਆਰ ਨੂੰ ਯਾਦ ਰੱਖਦੇ ਹਨ। ਵਿਜੇ ਚੋਪੜਾ ਨੇ ਵੀ ਸੰਨੀ ਦਿਓਲ ਨੂੰ ਉਨ੍ਹਾਂ ਦੇ ਆਗਾਮੀ ਫ਼ਿਲਮੀ ਪ੍ਰਾਜੈਕਟਾਂ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਧਰਮਿੰਦਰ ਅਤੇ ਦਿਓਲ ਪਰਿਵਾਰ ਦਾ ਫ਼ਿਲਮ ਜਗਤ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News