ਜੇਤਲੀ ਦਾ ਐਤਵਾਰ ਨੂੰ ਨਿਗਮਬੋਧ ਘਾਟ 'ਤੇ ਹੋਵੇਗਾ ਅੰਤਿਮ ਸੰਸਕਾਰ

Saturday, Aug 24, 2019 - 03:14 PM (IST)

ਜੇਤਲੀ ਦਾ ਐਤਵਾਰ ਨੂੰ ਨਿਗਮਬੋਧ ਘਾਟ 'ਤੇ ਹੋਵੇਗਾ ਅੰਤਿਮ ਸੰਸਕਾਰ

ਨਵੀਂ ਦਿੱਲੀ— ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਐਤਵਾਰ ਨੂੰ ਨਿਗਮਬੋਧ ਘਾਟ 'ਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਭਾਜਪਾ ਨੇਤਾ ਸੁਧਾਂਸ਼ੂ ਮਿੱਤਲ ਨੇ ਇਹ ਜਾਣਕਾਰੀ ਦਿੱਤੀ। ਜੇਤਲੀ ਦਾ ਦਿਹਾਂਤ ਦੁਪਹਿਰ 12.07 ਵਜੇ ਏਮਜ਼ 'ਚ ਹੋਇਆ। ਉਨ੍ਹਾਂ ਦਾ ਕੁਝ ਹਫ਼ਤਿਆਂ ਤੋਂ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਹ 9 ਅਗਸਤ ਨੂੰ ਏਮਜ਼ 'ਚ ਭਰਤੀ ਹੋਏ ਸਨ। ਜੇਤਲੀ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਕੈਲਾਸ਼ ਕਾਲੋਨੀ ਸਥਿਤ ਘਰ ਲਿਜਾਇਆ ਜਾਵੇਗਾ। ਐਤਵਾਰ ਸਵੇਰੇ ਉਨ੍ਹਾਂ ਦਾ ਮ੍ਰਿਤਕ ਸਰੀਰ ਭਾਜਪਾ ਹੈੱਡ ਕੁਆਰਟਰ ਲਿਜਾਇਆ ਜਾਵੇਗਾ, ਜਿੱਥੇ ਸਿਆਸੀ ਦਲਾਂ ਦੇ ਨੇਤਾ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣਗੇ। ਭਾਜਪਾ ਹੈੱਡ ਕੁਆਰਟਰ ਤੋਂ ਮ੍ਰਿਤਕ ਸਰੀਰ ਨੂੰ ਅੰਤਿਮ ਸੰਸਕਾਰ ਲਈ ਨਿਗਮਬੋਧ ਘਾਟ ਲਿਜਾਇਆ ਜਾਵੇਗਾ।

ਅਰੁਣ ਜੇਤਲੀ ਦੇ ਘਰ 'ਤੇ ਵੱਡੀ ਗਿਣਤੀ 'ਚ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਾਰਟੀ ਵਰਕਰ ਜੁਟ ਗਏ ਹਨ। ਹਰ ਵਰਕਰ ਗਮਗੀਨ ਹੈ ਅਤੇ ਉਨ੍ਹਾਂ ਦੇ ਕੰਮਾਂ ਨੂੰ ਯਾਦ ਕਰ ਰਿਹਾ ਹੈ। ਨਿਮਰ ਅਤੇ ਰਾਜਨੀਤਕ ਤੌਰ 'ਤੇ ਉੱਤਮ ਰਣਨੀਤੀਕਾਰ, ਜੇਤਲੀ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮੁੱਖ ਸੰਕਟਮੋਚਕ ਸਨ, ਜਿਨ੍ਹਾਂ ਦੀ ਚਾਰ ਦਹਾਕਿਆਂ ਦੀ ਸ਼ਾਨਦਾਰ ਸਿਆਸੀ ਪਾਰੀ ਸਿਹਤ ਸੰਬੰਧੀ ਸਮੱਸਿਆ ਕਾਰਨ ਸਮੇਂ ਤੋਂ ਪਹਿਲਾਂ ਖਤਮ ਹੋ ਗਈ।


author

DIsha

Content Editor

Related News