ਸੰਸਦ ''ਚ ਨਾਅਰੇਬਾਜ਼ੀ ਅਤੇ ਨਿੱਜੀ ਟਿੱਪਣੀਆਂ ਕਰਨਾ ਵੀ ਇਕ ਆਫ਼ਤ ਹੈ : ਅਰੁਣ ਗੋਵਿਲ

Thursday, Dec 12, 2024 - 05:15 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਰੁਣ ਗੋਵਿਲ ਨੇ ਵੀਰਵਾਰ ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਨਾਅਰੇਬਾਜ਼ੀ ਕਰਨਾ ਅਤੇ ਨਿੱਜੀ ਟਿੱਪਣੀਆਂ ਕਰਨਾ ਵੀ ਇਕ 'ਆਫ਼ਤ' ਹੈ। ਉਨ੍ਹਾਂ ਨੇ ਇਹ ਟਿੱਪਣੀ 'ਡਿਜ਼ਾਸਟਰ ਮੈਨੇਜਮੈਂਟ (ਸੋਧ) ਬਿੱਲ, 2024' 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਕੀਤੀ। ਅਭਿਨੇਤਾ ਗੋਵਿਲ ਨੇ ਅਸਿੱਧੇ ਤੌਰ 'ਤੇ ਅਡਾਨੀ ਮੁੱਦੇ 'ਤੇ ਵਿਰੋਧੀ ਧਿਰ ਦੇ ਮੈਂਬਰਾਂ ਦੁਆਰਾ ਕੀਤੀ ਗਈ ਨਾਅਰੇਬਾਜ਼ੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਦੁਆਰਾ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ 'ਤੇ ਕੀਤੀਆਂ ਕਈ ਵਿਵਾਦਪੂਰਨ ਟਿੱਪਣੀਆਂ ਦਾ ਜ਼ਿਕਰ ਕੀਤਾ।

ਉਨ੍ਹਾਂ ਕਿਹਾ,''ਸੰਸਦ 'ਚ ਹਰ ਰੋਜ਼ 'ਮਨੁੱਖੀ' ਤਬਾਹੀ ਹੁੰਦੀ ਹੈ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਕੁਝ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ, ਕੁਰਸੀ ਦੇ ਨੇੜੇ ਆ ਕੇ ਨਿੱਜੀ ਟਿੱਪਣੀਆਂ ਕੀਤੀਆਂ ਅਤੇ ਨਾਰੀ ਸ਼ਕਤੀ ਦਾ ਅਪਮਾਨ ਕੀਤਾ। ਕੀ ਆਫ਼ਤ ਨਹੀਂ ਹੈ? ਇਹ ਇਕ ਆਫ਼ਤ ਹੈ।'' ਗੋਵਿਲ ਨੇ ਕਿਹਾ,''ਸਰ, ਚੇਅਰਮੈਨ, ਜੇਕਰ ਤੁਸੀਂ ਕੋਈ ਸਥਾਈ ਹੱਲ ਲੱਭ ਲੈਂਦੇ ਹੋ ਤਾਂ ਮੈਂ ਬਹੁਤ ਧੰਨਵਾਦੀ ਹੋਵਾਂਗਾ।'' ਇਸ 'ਤੇ ਪ੍ਰਧਾਨਗੀ ਸਪੀਕਰ ਜਗਦੰਬਿਕਾ ਪਾਲ ਨੇ ਕਿਹਾ,''ਸੰਸਦ ਵਿਚ ਚੰਗੀ ਚਰਚਾ ਹੁੰਦੀ ਹੈ, ਤੁਸੀਂ ਵੀ ਚਰਚਾ 'ਚ ਹਿੱਸਾ ਲੈ ਰਹੇ ਹੋ।'' 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News