ਆਫ਼ਤ ਪ੍ਰਭਾਵਿਤ ਸੂਬਿਆਂ ਨੂੰ ਕੇਂਦਰ ਦੀ ਵੱਡੀ ਰਾਹਤ, 1912 ਕਰੋੜ ਦਾ ਪੈਕੇਜ ਮਨਜ਼ੂਰ
Friday, Mar 13, 2026 - 02:00 PM (IST)
ਨਵੀਂ ਦਿੱਲੀ- ਕੇਂਦਰ ਨੇ 2025 'ਚ ਹੜ੍ਹ, ਅਚਾਨਕ ਆਏ ਹੜ੍ਹ, ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਚੱਕਰਵਾਤ 'ਮੋਂਥਾ' ਤੋਂ ਪ੍ਰਭਾਵਿਤ 5 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਨੂੰ 1,912.99 ਕਰੋੜ ਰੁਪਏ ਦੀ ਵਾਧੂ ਵਿੱਤੀ ਮਦਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ 'ਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਾਲੀ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਨੇ ਇਹ ਫ਼ੈਸਲਾ ਲਿਆ ਹੈ। ਬਿਆਨ ਅਨੁਸਾਰ, ਇਹ 5 ਸੂਬੇ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਨਾਗਾਲੈਂਡ ਹਨ।
ਬਿਆਨ 'ਚ ਕਿਹਾ ਗਿਆ ਹੈ,''ਕੁੱਲ ਰਾਸ਼ੀ 'ਚੋਂ 341.48 ਕਰੋੜ ਰੁਪਏ ਆਂਧਰਾ ਪ੍ਰਦੇਸ਼ ਲਈ, 15.70 ਕਰੋੜ ਰੁਪਏ ਛੱਤੀਸਗੜ੍ਹ ਲਈ, 778.67 ਕਰੋੜ ਰੁਪਏ ਗੁਜਰਾਤ ਲਈ, 288.39 ਕਰੋੜ ਰੁਪਏ ਹਿਮਾਚਲ ਪ੍ਰਦੇਸ਼ ਲਈ, 158.41 ਕਰੋੜ ਰੁਪਏ ਨਾਗਾਲੈਂਡ ਲਈ ਅਤੇ 330.34 ਕਰੋੜ ਰੁਪਏ ਜੰਮੂ ਕਸ਼ਮੀਰ ਲਈ ਮਨਜ਼ੂਰ ਕੀਤੇ ਗਏ ਹਨ।'' ਇਹ ਮਦਦ ਰਾਜ ਆਫ਼ਤ ਪ੍ਰਤੀਕਿਰਿਆ ਫੰਡ (ਐੱਸਡੀਆਰਐੱਫ) ਦੇ ਅਧੀਨ ਸੂਬਿਆਂ ਨੂੰ ਪਹਿਲਾਂ ਤੋਂ ਜਾਰੀ ਕੀਤੀ ਗਈ ਧਨ ਰਾਸ਼ੀ ਤੋਂ ਇਲਾਵਾ ਹੈ। ਇਸ 'ਚ ਕਿਹਾ ਗਿਆ ਹੈ ਕਿ ਵਿੱਤ ਸਾਲ 2025-26 ਦੌਰਾਨ ਕੇਂਦਰ ਨੇ ਐੱਸਡੀਆਰਐੱਫ ਦੇ ਅਧੀਨ 28 ਸੂਬਿਆਂ ਨੂੰ 20,735 ਕਰੋੜ ਰੁਪਏ ਅਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ (ਐੱਨਡੀਆਰਐੱਫ) ਦੇ ਅਧੀਨ 21 ਸੂਬਿਆਂ ਨੰ 3,628.18 ਕਰੋੜ ਰੁਪਏ ਜਾਰੀ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
