ਸੰਸਦ 'ਚ ਗੂੰਜਿਆ ਇਰਾਨ ਜੰਗ ਦਾ ਮੁੱਦਾ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ

Monday, Mar 09, 2026 - 12:03 PM (IST)

ਸੰਸਦ 'ਚ ਗੂੰਜਿਆ ਇਰਾਨ ਜੰਗ ਦਾ ਮੁੱਦਾ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ- ਮਿਡਲ ਈਸਟ 'ਚ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਰਾਜ ਸਭਾ ਵਿੱਚ ਇੱਕ ਬਿਆਨ ਦਿੰਦਿਆਂ ਕਿਹਾ ਕਿ ਭਾਰਤ ਇਸ ਜੰਗ ਨੂੰ ਲੈ ਕੇ ਬਹੁਤ ਚਿੰਤਤ ਹੈ ਅਤੇ ਹਰ ਕੀਮਤ 'ਤੇ ਸ਼ਾਂਤੀ ਦੀ ਵਕਾਲਤ ਕਰਦਾ ਹੈ।

ਜੈਸ਼ੰਕਰ ਨੇ ਕਿਹਾ ਕਿ ਭਾਰਤ ਤਣਾਅ ਘਟਾਉਣ ਅਤੇ ਸੰਜਮ ਵਰਤਣ 'ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹਿੰਸਾ ਦਾ ਕੋਈ ਹੱਲ ਨਹੀਂ ਹੈ, ਸਿਰਫ਼ ਗੱਲਬਾਤ ਅਤੇ ਕੂਟਨੀਤੀ ਨਾਲ ਹੀ ਸਥਿਤੀ ਨੂੰ ਸੁਧਾਰਿਆ ਜਾ ਸਕਦਾ ਹੈ। ਮੰਤਰੀ ਨੇ ਭਰੋਸਾ ਦਿਵਾਇਆ ਕਿ ਖੇਤਰ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਸਰਕਾਰ ਉੱਥੋਂ ਦੇ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ ਤਾਂ ਜੋ ਭਾਰਤੀਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ।

On the conflict situation in West Asia, EAM Dr S Jaishankar says," The Indian Embassy has facilitated the relocation of several Indian students in Tehran to places outside. Indian nationals in Iran on business were facilitated to cross over to Armenia to return to India. Our… pic.twitter.com/zmMDEesmYn

— ANI (@ANI) March 9, 2026

ਜੰਗ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ 'ਤੇ ਚਿੰਤਾ ਜਤਾਉਂਦੇ ਹੋਏ ਉਨ੍ਹਾਂ ਕਿਹਾ, "ਸਾਡੇ ਰਾਸ਼ਟਰੀ ਹਿੱਤ, ਜਿਸ ਵਿੱਚ ਊਰਜਾ ਸੁਰੱਖਿਆ ਅਤੇ ਵਪਾਰਕ ਟੀਚੇ ਸ਼ਾਮਲ ਹਨ, ਹਮੇਸ਼ਾ ਸਾਡੀ ਤਰਜੀਹ ਰਹਿਣਗੇ।" ਉਨ੍ਹਾਂ ਕਿਹਾ ਕਿ ਭਾਰਤੀ ਖਪਤਕਾਰਾਂ 'ਤੇ ਤੇਲ ਦੀਆਂ ਕੀਮਤਾਂ ਦਾ ਜ਼ਿਆਦਾ ਬੋਝ ਨਾ ਪਵੇ, ਇਸ ਲਈ ਸਰਕਾਰ ਪੂਰੀ ਤਰ੍ਹਾਂ ਸੁਚੇਤ ਹੈ।

ਇਹ ਵੀ ਪੜ੍ਹੋ- ''ਮੁਆਫ਼ੀ ਨੂੰ ਦੁਸ਼ਮਣਾਂ ਨੇ ਸਾਡੀ ਹਾਰ ਸਮਝ ਲਿਆ..!'', ਇਰਾਨੀ ਰਾਸ਼ਟਰਪਤੀ ਨੇ ਦੇ'ਤਾ ਵੱਡਾ ਬਿਆਨ

ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਇਹ ਖੇਤਰ ਇੱਕ ਵੱਡੀ ਜੰਗ ਦੇ ਮੈਦਾਨ 'ਚ ਬਦਲ ਗਿਆ ਹੈ। ਇਰਾਨ ਵੱਲੋਂ ਅਮਰੀਕੀ ਬੇਸਾਂ 'ਤੇ ਕੀਤੇ ਗਏ ਜਵਾਬੀ ਹਮਲਿਆਂ ਨੇ ਜੰਗ ਦੀ ਅੱਗ ਹੋਰ ਭੜਕਾ ਦਿੱਤੀ ਹੈ, ਜਿਸ ਦਾ ਅਸਰ ਭਾਰਤ ਸਣੇ ਦੁਨੀਆ ਭਰ 'ਚ ਦੇਖਿਆ ਜਾ ਰਿਹਾ ਹੈ। ਅਜਿਹੇ ਮੌਕੇ ਐੱਸ. ਜੈਸ਼ੰਕਰ ਦਾ ਇਹ ਬਿਆਨ ਸੰਕੇਤ ਦਿੰਦਾ ਹੈ ਕਿ ਭਾਰਤ ਅੰਤਰਰਾਸ਼ਟਰੀ ਮੰਚ 'ਤੇ ਸ਼ਾਂਤੀ ਬਹਾਲੀ ਲਈ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹੈ, ਪਰ ਨਾਲ ਹੀ ਉਹ ਆਪਣੇ ਦੇਸ਼ ਦੇ ਆਰਥਿਕ ਹਿੱਤਾਂ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰੇਗਾ।

ਇਹ ਵੀ ਪੜ੍ਹੋ- ਲੰਬੀ ਚੱਲੀ ਇਰਾਨ ਦੀ ਜੰਗ ਤਾਂ ਇਰਾਨ ਹੀ ਨਹੀਂ, ਭਾਰਤ ਸਣੇ ਪੂਰੀ ਦੁਨੀਆ ਨੂੰ ਪੈ ਜਾਏਗਾ 'ਵਖ਼ਤ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News