''ਨਿੱਜੀ ਪਸੰਦ'' ਨਹੀਂ, ਹੁਣ ਮਿਲੇਗੀ ਕਾਨੂੰਨੀ ਪਛਾਣ; ਲੋਕ ਸਭਾ ''ਚ ਟ੍ਰਾਂਸਜੈਂਡਰ ਅਧਿਕਾਰ ਸੋਧ ਬਿੱਲ ਪੇਸ਼

Friday, Mar 13, 2026 - 05:39 PM (IST)

''ਨਿੱਜੀ ਪਸੰਦ'' ਨਹੀਂ, ਹੁਣ ਮਿਲੇਗੀ ਕਾਨੂੰਨੀ ਪਛਾਣ; ਲੋਕ ਸਭਾ ''ਚ ਟ੍ਰਾਂਸਜੈਂਡਰ ਅਧਿਕਾਰ ਸੋਧ ਬਿੱਲ ਪੇਸ਼

ਨਵੀਂ ਦਿੱਲੀ : 'ਟ੍ਰਾਂਸਜੈਂਡਰ' ਸ਼ਬਦ ਦੀ ਢੁਕਵੀਂ ਪਰਿਭਾਸ਼ਾ ਦੇਣ ਤੇ ਇਸ ਵਰਗ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਲਈ ਸਜ਼ਾ ਦੇ ਪ੍ਰਬੰਧ ਵਾਲਾ ਇਕ ਅਹਿਮ ਬਿੱਲ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਪੇਸ਼ ਕੀਤਾ ਗਿਆ। ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਵੀਰੇਂਦਰ ਕੁਮਾਰ ਨੇ 'ਟ੍ਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦੀ ਸੁਰੱਖਿਆ) ਸੋਧ ਬਿੱਲ' ਸਦਨ 'ਚ ਪੇਸ਼ ਕੀਤਾ।

ਸਹੀ ਪਛਾਣ ਤੇ ਕਾਨੂੰਨੀ ਲਾਭ
ਬਿੱਲ ਦੇ ਉਦੇਸ਼ਾਂ 'ਚ ਕਿਹਾ ਗਿਆ ਹੈ ਕਿ ਟ੍ਰਾਂਸਜੈਂਡਰ ਵਿਅਕਤੀਆਂ ਦੀ ਸਹੀ ਤੇ ਪੱਕੀ ਪਛਾਣ ਕਰਨਾ ਤੇ ਉਨ੍ਹਾਂ ਦੀ ਸੁਰੱਖਿਆ ਲਈ ਇਕ ਢੁਕਵੀਂ ਪਰਿਭਾਸ਼ਾ ਦੇਣੀ ਬੇਹੱਦ ਜ਼ਰੂਰੀ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਇਸ ਵਰਗ ਦੇ ਲੋਕਾਂ ਨੂੰ ਮੌਜੂਦਾ ਕਾਨੂੰਨਾਂ ਦਾ ਸਹੀ ਫਾਇਦਾ ਮਿਲ ਸਕੇ।

ਪਛਾਣ ਦੇ ਮਾਪਦੰਡ ਹੋਣਗੇ ਸਖ਼ਤ
ਬਿੱਲ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਮੌਜੂਦਾ ਕਾਨੂੰਨ ਤਹਿਤ ਦਿੱਤੀ ਜਾਣ ਵਾਲੀ ਸੁਰੱਖਿਆ ਅਤੇ ਲਾਭ ਬਹੁਤ ਵਿਆਪਕ ਹਨ। ਇਸ ਲਈ, ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਅਜਿਹੀ ਪਛਾਣ ਸਿਰਫ਼ ਕਿਸੇ ਵਿਅਕਤੀ ਦੀ ਨਿੱਜੀ ਪਸੰਦ ਜਾਂ ਖ਼ੁਦ ਦੱਸੀ ਗਈ ਪਛਾਣ (self-identified identity) ਦੇ ਆਧਾਰ 'ਤੇ ਨਹੀਂ ਦਿੱਤੀ ਜਾ ਸਕਦੀ। ਸਰਕਾਰ ਦਾ ਮੰਨਣਾ ਹੈ ਕਿ ਕਾਨੂੰਨ ਦੇ ਲਾਭ ਪਹੁੰਚਾਉਣ ਲਈ ਇਕ ਨਿਸ਼ਚਿਤ ਪ੍ਰਕਿਰਿਆ ਤੇ ਪਰਿਭਾਸ਼ਾ ਦਾ ਹੋਣਾ ਲਾਜ਼ਮੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News