CEC ਗਿਆਨੇਸ਼ ਕੁਮਾਰ ''ਤੇ ਡਿੱਗ ਸਕਦੀ ਹੈ ਗਾਜ਼! ਵਿਰੋਧੀਆਂ ਨੇ ਸੰਸਦ ''ਚ ਦਿੱਤਾ ਹਟਾਉਣ ਦਾ ਨੋਟਿਸ

Friday, Mar 13, 2026 - 03:13 PM (IST)

CEC ਗਿਆਨੇਸ਼ ਕੁਮਾਰ ''ਤੇ ਡਿੱਗ ਸਕਦੀ ਹੈ ਗਾਜ਼! ਵਿਰੋਧੀਆਂ ਨੇ ਸੰਸਦ ''ਚ ਦਿੱਤਾ ਹਟਾਉਣ ਦਾ ਨੋਟਿਸ

ਨਵੀਂ ਦਿੱਲੀ- ਵਿਰੋਧੀ ਪਾਰਟੀਆਂ ਨੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਨੂੰ 'ਪੱਖਪਾਤ ਅਤੇ ਭੇਦਭਾਵ ਕਰਨ' ਸਮੇਤ ਹੋਰ ਦੋਸ਼ਾਂ ਨੂੰ ਲੈ ਕੇ ਅਹੁਦੇ ਤੋਂ ਹਟਾਉਣ ਦਾ ਪ੍ਰਸਤਾਵ ਲਿਆਉਣ ਸੰਬੰਧੀ ਨੋਟਿਸ ਬੁੱਧਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਨੂੰ ਸੌਂਪ ਦਿੱਤੇ। ਸੂਤਰਾਂ ਨੇ ਦੱਸਿਆ ਕਿ 130 ਲੋਕ ਸਭਾ ਮੈਂਬਰਾਂ ਅਤੇ 63 ਰਾਜ ਸਭਾ ਮੈਂਬਰਾਂ ਨੇ ਨੋਟਿਸ 'ਤੇ ਦਸਤਖ਼ਤ ਕੀਤੇ ਹਨ। ਸੂਤਰਾਂ ਨੇ ਕਿਹਾ ਕਿ ਦਸਤਖ਼ਤ ਕਰਨ ਵਾਲਿਆਂ 'ਚ 'ਇੰਡੀਆ' ਗਠਜੋੜ ਦੇ ਸਾਰੇ ਘਟਕ ਦਲਾਂ ਦੇ ਮੈਂਬਰ ਸ਼ਾਮਲ ਹਨ। ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਵੀ ਦਸਤਖ਼ਤ ਕੀਤੇ ਹਨ। ਆਮ ਆਦਮੀ ਪਾਰਟੀ ਹੁਣ ਰਸਮੀ ਰੂਪ ਨਾਲ ਵਿਰੋਧੀ ਗਠਜੋੜ ਦਾ ਹਿੱਸਾ ਨਹੀਂ ਹੈ, ਹਾਲਾਂਕਿ ਉਸ ਨੇ ਇਸ ਕਦਮ ਦਾ ਸਮਰਥਨ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਕੁਝ ਆਜ਼ਾਦ ਸੰਸਦ ਮੈਂਬਰਾਂ ਨੇ ਵੀ ਨੋਟਿਸ 'ਤੇ ਦਸਤਖ਼ਤ ਕੀਤੇ ਹਨ।

ਨਿਯਮਾਂ ਅਨੁਸਾਰ, ਲੋਕ ਸਭਾ 'ਚ ਘੱਟੋ-ਘੱਟ 100 ਮੈਂਬਰਾਂ ਦੇ ਦਸਤਖ਼ਤ ਵਾਲਾ ਨੋਟਿਸ ਅਤੇ ਰਾਜ ਸਭਾ 'ਚ ਘੱਟ ਤੋਂ ਘੱਟ 50 ਮੈਂਬਰਾਂ ਦੇ ਦਸਤਖ਼ਤ ਨੋਟਿਸ ਦੇਣਾ ਹੁੰਦਾ ਹੈ। ਵਿਰੋਧੀ ਪਾਰਟੀਆਂ ਨੇ ਕਈ ਮੌਕਿਆਂ 'ਤੇ ਸੀਈਸੀ 'ਤੇ ਸੱਤਾਧਾਰੀ ਭਾਜਪਾ ਦੀ ਮਦਦ ਕਰਨ ਦਾ ਦੋਸ਼ ਲਗਾਇਆ ਹੈ। ਵਿਰੋਧੀ ਪਾਰਟੀਆਂ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧਰ (ਐੱਸਆਈਆਰ) ਦੀ ਕਵਾਇਦ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ 'ਤੇ ਲਗਾਤਾਰ ਨਿਸ਼ਾਨਾ ਵਿੰਨ੍ਹਦਾ ਰਿਹਾ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਐੱਸਆਈਆਰ ਦਾ ਮਕਸਦ ਭਾਜਪਾ ਦੀ ਮਦਦ ਕਰਨਾ ਹੈ। ਸੀਈਸੀ ਨੂੰ ਅਹੁਦੇ ਤੋਂ ਹਟਾਉਣ ਦਾ ਨੋਟਿਸ ਸੰਸਦ ਦੇ ਕਿਸੇ ਵੀ ਸਦਨ 'ਚ ਦਿੱਤਾ ਜਾ ਸਕਦਾ ਹੈ ਅਤੇ ਇਸ ਨੂੰ ਜ਼ਰੂਰ ਹੀ ਵਿਸ਼ੇਸ਼ ਬਹੁਮਤ ਨਾਲ ਪਾਸ ਕੀਤਾ ਜਾਣਾ ਚਾਹੀਦਾ, ਜੋ ਸਦਨ ਦੀ ਕੁੱਲ ਮੈਂਬਰਸ਼ਿਪ ਦਾ ਬਹੁਮਤ ਅਤੇ ਮੌਜੂਦਗੀ ਤੇ ਵੋਟ ਪਾਉਣ ਵਾਲੇ ਮੈਂਬਰਾਂ ਦਾ ਦੋ-ਤਿਹਾਈ ਬਹੁਮਤ ਹੋਣਾ ਚਾਹੀਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News