ਭਾਜਪਾ ਨੇ ਮੈਨੂੰ ਦੋਸਤ ਬਣਨਾ ਸਿਖਾ ਦਿੱਤਾ : ਅਖਿਲੇਸ਼ ਯਾਦਵ
Sunday, Jan 06, 2019 - 10:08 AM (IST)
ਲਖਨਊ— ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨਾਲ ਮੁਲਾਕਾਤ ਕਰ ਕੇ ਗਠਜੋੜ ਨੂੰ ਆਖਰੀ ਰੂਪ ਦੇਣ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੇ ਉਨ੍ਹਾਂ ਨੂੰ ਦੋਸਤ ਬਣਾਉਣ ਦੀ ਕਲਾ ਸਿਖਾਈ ਹੈ। ਦਿੱਲੀ 'ਚ ਮਾਇਆਵਤੀ ਨਾਲ ਮੁਲਾਕਾਤ ਤੋਂ ਬਾਅਦ ਅਖਿਲੇਸ਼ ਨੇ ਕਿਹਾ,''ਮੈਂ ਧੰਨਵਾਦ ਕਰਦਾ ਹਾਂ ਕਿ ਭਾਜਪਾ ਨੇ ਮੈਨੂੰ ਸਿਖਾਇਆ ਕਿ ਦੋਸਤ ਕਿਵੇਂ ਬਣਾਏ ਜਾਂਦੇ ਹਨ।'' ਅਖਿਲੇਸ਼ ਕਹਿੰਦੇ ਹਨ,''ਉੱਤਰ ਪ੍ਰਦੇਸ਼ ਲਈ ਬਹੁਤ ਸਾਰੇ ਵਿਕਾਸ ਕੰਮ ਕਰਨ ਦੇ ਬਾਵਜੂਦ ਅਸੀਂ 2017 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸੀ।'' ਉਨ੍ਹਾਂ ਨੇ ਕਿਹਾ,''ਇਸ ਗਠਜੋੜ ਨਾਲ ਅਸੀਂ ਚੋਣ ਸੰਬੰਧੀ ਗਣਿਤ ਦਾ ਆਕਲਨ ਕਰ ਲਿਆ ਹੈ।'' ਇਨ੍ਹਾਂ ਸਾਰਿਆਂ ਤੋਂ ਵੱਖ ਬਸਪਾ ਨਾਲ ਸੀਟ ਵੰਡ ਦੇ ਫਾਰਮੂਲੇ 'ਤੇ ਸਵਾਲ ਕੀਤੇ ਜਾਣ 'ਤੇ ਅਖਿਲੇਸ਼ ਨੇ ਦੱਸਿਆ ਕਿ ਦੋਵੇਂ ਪਾਰਟੀਆਂ ਇਕ-ਦੂਜੇ ਦਾ ਸਨਮਾਨ ਕਰਨਗੀਆਂ ਅਤੇ ਉਸੇ ਅਨੁਸਾਰ ਸੀਟਾਂ 'ਤੇ ਚੋਣਾਂ ਲੜਨਗੀਆਂ।
ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਨਵੇਂ ਸਾਲ ਦੀ ਇਕ-ਦੂਜੇ (ਬਸਪਾ) ਨੂੰ ਵਧਾਉਣ ਦੇਣ ਲਈ ਮਿਲੇ ਸਨ। ਜ਼ਾਹਰ ਜਿਹੀ ਗੱਲ ਹੈ ਕਿ ਮੁਲਾਕਾਤ ਦੌਰਾਨ ਸਿਆਸੀ ਗੱਲਬਾਤ ਤਾਂ ਹੁੰਦੀ ਹੀ ਹੈ। ਇਹੀ ਨਹੀਂ ਅਖਿਲੇਸ਼ ਯਾਦਵ ਨੇ ਰਾਜ ਅਤੇ ਕੇਂਦਰ 'ਚ ਭਾਜਪਾ ਦੀ ਸਰਕਾਰ 'ਤੇ ਨਿਸ਼ਾਨਾ ਵੀ ਸਾਧਿਆ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਾਲਿਆਂ ਨੇ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਦਾ ਸ਼ੁੱਭ ਆਰੰਭ ਕੀਤਾ ਹੈ ਅਤੇ ਉਨ੍ਹਾਂ ਕੋਲ ਕੋਈ ਨਵੀਂ ਯੋਜਨਾ ਨਹੀਂ ਹੈ। ਅਖਿਲੇਸ਼ ਯਾਦਵ ਨੇ ਕਿਹਾ,''ਪ੍ਰਧਾਨ ਮੰਤਰੀ ਮੋਦੀ ਵਾਰਾਣਸੀ 'ਚ ਸਨ ਅਤੇ ਉਨ੍ਹਾਂ ਨੇ ਇਕ ਅਜਿਹੀ ਯੋਜਨਾ ਦਾ ਉਦਘਾਟਨ ਕਰ ਦਿੱਤਾ, ਜਿਸ ਨੂੰ ਮੈਂ ਮੁੱਖ ਮੰਤਰੀ ਰਹਿੰਦੇ ਹੋਏ ਸ਼ੁਰੂ ਕੀਤਾ ਸੀ।'' ਉਨ੍ਹਾਂ ਨੇ ਕਿਹਾ,''ਬਸਪਾ ਨਾਲ ਗਠਜੋੜ ਦਾ ਮੁੱਖ ਮਕਸਦ ਲੋਕ ਸਭਾ ਚੋਣਾਂ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਉੱਤਰ ਪ੍ਰਦੇਸ਼ ਅਤੇ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ 'ਤੇ ਲਿਜਾਉਣਾ ਹੈ।
