ਏਅਰ ਏਸ਼ੀਆ ਦੇ ਜਹਾਜ਼ ਨਾਲ ਟਕਰਾਇਆ ਪੰਛੀ, ਵਾਲ-ਵਾਲ ਬਚੇ ਯਾਤਰੀ
Sunday, Oct 21, 2018 - 10:48 AM (IST)

ਰਾਂਚੀ— ਏਅਰ ਏਸ਼ੀਆ ਦੇ ਜਹਾਜ਼ ਨਾਲ ਪੰਛੀ ਟਕਰਾ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਦਿੱਲੀ ਤੋਂ ਰਾਂਚੀ ਆਉਣ ਦੌਰਾਨ ਲੈਂਡਿੰਗ ਕਰਨ ਵਾਲਾ ਸੀ। ਇਸ ਹਾਦਸੇ 'ਚ ਜਹਾਜ਼ ਦੇ ਪੰਖਾਂ ਨੂੰ ਨੁਕਸਾਨ ਪੁੱਜਾ ਹੈ। ਪਾਇਲਟ ਨੇ ਜਹਾਜ਼ ਨੂੰ ਸੁਰੱਖਿਅਤ ਰਨ-ਵੇਅ 'ਤੇ ਉਤਾਰ ਦਿੱਤਾ। ਜਹਾਜ਼ 'ਚ ਲਗਭਗ 200 ਯਾਤਰੀ ਸਵਾਰ ਸਨ। ਜਹਾਜ਼ ਨੇ ਰਾਂਚੀ ਤੋਂ ਕੋਲਕਾਤਾ ਸੀ। ਇਸ ਦੌਰਾਨ ਖਰਾਬੀ ਆਉਣ ਕਾਰਨ ਜਹਾਜ਼ ਦੇ ਰਨ-ਵੇਅ 'ਤੇ ਬਹੁਤ ਦੇਰ ਤੱਕ ਖੜ੍ਹੇ ਰਹਿਣ ਨਾਲ ਪਰੇਸ਼ਾਨ ਯਾਤਰੀਆਂ ਨੇ ਹੰਗਾਮਾ ਕੀਤਾ। ਉਨ੍ਹਾਂ ਦੇ ਹੰਗਾਮੇ ਕਾਰਨ ਏਅਰਪੋਰਟ ਅਥਾਰਿਟੀ ਵੱਲੋਂ ਬੰਗਲੁਰੂ ਤੋਂ ਦੇਰ ਰਾਤੀ ਜਹਾਜ਼ ਮੰਗਵਾ ਕੇ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ। ਏਅਰਪੋਰਟ ਅਥਾਰਿਟੀ ਦਾ ਕਹਿਣਾ ਹੈ ਕਿ ਤਕਨੀਕੀ ਖਰਾਬੀ ਕਾਰਨ ਜਹਾਜ਼ 'ਚ ਸਮੱਸਿਆ ਹੋਈ ਹੈ।