CM ਯੋਗੀ ਦੇ ਹੈਲੀਕਾਪਟਰ ਨਾਲ ਟਕਰਾਇਆ ਪੰਛੀ, ਹੋਈ ਐਮਰਜੈਂਸੀ ਲੈਂਡਿੰਗ

Sunday, Jun 26, 2022 - 11:18 AM (IST)

CM ਯੋਗੀ ਦੇ ਹੈਲੀਕਾਪਟਰ ਨਾਲ ਟਕਰਾਇਆ ਪੰਛੀ, ਹੋਈ ਐਮਰਜੈਂਸੀ ਲੈਂਡਿੰਗ

ਵਾਰਾਣਸੀ– ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਹੈਲੀਕਾਪਟਰ ਐਤਵਾਰ ਨੂੰ ਵਾਰਾਣਸੀ ਤੋਂ ਉਡਾਣ ਭਰਨ ਮਗਰੋਂ ਕਿਸੇ ਪੰਛੀ ਨਾਲ ਟਕਰਾ ਗਿਆ, ਜਿਸ ਕਾਰਨ ਉਸ ਨੂੰ ਇੱਥੇ ਐਮਰਜੈਂਸੀ ਸਥਿਤੀ ’ਚ ਉਤਾਰਨਾ ਪਿਆ। ਵਾਰਾਣਸੀ ਦੇ ਜ਼ਿਲ੍ਹਾ ਅਧਿਕਾਰੀ ਕੌਸ਼ਲ ਰਾਜ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹੈਲੀਕਾਪਟਰ ਦੇ ਇੱਥੋਂ ਉਡਾਣ ਭਰਦੇ ਹੀ ਕੋਈ ਪੰਛੀ ਉਸ ਨਾਲ ਟਕਰਾ ਗਿਆ, ਜਿਸ ਨਾਲ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਹੈਲੀਕਾਪਟਰ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।

ਐਮਰਜੈਂਸੀ ਲੈਂਡਿੰਗ ਮਗਰੋਂ ਮੁੱਖ ਮੰਤਰੀ ਕਾਰ ’ਚ ਸਵਾਰ ਹੋ ਕੇ ਸਰਕਿਟ ਹਾਊਸ ਪਹੁੰਚੇ। ਇੱਥੋਂ ਉਹ ਸੜਕ ਮਾਰਗ ਰਾਹੀਂ ਸੁਲਤਾਨਪੁਰ ਜਾਣਗੇ। ਦੱਸ ਦੇਈਏ ਕਿ ਯੋਗੀ ਹੁਣ ਸਰਕਾਰੀ ਜਹਾਜ਼ ਰਾਹੀਂ ਲਖਨਊ ਰਵਾਨਾ ਹੋਣਗੇ। ਯੋਗੀ ਆਪਣੇ ਦੋ ਦਿਨਾਂ ਦੌਰੇ ’ਤੇ ਵਾਰਾਣਸੀ ਪਹੁੰਚੇ ਸਨ। ਮੁੱਖ ਮੰਤਰੀ ਨੇ ਸ਼ਨੀਵਾਰ ਸ਼ਾਮ ਨੂੰ ਕਾਸ਼ੀ ਵਿਸ਼ਵਨਾਥ ਮੰਦਰ ’ਚ ਪੂਜਾ ਕੀਤੀ। ਵਾਰਾਣਸੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਤਾਵਿਤ ਦੌਰੇ ਤੋਂ ਪਹਿਲਾਂ ਯੋਗੀ ਤਮਾਮ ਸਕੀਮਾਂ ਦੀ ਪ੍ਰਗਤੀ ਦੇਖਣਗੇ।


author

Tanu

Content Editor

Related News