ਹਨੀਟ੍ਰੈਪ ’ਚ ਫਸਿਆ ਬੀਕਾਨੇਰ ਦਾ ਨੌਜਵਾਨ, ਪਾਕਿਸਤਾਨ ਭੇਜੀਆਂ ਅਹਿਮ ਜਾਣਕਾਰੀਆਂ
Monday, Oct 30, 2023 - 12:43 PM (IST)
ਬੀਕਾਨੇਰ (ਪ੍ਰੇਮ)- ਹਨੀਟ੍ਰੈਪ ’ਚ ਫਸੇ ਬੀਕਾਨੇਰ ਦੇ ਇਕ ਨੌਜਵਾਨ ਨੇ ਅੰਤਰਰਾਸ਼ਟਰੀ ਸਰਹੱਦੀ ਖੇਤਰ ਦੀ ਰਣਨੀਤਕ ਮਹੱਤਤਾ ਦੀਆਂ ਜਾਣਕਾਰੀਆਂ ਪਾਕਿਸਤਾਨ ਭੇਜੀਆਂ ਹਨ, ਜਿਸ ’ਤੇ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਸ (ਇੰਟੈਲੀਜੈਂਸ) ਐੱਸ. ਸੈਂਗਾਥਿਰ ਅਨੁਸਾਰ ਆਈ. ਐੱਸ. ਆਈ. ਹਨੀਟ੍ਰੈਪ ਦੇ ਜ਼ਰੀਏ ਫੌਜੀ ਜਵਾਨਾਂ, ਪੈਰਾ ਮਿਲਟਰੀ, ਰੱਖਿਆ, ਬਿਜਲੀ, ਰੇਲਵੇ ਕਰਮਚਾਰੀਆਂ, ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਰਹਿਣ ਵਾਲੇ ਸਥਾਨਕ ਨਿਵਾਸੀਆਂ ਸਮੇਤ ਕਈ ਹੋਰ ਲੋਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ।
ਇਹ ਵੀ ਪੜ੍ਹੋ : ਇਸ ਵਾਰ ਜੇਲ੍ਹ 'ਚ ਹੀ ਦੀਵਾਲੀ ਮਨਾਉਣਗੇ ਸਿਸੋਦੀਆ, ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ
ਖੁਫੀਆ ਨਿਗਰਾਨੀ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਆਨੰਦਗੜ੍ਹ ਖਾਜੂਵਾਲਾ ਨਿਵਾਸੀ ਨਰਿੰਦਰ ਕੁਮਾਰ ਸੋਸ਼ਲ ਮੀਡੀਆ ਰਾਹੀਂ ਪੀ. ਆਈ. ਓ. (ਪਾਕਿਸਤਾਨੀ ਖੁਫੀਆ ਏਜੰਸੀ) ਦੀਆਂ 2 ਮਹਿਲਾ ਹੈਂਡਲਰਾਂ ਦੇ ਸੰਪਰਕ ’ਚ ਹੈ। ਸੀ. ਆਈ. ਡੀ. ਇੰਟੈਲੀਜੈਂਸ ਜੈਪੁਰ ਦੀ ਟੀਮ ਨੇ ਨਿਗਰਾਨੀ ਸ਼ੁਰੂ ਕੀਤੀ। ਨਿਗਰਾਨੀ ਦੌਰਾਨ ਇਹ ਪਤਾ ਲੱਗਾ ਕਿ ਨਰਿੰਦਰ ਕੁਮਾਰ ਮਹਿਲਾ ਏਜੰਟ ਨਾਲ ਫੇਸਬੁੱਕ ਅਤੇ ਵਟਸਐਪ ਰਾਹੀਂ ਲਗਾਤਾਰ ਸੰਪਰਕ ’ਚ ਹੈ ਅਤੇ ਉਹ ਅੰਤਰਰਾਸ਼ਟਰੀ ਸਰਹੱਦੀ ਖੇਤਰ ਨਾਲ ਸਬੰਧਤ ਰਣਨੀਤਕ ਤੌਰ ’ਤੇ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕਰ ਰਿਹਾ ਹੈ। ਜਦੋਂ ਏਜੰਸੀਆਂ ਨੇ ਨਰਿੰਦਰ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਬੀਕਾਨੇਰ ਦਾ ਰਹਿਣ ਵਾਲਾ ਹੈ। ਉਹ 2 ਸਾਲ ਪਹਿਲਾਂ ਫੇਸਬੁੱਕ ’ਤੇ ਪੂਨਮ ਬਾਜਵਾ ਨਾਂ ਦੀ ਲੜਕੀ ਦੇ ਸੰਪਰਕ ’ਚ ਆਇਆ ਸੀ। ਪੂਨਮ ਨੇ ਉਸ ਨੂੰ ਆਪਣਾ ਪਤਾ ਪੰਜਾਬ ਦੇ ਬਠਿੰਡਾ ਦਾ ਦੱਸਿਆ ਸੀ ਅਤੇ ਪੂਨਮ ਨੇ ਇਹ ਵੀ ਦੱਸਿਆ ਸੀ ਕਿ ਉਹ ਬੀ. ਐੱਸ. ਐੱਫ. ਡਾਟਾ ਐਂਟਰੀ ਆਪ੍ਰੇਟਰ ਦੇ ਅਹੁਦੇ ’ਤੇ ਤਾਇਨਾਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8