ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਕਸਲੀ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
Monday, Apr 05, 2021 - 12:44 PM (IST)
ਜਗਦਲਪੁਰ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਬੀਜਾਪੁਰ ਨਕਸਲੀ ਹਮਲੇ ’ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਾਹ ਬੀ. ਐੱਸ. ਐੱਫ. ਦੇ ਜਹਾਜ਼ ਤੋਂ ਇੱਥੇ ਪਹੁੰਚੇ ਅਤੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਸਿੱਧੇ ਪੁਲਸ ਲਾਈਨ ਜਾ ਕੇ ਸ਼ਹੀਦ ਜਵਾਨਾਂ ਦੇ ਮਰਹੂਮ ਸਰੀਰ ’ਤੇ ਫੁੱਲ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਹ ਵੀ ਪੜ੍ਹੋ: ਬੀਜਾਪੁਰ: ਨਕਸਲੀਆਂ ਨਾਲ ਮੁਕਾਬਲੇ ’ਚ 22 ਜਵਾਨ ਸ਼ਹੀਦ, ਰਾਕੇਟ ਲਾਂਚਰ ਨਾਲ ਕੀਤਾ ਸੀ ਹਮਲਾ
ਇਸ ਮੌਕੇ ’ਤੇ ਕੇਂਦਰੀ ਗ੍ਰਹਿ ਮੰਤਰਾਲਾ ਦੇ ਸੁਰੱਖਿਆ ਸਲਾਹਕਾਰ ਵਿਜੇ ਕੁਮਾਰ ਤੋਂ ਇਲਾਵਾ ਕੇਂਦਰੀ ਫੋਰਸ ਦੇ ਆਲਾ ਅਧਿਕਾਰੀ ਅਤੇ ਛੱਤੀਸਗੜ੍ਹ ਦੇ ਪੁਲਸ ਜਨਰਲ ਡਾਇਰੈਕਟਰ ਡੀ. ਐੱਮ. ਅਵਸਥੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ: 20 ਸਾਲਾਂ ’ਚ 10 ਹਜ਼ਾਰ ਨਕਸਲੀ ਵਾਰਦਾਤਾਂ, 2021 ’ਚ ਵੱਡੀਆਂ ਵਾਰਦਾਤਾਂ ਦੀ ਧਮਕੀ
ਕਈ ਸ਼ਹੀਦਾਂ ਦੇ ਪਰਿਵਾਰ ਵਾਲੇ ਵੀ ਇਸ ਮੌਕੇ ਮੌਜੂਦ ਸਨ। ਸ਼ਹੀਦਾਂ ਦੇ ਸਨਮਾਨ ’ਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਤੋਂ ਬਾਅਦ ਜਵਾਨਾਂ ਨੇ ਮਰਹੂਮ ਸਰੀਰ ਨੂੰ ਉਨ੍ਹਾਂ ਦੇ ਗ੍ਰਹਿ ਨਗਰ ਰਵਾਨਾ ਕੀਤਾ ਗਿਆ। ਇਸ ਮੌਕੇ ’ਤੇ ਸਿਆਸੀ ਦਲਾਂ ਦੇ ਪ੍ਰਮੁੱਖ ਲੋਕ ਵੀ ਮੌਜੂਦ ਸਨ। ਅਮਿਤ ਸ਼ਾਹ ਮੁੱਖ ਮੰਤਰੀ ਬਘੇਲ, ਕੇਂਦਰੀ ਗ੍ਰਹਿ ਸਕੱਤਰ, ਗ੍ਰਹਿ ਮੰਤਰਾਲਾ ਦੇ ਸੁਰੱਖਿਆ ਸਲਾਹਕਾਰ, ਛੱਤੀਸਗੜ੍ਹ ਦੇ ਪੁਲਸ ਜਨਰਲ ਡਾਇਰੈਕਟਰ ਡੀ. ਐੱਮ. ਅਵਸਥੀ ਅਤੇ ਨਕਸਲ ਆਪਰੇਸ਼ਨ ਦੇ ਵਿਸ਼ੇਸ਼ ਪੁਲਸ ਜਨਰਲ ਡਾਇਰੈਕਟਰ ਅਸ਼ੋਕ ਜੁਨੇਜਾ ਸਮੇਤ ਆਲਾ ਅਫ਼ਸਰਾਂ ਨਾਲ ਸਥਿਤੀ ’ਤੇ ਇਕ ਉੱਚ ਪੱਧਰੀ ਬੈਠਕ ਕਰਨਗੇ।
ਇਹ ਵੀ ਪੜ੍ਹੋ: ਛੱਤੀਸਗੜ੍ਹ ਨਕਸਲੀ ਹਮਲਾ: ਜਵਾਨਾਂ ਦੀਆਂ ਲਾਸ਼ਾਂ ਤੋਂ ਕੱਪੜੇ ਤੇ ਬੂਟ ਉਤਾਰ ਕੇ ਲੈ ਗਏ 'ਨਕਸਲੀ'
ਅਮਿਤ ਸ਼ਾਹ, ਮੁੱਖ ਮੰਤਰੀ ਬਘੇਲ ਨਾਲ ਬੀਜਾਪੁਰ ਜ਼ਿਲ੍ਹੇ ਦੇ ਨਕਸਲ ਇਲਾਕੇ ਬਾਸਾਂਗੁਡਾ ਸਥਿਤ ਸੀ. ਆਰ. ਪੀ. ਐੱਫ. ਕੈਂਪ ਜਾਣਗੇ ਅਤੇ ਉੱਥੋਂ ਸੀ. ਆਰ. ਪੀ. ਐੱਫ. ਤੇ ਸੂਬਾਈ ਪੁਲਸ ਦੇ ਜਵਾਨਾਂ ਨਾਲ ਦੁਪਹਿਰ ਦਾ ਭੋਜਨ ਕਰਨਗੇ।ਸੁਰੱਖਿਆ ਫੋਰਸ ਦੇ ਜਵਾਨਾਂ ਦੀ ਹੌਸਲਾ ਅਫ਼ਜਾਈ ਵੀ ਕਰਨਗੇ। ਇੱਥੋਂ ਉਹ ਰਾਜਧਾਨੀ ਰਾਏਪੁਰ ਲਈ ਰਵਾਨਾ ਹੋਣਗੇ, ਜਿੱਥੇ ਇਸ ਹਮਲੇ ’ਚ ਗੰਭੀਰ ਰੂਪ ਨਾਲ ਜ਼ਖਮੀ ਜਵਾਨਾਂ ਦਾ ਤਿੰਨ ਵੱਖ-ਵੱਖ ਹਸਪਤਾਲਾਂ ਵਿਚ ਜਾ ਕੇ ਹਾਲ-ਚਾਲ ਜਾਣਗੇ। ਇਸ ਤੋਂ ਬਾਅਦ ਉਹ ਦਿੱਲੀ ਰਵਾਨਾ ਹੋਣਗੇ।
ਇਹ ਵੀ ਪੜ੍ਹੋ: ਛੱਤੀਸਗੜ੍ਹ ਨਕਸਲੀ ਹਮਲੇ ਦਾ ਉੱਚਿਤ ਸਮੇਂ ’ਤੇ ਦਿੱਤਾ ਜਾਵੇਗਾ ਜਵਾਬ: ਸ਼ਾਹ
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਯਾਨੀ ਕਿ ਸ਼ਨੀਵਾਰ ਨੂੰ ਬੀਜਾਪੁਰ ਵਿਚ ਹੋਈ ਇਸ ਘਟਨਾ ’ਚ 22 ਜਵਾਨ ਸ਼ਹੀਦ ਹੋ ਗਏ, ਜਦਕਿ ਇਕ ਜਵਾਨ ਲਾਪਤਾ ਹੈ। ਇਸ ਘਟਨਾ ਵਿਚ 31 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਦਾ ਰਾਏਪੁਰ ਅਤੇ ਬੀਜਾਪੁਰ ਵਿਚ ਇਲਾਜ ਚੱਲ ਰਿਹਾ ਹੈ।