ਬਿਹਾਰ : ਮੈਨੀ ਨਦੀ ''ਚ ਡੁੱਬਣ ਨਾਲ ਇਕ ਹੀ ਪਰਿਵਾਰ ਦੀਆਂ 3 ਬੱਚੀਆਂ ਦੀ ਮੌਤ

Thursday, Jul 30, 2020 - 06:32 PM (IST)

ਬਿਹਾਰ : ਮੈਨੀ ਨਦੀ ''ਚ ਡੁੱਬਣ ਨਾਲ ਇਕ ਹੀ ਪਰਿਵਾਰ ਦੀਆਂ 3 ਬੱਚੀਆਂ ਦੀ ਮੌਤ

ਭਾਗਲਪੁਰ- ਬਿਹਾਰ 'ਚ ਭਾਗਲਪੁਰ ਜ਼ਿਲ੍ਹੇ ਦੇ ਈਸ਼ੀਪੁਰ ਬਾਰਾਹਾਟ ਥਾਣਾ ਖੇਤਰ 'ਚ ਮੈਨੀ ਨਦੀ 'ਚ ਡੁੱਬਣ ਨਾਲ ਇਕ ਹੀ ਪਰਿਵਾਰ ਦੀਆਂ 3 ਬੱਚੀਆਂ ਦੀ ਮੌਤ ਹੋ ਗਈ। ਕਹਿਲਗਾਂਵ ਦੇ ਸਬ-ਡਵੀਜ਼ਨ ਅਹੁਦਾ ਅਧਿਕਾਰੀ ਸੁਜਯ ਕੁਮਾਰ ਸਿੰਘ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਜ਼ਿਲ੍ਹੇ ਦੇ ਹਰਸੋ ਪਿੰਡ ਵਾਸੀ ਤੇਲਕੁ ਮੁਰਮੂ ਦੀਆਂ 2 ਧੀਆਂ ਮ੍ਰਤਿਕਾ ਮੁਰਮੂ (10). ਮਿਰਕੂ ਮੁਰਮੂ (6) ਅਤੇ ਉਸ ਦੀ ਭਤੀਜੀ ਕੋਮਤੀ ਮੁਰਮੂ (7) ਬੁੱਧਵਾਰ ਰਾਤ ਖੇਤ 'ਚੋਂ ਘੁੰਮ ਕੇ ਘਰ ਵਾਪਸ ਆ ਰਹੀਆਂ ਸਨ, ਉਦੋਂ ਰਸਤੇ 'ਚ ਮੈਨੀ ਨਦੀ ਪਾਰ ਕਰਨ ਦੌਰਾਨ ਤਿੰਨੋਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ 'ਚ ਆ ਕੇ ਡੁੱਬ ਗਈਆਂ।

ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 2 ਦੀਆਂ ਲਾਸ਼ਾਂ ਨੂੰ ਦੇਰ ਰਾਤ ਬਰਾਮਦ ਕੀਤਾ, ਜਦੋਂ ਕਿ ਇਕ ਹੋਰ ਬੱਚੀ ਦੀ ਲਾਸ਼ ਵੀਰਵਾਰ ਨੂੰ ਨਜ਼ਦੀਕੀ ਝੁਰਕੁਸੀਆ ਪਿੰਡ ਨੇੜੇ ਕਿਨਾਰੇ ਤੋਂ ਬਰਾਮਦ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਮਾਮਲੇ 'ਚ ਇਕ ਐੱਫ.ਆਈ.ਆਰ. ਦਰਜ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।


author

DIsha

Content Editor

Related News