ਬਿਹਾਰ ਵਿਧਾਨ ਸਭਾ ਚੋਣਾਂ 2025 : ਸਵੇਰੇ 9 ਵਜੇ ਤੱਕ ਹੋਈ ਕੁੱਲ 13.13 ਫ਼ੀਸਦੀ ਵੋਟਿੰਗ

Thursday, Nov 06, 2025 - 10:19 AM (IST)

ਬਿਹਾਰ ਵਿਧਾਨ ਸਭਾ ਚੋਣਾਂ 2025 : ਸਵੇਰੇ 9 ਵਜੇ ਤੱਕ ਹੋਈ ਕੁੱਲ 13.13 ਫ਼ੀਸਦੀ ਵੋਟਿੰਗ

ਨੈਸ਼ਨਲ ਡੈਸਕ : ਬਿਹਾਰ ਵਿੱਚ 121 ਵਿਧਾਨ ਸਭਾ ਸੀਟਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਅੱਜ ਹੋ ਰਹੀ ਹੈ, ਜੋ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਕਈ ਪੋਲਿੰਗ ਸਟੇਸ਼ਨਾਂ 'ਤੇ ਵੋਟ ਪਾਉਣ ਲਈ ਲੋਕਾਂ ਦੀ ਭੀੜ ਦਿਖਾਈ ਦਿੱਤੀ। ਪੇਂਡੂ ਖੇਤਰਾਂ ਵਿੱਚ ਸਵੇਰੇ-ਸਵੇਰੇ ਵੋਟ ਪਾਉਣ ਦੇ ਚਾਹਵਾਨ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਜਾ ਰਹੀਆਂ ਹਨ।ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ 'ਤੇ ਪੁਲਸ ਬਲ ਤਾਇਨਾਤ ਕੀਤੇ ਗਏ ਹਨ।

ਪੜ੍ਹੋ ਇਹ ਵੀ : ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 15 IPS ਤੇ 62 HPS ਅਧਿਕਾਰੀਆਂ ਦੇ ਤਬਾਦਲੇ

ਪਹਿਲੇ ਪੜਾਅ ਵਿੱਚ ਸਵੇਰੇ 9 ਵਜੇ ਤੱਕ ਹੋਈ ਕੁੱਲ 13.13 ਫ਼ੀਸਦੀ ਵੋਟਿੰਗ 
ਇਸ ਦੌਰਾਨ ਸਭ ਤੋਂ ਵੱਧ ਵੋਟਿੰਗ ਸਹਰਸਾ ਜ਼ਿਲ੍ਹੇ ਵਿੱਚ 15.27 ਫ਼ੀਸਦੀ, ਜਦੋਂ ਕਿ ਸਭ ਤੋਂ ਘੱਟ ਪਟਨਾ ਵਿੱਚ 11.22 ਫ਼ੀਸਦੀ ਰਹੀ। ਮਧੇਪੁਰਾ ਵਿੱਚ 13.74 ਫ਼ੀਸਦੀ, ਦਰਭੰਗਾ ਵਿੱਚ 12.48 ਫ਼ੀਸਦੀ, ਮੁਜ਼ੱਫਰਪੁਰ ਵਿੱਚ 14.38 ਫ਼ੀਸਦੀ, ਗੋਪਾਲਗੰਜ ਵਿੱਚ 13.97ਫ਼ੀਸਦੀ, ਸਿਵਾਨ ਵਿੱਚ 13.35 ਫ਼ੀਸਦੀ, ਸਾਰਨ ਵਿੱਚ 13.30 ਫ਼ੀਸਦੀ, ਵੈਸ਼ਾਲੀ ਵਿੱਚ 14.30 ਫ਼ੀਸਦੀ, ਸਮਸਤੀਪੁਰ ਵਿੱਚ 12.86 ਫ਼ੀਸਦੀ, ਬੇਗੂਸਰਾਏ ਵਿੱਚ 14.60 ਫ਼ੀਸਦੀ, ਖਗੜੀਆ ਵਿੱਚ 14.15 ਫ਼ੀਸਦੀ, ਮੁੰਗੇਰ ਵਿੱਚ 13.37 ਫ਼ੀਸਦੀ, ਲਖੀਸਰਾਏ ਵਿੱਚ 13.39 ਫ਼ੀਸਦੀ, ਸ਼ੇਖਪੁਰਾ ਵਿੱਚ 12.97 ਫ਼ੀਸਦੀ, ਨਾਲੰਦਾ ਵਿੱਚ 12.45 ਫ਼ੀਸਦੀ, ਭੋਜਪੁਰ ਵਿੱਚ 13.11 ਫ਼ੀਸਦੀ ਅਤੇ ਬਕਸਰ ਵਿੱਚ 13.28 ਫ਼ੀਸਦੀ ਵੋਟਿੰਗ ਦਰਜ ਕੀਤੀ। ਕੁੱਲ ਮਿਲਾ ਕੇ 19 ਜ਼ਿਲ੍ਹਿਆਂ ਵਿੱਚ ਸਵੇਰੇ 9 ਵਜੇ ਤੱਕ ਔਸਤ ਵੋਟਿੰਗ 13.13 ਫ਼ੀਸਦੀ ਦਰਜ ਹੋਈ।

ਪੜ੍ਹੋ ਇਹ ਵੀ : UP 'ਚ ਰੂਹ ਕੰਬਾਊ ਹਾਦਸਾ, ਰੇਲਵੇ ਸਟੇਸ਼ਨ 'ਤੇ ਲਾਸ਼ਾਂ ਦੇ ਉੱਡੇ ਚਿਥੜੇ, ਪਿਆ ਚੀਕ-ਚਿਹਾੜਾ

ਦੱਸ ਦੇਈਏ ਕਿ 121 ਵਿਧਾਨ ਸਭਾ ਹਲਕਿਆਂ ਲਈ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ 45,341 ਪੋਲਿੰਗ ਸਟੇਸ਼ਨਾਂ 'ਤੇ 375,13,302 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ 122 ਔਰਤਾਂ ਅਤੇ 1192 ਪੁਰਸ਼ਾਂ ਸਮੇਤ 1314 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਵਿੱਚ ਬੰਦ ਕਰ ਦੇਣਗੇ। ਵੋਟਰਾਂ ਵਿੱਚ 1 ਕਰੋੜ 98 ਲੱਖ 35 ਹਜ਼ਾਰ 325 ਪੁਰਸ਼, 1 ਕਰੋੜ 76 ਲੱਖ 77 ਹਜ਼ਾਰ 219 ਔਰਤਾਂ ਅਤੇ 758 ਤੀਸਰੇ ਜੈਂਡਰ ਦੇ ਲੋਕ ਸ਼ਾਮਲ ਹਨ। ਚੋਣਾਂ ਦੇ ਪਹਿਲੇ ਪੜਾਅ ਵਿੱਚ ਸਭ ਤੋਂ ਵੱਧ 20 ਉਮੀਦਵਾਰ ਕੁਧਨੀ ਅਤੇ ਮੁਜ਼ੱਫਰਪੁਰ ਵਿੱਚ ਚੋਣ ਲੜ ਰਹੇ ਹਨ, ਜਦੋਂਕਿ ਭੋਰਾ, ਅਲੌਲੀ ਅਤੇ ਪਰਬੱਟਾ ਵਿੱਚ ਘੱਟੋ ਘੱਟ ਪੰਜ ਉਮੀਦਵਾਰ ਚੋਣ ਲੜ ਰਹੇ ਹਨ।

ਪੜ੍ਹੋ ਇਹ ਵੀ : ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ

6 ਨਵੰਬਰ ਨੂੰ ਪਹਿਲੇ ਪੜਾਅ ਵਿੱਚ ਵੋਟਿੰਗ ਦਾ ਆਮ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਸੁਰੱਖਿਆ ਕਾਰਨਾਂ ਕਰਕੇ ਮੁੰਗੇਰ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਤਾਰਾਪੁਰ, ਮੁੰਗੇਰ ਅਤੇ ਜਮਾਲਪੁਰ ਤੋਂ ਇਲਾਵਾ ਸਿਮਰੀ ਬਖਤਿਆਰਪੁਰ, ਮਹਿਸੀ ਅਤੇ ਸੂਰਿਆਗੜ੍ਹ ਦੇ 56 ਪੋਲਿੰਗ ਸਟੇਸ਼ਨਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਚੋਣਾਂ ਦੇ ਪਹਿਲੇ ਪੜਾਅ ਵਿੱਚ ਐਨਡੀਏ ਦੇ ਭਾਈਵਾਲ ਜੇਡੀਯੂ ਨੇ 57 ਉਮੀਦਵਾਰ, ਭਾਜਪਾ ਨੇ 48, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 13 ਅਤੇ ਰਾਸ਼ਟਰੀ ਲੋਕ ਮੋਰਚਾ (ਆਰਐਲਐਮ) ਨੇ ਦੋ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 22 ਨਵੰਬਰ, 2025 ਨੂੰ ਖ਼ਤਮ ਹੋ ਰਿਹਾ ਹੈ। 11 ਨਵੰਬਰ ਨੂੰ ਦੂਜੇ ਪੜਾਅ ਦੀ ਵੋਟਿੰਗ ਹੋਵੇਗੀ, ਜਿਸ ਦੇ ਨਤੀਜੇ 14 ਨਵੰਬਰ ਨੂੰ ਆਉਣਗੇ। 

ਪੜ੍ਹੋ ਇਹ ਵੀ : 'ਮੇਰੇ ਸਾਹਮਣੇ ਲਾਸ਼ਾਂ...', ਰੇਲ ਹਾਦਸੇ ਦੇ ਚਸ਼ਮਦੀਦ ਨੇ ਸੁਣਾਈਆਂ ਦਿਲ ਦਹਿਲਾ ਦੇਣ ਵਾਲੀਆਂ ਗੱਲ਼ਾਂ


author

rajwinder kaur

Content Editor

Related News