ਬਿਹਾਰ ''ਚ ਖਤਰਨਾਕ ਨਕਸਲੀ ਗ੍ਰਿਫਤਾਰ
Sunday, Jul 29, 2018 - 12:23 AM (IST)
ਔਰੰਗਾਬਾਦ— ਬਿਹਾਰ ਦੇ ਅੱਤਵਾਦ ਪ੍ਰਭਾਵਿਤ ਔਰੰਗਾਬਾਦ ਜ਼ਿਲੇ ਵਿਚ ਨਕਸਲੀਆਂ ਦੀ ਫੜੋ-ਫੜੀ ਲਈ ਪੁਲਸ ਅਤੇ ਸੀ. ਆਰ. ਪੀ. ਐੱਫ. ਵਲੋਂ ਚਲਾਈ ਜਾ ਰਹੀ ਇਕ ਮੁਹਿੰਮ 'ਚ ਇਕ ਖਤਰਨਾਕ ਨਕਸਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਸੂਤਰਾਂ ਨੇ ਅੱਜ ਇਥੇ ਦੱਸਿਆ ਕਿ ਫੜੇ ਗਏ ਨਕਸਲੀ ਦੀ ਪਛਾਣ ਸ਼ਿਵ ਭੂਈਆਂ ਵਜੋਂ ਦੱਸੀ ਗਈ ਹੈ। ਇਹ ਨਕਸਲੀ ਢਿਬਰਾ ਥਾਣੇ ਅਧੀਨ ਪੈਂਦੇ ਇਲਾਕੇ ਵਿਚਲੇ ਦੁਲਾਰੇ ਪਿੰਡ ਦਾ ਰਹਿਣਾ ਵਾਲਾ ਦੱਸਿਆ ਜਾਂਦਾ ਹੈ।
ਸੂਤਰਾਂ ਅਨੁਸਾਰ ਇਹ ਨਕਸਲੀ ਜ਼ਿਲੇ ਦੇ ਨਵੀ ਨਗਰ ਸੁਪਰ ਥਰਮਲ ਪਾਵਰ ਪ੍ਰਾਜੈਕਟ ਦੀ ਉਸਾਰੀ ਦੌਰਾਨ ਨਿਰਮਾਣ ਕੰਪਨੀ ਦੀਆਂ ਮਸ਼ੀਨਾਂ ਸਾੜਨ, ਫਿਰੌਤੀ ਮੰਗਣ ਦੇ ਇਲਾਵਾ ਕਈ ਹੋਰ ਨਕਸਲੀ ਕਾਂਡਾਂ ਦਾ ਨਾਮਜ਼ਦ ਮੁਲਜ਼ਮ ਹੈ। ਪੁਲਸ ਗ੍ਰਿਫਤਾਰ ਨਕਸਲੀ ਕੋਲੋਂ ਪੁੱਛਗਿਛ ਕਰ ਰਹੀ ਹੈ।
