ਬਿਹਾਰ 'ਚ ਕੋਰੋਨਾ ਨਾਲ ਹੋਈ ਦੂਜੀ ਮੌਤ, 35 ਸਾਲਾ ਸ਼ਖਸ ਨੇ ਗਵਾਈ ਜਾਨ

Friday, Apr 17, 2020 - 04:01 PM (IST)

ਪਟਨਾ- ਬਿਹਾਰ 'ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ, ਇਸ ਵਿਚ ਸੂਬੇ 'ਚ ਇਕ ਹੋਰ ਕੋਰੋਨਾ ਇਨਫੈਕਟਡ ਮਰੀਜ਼ ਦੀ ਮੌਤ ਹੋ ਗਈ ਹੈ। ਮ੍ਰਿਤਕ ਸ਼ਖਸ ਵੈਸ਼ਾਲੀ ਜ਼ਿਲੇ ਦਾ ਰਹਿਣ ਵਾਲਾ ਸੀ, ਉਸ ਦੀ ਉਮਰ 35 ਸਾਲ ਸੀ। ਪਟਨਾ ਏਮਜ਼ ਦੇ ਨੋਡਲ ਅਧਿਕਾਰੀ ਨੀਰਜ ਅਗਰਵਾਲ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਮ੍ਰਿਤਕ ਮਰੀਜ਼ ਦੀ ਹਾਲਾਤ ਕਾਫ਼ੀ ਨਾਜ਼ੁਕ ਸੀ। ਉਸ ਨੂੰ ਗੰਭੀਰ ਹਾਲਤ 'ਚ ਪਟਨਾ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ।

ਪਟਨਾ ਏਮਜ਼ ਵਲੋਂ ਦਿੱਤੀ ਜਾਣਕਾਰੀ ਅਨੁਸਾਰ, ਮ੍ਰਿਤਕ ਸ਼ਖਸ ਦੇ ਕਈ ਅੰਗ ਕੰਮ ਕਰਨੇ ਬੰਦ ਕਰ ਚੁਕੇ ਸਨ। ਫਿਲਹਾਲ ਉਸ ਦੇ ਭਰਾ, ਭੈਣ ਅਤੇ ਉਸ ਦੀ ਪਤਨੀ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ। ਮ੍ਰਿਤਕ ਸ਼ਖਸ ਦੀ ਲਾਸ਼ ਨੂੰ ਹਸਪਤਾਲ 'ਚ ਹੀ ਸੁਰੱਖਿਅਤ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਪਟਨਾ ਏਮਜ਼ 'ਚ ਹੀ 21 ਮਾਰਚ ਨੂੰ ਮੁੰਗੇਰ ਦੇ ਰਹਿਣ ਵਾਲੇ ਇਕ ਸ਼ਖਸ ਦੀ ਮੌਤ ਹੋਈ ਸੀ। ਉਹ ਵੀ ਕੋਰੋਨਾ ਪਾਜ਼ੀਟਿਵ ਸੀ, ਹਾਲਾਂਕਿ ਇਸ ਗੱਲ ਦੀ ਜਾਣਕਾਰੀ ਪਟਨਾ ਏਮਜ਼ ਨੂੰ ਇਕ ਦਿਨ ਜਾਂਚ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੀ ਸੀ। ਉੱਥੇ ਹੀ ਬਿਹਾਰ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹਾਲੇ ਤੱਕ ਪ੍ਰਦੇਸ਼ 'ਚ 83 ਪਾਜ਼ੀਟਿਵ ਕੇਸ ਸਾਹਮਣੇ ਆ ਚੁਕੇ ਹਨ। ਵੀਰਵਾਰ ਨੂੰ 3 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ, ਇਹ ਸਾਰੇ ਮਾਮਲੇ ਮੁੰਗੇਰ 'ਚ ਸਾਹਮਣੇ ਆਏ ਹਨ। ਤਿੰਨੋਂ ਇਕ ਹੀ ਪਰਿਵਾਰ ਦੇ ਮੈਂਬਰ ਹਨ। ਇਸੇ ਪਰਿਵਾਰ ਦੇ 7 ਲੋਕ ਇਨਫੈਕਟਡ ਪਾਏ ਗਏ ਹਨ।

ਬਿਹਾਰ 'ਚ ਕੋਰੋਨਾ ਵਾਇਰਸ ਦੇ ਸੀਵਾਨ 'ਚ ਸਭ ਤੋਂ ਵਧ 29 ਮਾਮਲੇ, ਮੁੰਗੇਰ 'ਚ 17, ਬੇਗੂਸਰਾਏ 'ਚ 8, ਪਟਨਾ ਅਤੇ ਨਾਲੰਦਾ 'ਚ 6-6, ਗਯਾ 'ਚ 5, ਗੋਪਾਲਗੰਜ ਅਤੇ ਨਵਾਦਾ 'ਚ 3-3 ਅਤੇ ਬਕਸਰ 'ਚ 2, ਸਾਰਨ, ਲਖੀਸਰਾਏ, ਭਾਗਲਪੁਰ 'ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਇਨਾਂ 'ਚ ਵੈਸ਼ਾਲੀ ਜ਼ਿਲੇ ਦਾ ਰਹਿਣ ਵਾਲਾ ਕੋਰੋਨਾ ਪਾਜ਼ੀਟਿਵ ਮਰੀਜ਼ ਸੀ, ਜਿਸ ਦੀ ਸ਼ੁੱਕਰਵਾਰ ਨੂੰ ਪਟਨਾ ਏਮਜ਼ 'ਚ ਮੌਤ ਹੋ ਗਈ।


DIsha

Content Editor

Related News