WhatsApp ਦਾ ਵੱਡਾ ਧਮਾਕਾ! ਹੁਣ ਐਪ ਤੋਂ ਹੀ ਹੋਵੇਗਾ ਮੋਬਾਈਲ ਰਿਚਾਰਜ, ਜਾਣੋ ਤਰੀਕਾ
Thursday, Apr 23, 2026 - 03:01 PM (IST)
ਨਵੀਂ ਦਿੱਲੀ : ਦੁਨੀਆ ਭਰ 'ਚ ਮਸ਼ਹੂਰ ਮੈਸੇਜਿੰਗ ਐਪ WhatsApp ਹੁਣ ਸਿਰਫ਼ ਗੱਲਬਾਤ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਹ ਲੋਕਾਂ ਦੀਆਂ ਰੋਜ਼ਾਨਾ ਲੋੜਾਂ ਲਈ ਇੱਕ ਵੱਡਾ ਪਲੇਟਫਾਰਮ ਬਣਦਾ ਜਾ ਰਿਹਾ ਹੈ। ਕੰਪਨੀ ਨੇ ਭਾਰਤ 'ਚ ਇੱਕ ਨਵਾਂ ਗੇਮਚੇਂਜਰ ਫੀਚਰ ਲਾਂਚ ਕੀਤਾ ਹੈ, ਜਿਸ ਰਾਹੀਂ ਹੁਣ ਯੂਜ਼ਰਸ ਸਿੱਧੇ WhatsApp ਦੇ ਅੰਦਰੋਂ ਹੀ ਆਪਣਾ ਮੋਬਾਈਲ ਰਿਚਾਰਜ ਕਰ ਸਕਣਗੇ।
PayU ਨਾਲ ਕੀਤੀ ਪਾਰਟਨਰਸ਼ਿਪ
ਇਸ ਸੁਵਿਧਾ ਨੂੰ ਤੇਜ਼ ਤੇ ਆਸਾਨ ਬਣਾਉਣ ਲਈ WhatsApp ਨੇ ਪੇਮੈਂਟ ਕੰਪਨੀ PayU ਨਾਲ ਕਰਾਰ ਕੀਤਾ ਹੈ। ਇਸ ਫੀਚਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਹੁਣ ਯੂਜ਼ਰਸ ਨੂੰ ਰਿਚਾਰਜ ਲਈ ਵੱਖ-ਵੱਖ ਐਪਸ ਖੋਲ੍ਹਣ ਦੀ ਲੋੜ ਨਹੀਂ ਪਵੇਗੀ। ਇਹ ਫੀਚਰ ਹੌਲੀ-ਹੌਲੀ Android ਅਤੇ iOS ਦੋਵਾਂ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ।

ਕਿਵੇਂ ਕਰੀਏ ਰਿਚਾਰਜ?
WhatsApp ਰਾਹੀਂ ਰਿਚਾਰਜ ਕਰਨ ਦਾ ਤਰੀਕਾ ਬਹੁਤ ਹੀ ਸਰਲ ਰੱਖਿਆ ਗਿਆ ਹੈ...
ਸਭ ਤੋਂ ਪਹਿਲਾਂ ਐਪ ਦੀ ਹੋਮ ਸਕ੍ਰੀਨ 'ਤੇ ਦਿੱਤੇ ਗਏ ਨਵੇਂ '₹' (ਰੁਪਏ) ਆਈਕਨ 'ਤੇ ਟੈਪ ਕਰੋ।
ਇਸ ਤੋਂ ਬਾਅਦ 'Mobile Prepaid Recharge' ਦਾ ਆਪਸ਼ਨ ਚੁਣੋ।
ਆਪਣਾ ਜਾਂ ਆਪਣੇ ਪਰਿਵਾਰ/ਦੋਸਤਾਂ ਦਾ ਮੋਬਾਈਲ ਨੰਬਰ ਦਰਜ ਕਰੋ।
ਆਪਣਾ ਆਪਰੇਟਰ (Jio, Airtel ਜਾਂ Vi) ਚੁਣੋ ਅਤੇ ਉਪਲਬਧ ਪਲਾਨਸ ਵਿੱਚੋਂ ਆਪਣੀ ਪਸੰਦ ਦਾ ਪਲਾਨ ਸਿਲੈਕਟ ਕਰੋ।
ਭੁਗਤਾਨ ਲਈ ਤੁਸੀਂ UPI, ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ।

ਸੁਪਰ ਐਪ ਬਣਨ ਵੱਲ ਵਧਦੇ ਕਦਮ
ਮੈਟਾ ਇੰਡੀਆ ਦੇ ਬਿਜ਼ਨਸ ਮੈਸੇਜਿੰਗ ਡਾਇਰੈਕਟਰ ਰਵੀ ਗਰਗ ਅਨੁਸਾਰ, ਕੰਪਨੀ ਦਾ ਫੋਕਸ ਇਸ ਗੱਲ 'ਤੇ ਹੈ ਕਿ ਜ਼ਿਆਦਾਤਰ ਕੰਮ ਇੱਕੋ ਥਾਂ 'ਤੇ ਆਸਾਨੀ ਨਾਲ ਹੋ ਸਕਣ। ਮੋਬਾਈਲ ਰਿਚਾਰਜ ਤੋਂ ਇਲਾਵਾ, ਲੋਕ ਪਹਿਲਾਂ ਹੀ WhatsApp ਰਾਹੀਂ ਮੈਟਰੋ ਟਿਕਟਾਂ ਬੁੱਕ ਕਰ ਰਹੇ ਹਨ ਤੇ ਬਿਜਲੀ-ਪਾਣੀ ਦੇ ਬਿੱਲ ਭਰ ਰਹੇ ਹਨ। ਇਸ ਨਵੇਂ ਕਦਮ ਨਾਲ WhatsApp ਹੁਣ ਇੱਕ 'ਆਲ-ਇਨ-ਵਨ' ਜਾਂ 'ਸੁਪਰ ਐਪ' ਬਣਨ ਵੱਲ ਵਧ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
