YouTube Shorts ਤੋਂ ਹੁਣ ਹਮੇਸ਼ਾ ਲਈ ਮਿਲੇਗਾ ਛੁਟਕਾਰਾ, ਬਸ ਕਰ ਲਓ ਇਹ ਕੰਮ

Thursday, Apr 16, 2026 - 01:11 PM (IST)

YouTube Shorts ਤੋਂ ਹੁਣ ਹਮੇਸ਼ਾ ਲਈ ਮਿਲੇਗਾ ਛੁਟਕਾਰਾ, ਬਸ ਕਰ ਲਓ ਇਹ ਕੰਮ

ਗੈਜੇਟ ਡੈਸਕ -  ਯੂਟਿਊਬ ਨੇ ਆਪਣੇ ਯੂਜ਼ਰਸ ਲਈ ਇਕ ਬਹੁਤ ਹੀ ਉਡੀਕਿਆ ਜਾ ਰਿਹਾ ਫੀਚਰ ਪੇਸ਼ ਕੀਤਾ ਹੈ, ਜਿਸ ਰਾਹੀਂ ਹੁਣ ਯੂਟਿਊਬ ਸ਼ਾਰਟਸ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕੇਗਾ। ਗੂਗਲ ਦੇ ਸਪੋਰਟ ਪੇਜ ਮੁਤਾਬਕ, ਯੂਟਿਊਬ ਨੇ ਟਾਈਮ ਮੈਨੇਜਮੈਂਟ ਸੈਟਿੰਗਜ਼ 'ਚ ਬਦਲਾਅ ਕਰਦਿਆਂ 'ਜ਼ੀਰੋ ਮਿੰਟ' ਰੋਜ਼ਾਨਾ ਸਮਾਂ ਸੀਮਾ ਦਾ ਵਿਕਲਪ ਦਿੱਤਾ ਹੈ। ਇਸ ਤੋਂ ਪਹਿਲਾਂ ਯੂਜ਼ਰਸ ਘੱਟੋ-ਘੱਟ 15 ਮਿੰਟ ਦੀ ਲਿਮਿਟ ਹੀ ਸੈੱਟ ਕਰ ਸਕਦੇ ਸਨ ਪਰ ਹੁਣ ਇਸ ਨੂੰ ਜ਼ੀਰੋ ਕਰਕੇ ਸ਼ਾਰਟਸ ਫੀਡ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ।

ਮਾਪਿਆਂ ਲਈ ਹੋਵੇਗਾ ਵਰਦਾਨ

ਇਹ ਨਵਾਂ ਫੀਚਰ ਖਾਸ ਕਰਕੇ ਉਨ੍ਹਾਂ ਮਾਪਿਆਂ ਲਈ ਬਹੁਤ ਲਾਹੇਵੰਦ ਹੈ ਜਿਨ੍ਹਾਂ ਦੇ ਬੱਚੇ ਸਾਰਾ ਦਿਨ ਯੂਟਿਊਬ ਸ਼ਾਰਟਸ ਦੇਖਣ 'ਚ ਸਮਾਂ ਬਰਬਾਦ ਕਰਦੇ ਹਨ। ਇਕ ਵਾਰ ਜਦੋਂ ਜ਼ੀਰੋ ਮਿੰਟ ਦੀ ਸੀਮਾ ਸੈੱਟ ਕਰ ਦਿੱਤੀ ਜਾਂਦੀ ਹੈ, ਤਾਂ ਸ਼ਾਰਟਸ ਫੀਡ 'ਚ ਜਾਣ 'ਤੇ ਕੋਈ ਵੀ ਵੀਡੀਓ ਦਿਖਾਈ ਨਹੀਂ ਦੇਵੇਗਾ ਅਤੇ ਸਕ੍ਰੀਨ 'ਤੇ ਇਕ ਪੌਪ-ਅੱਪ ਆ ਜਾਵੇਗਾ ਜੋ ਦੱਸੇਗਾ ਕਿ ਤੁਹਾਡੀ ਸੀਮਾ ਪੂਰੀ ਹੋ ਗਈ ਹੈ।

ਟੀਨ ਅਕਾਊਂਟਸ 'ਤੇ ਹੋਵੇਗੀ ਸਖ਼ਤੀ

ਹਾਲਾਂਕਿ ਆਮ ਯੂਜ਼ਰਸ ਇਸ ਨੋਟੀਫਿਕੇਸ਼ਨ ਨੂੰ 'Ignore limit' ਕਰਕੇ ਉਸ ਦਿਨ ਲਈ ਸ਼ਾਰਟਸ ਦੇਖਣਾ ਜਾਰੀ ਰੱਖ ਸਕਦੇ ਹਨ, ਪਰ ਗੂਗਲ ਫੈਮਿਲੀ ਲਿੰਕ ਰਾਹੀਂ ਚੱਲਣ ਵਾਲੇ 'ਟੀਨ ਅਕਾਊਂਟਸ' ਲਈ ਇਹ ਸੁਵਿਧਾ ਨਹੀਂ ਹੋਵੇਗੀ। ਜੇਕਰ ਮਾਪਿਆਂ ਨੇ ਆਪਣੇ ਬੱਚਿਆਂ ਦੇ ਖਾਤੇ 'ਚ ਜ਼ੀਰੋ ਲਿਮਿਟ ਸੈੱਟ ਕਰ ਦਿੱਤੀ ਹੈ, ਤਾਂ ਬੱਚੇ ਇਸ ਟਾਈਮਰ ਨੂੰ ਖੁਦ ਨਹੀਂ ਹਟਾ ਸਕਣਗੇ ਅਤੇ ਕੋਈ ਵੀ ਸ਼ਾਰਟਸ ਵੀਡੀਓ ਨਹੀਂ ਦੇਖ ਸਕਣਗੇ।

ਇੰਝ ਕਰੋ ਇਸ ਫੀਚਰ ਨੂੰ ਆਨ :-

ਯੂਟਿਊਬ ਐਪ ਖੋਲ੍ਹ ਕੇ ਆਪਣੀ ਪ੍ਰੋਫਾਈਲ ਆਈਕਨ 'ਤੇ ਜਾਓ।
ਸੈਟਿੰਗਜ਼ 'ਚ ਜਾ ਕੇ 'ਟਾਈਮ ਮੈਨੇਜਮੈਂਟ' ਵਿਕਲਪ 'ਤੇ ਕਲਿੱਕ ਕਰੋ।
ਇੱਥੇ ਸਭ ਤੋਂ ਹੇਠਾਂ ਦਿੱਤੇ 'Daily Shorts Feed Limit' ਦੇ ਟੌਗਲ ਬਟਨ ਨੂੰ ਦਬਾਓ।
ਦਿੱਤੇ ਗਏ ਵਿਕਲਪਾਂ 'ਚੋਂ 'Zero ਮਿੰਟ' ਦੀ ਚੋਣ ਕਰੋ।

ਇਹ ਫੀਚਰ ਯੂਜ਼ਰਸ ਨੂੰ ਉਨ੍ਹਾਂ ਦੇ ਸਕ੍ਰੀਨ ਟਾਈਮ ਨੂੰ ਬਿਹਤਰ ਤਰੀਕੇ ਨਾਲ ਕੰਟਰੋਲ ਕਰਨ 'ਚ ਮਦਦ ਕਰੇਗਾ।


author

Sunaina

Content Editor

Related News