YouTube ਯੂਜ਼ਰਸ ਦੀ ਮੌਜ ! ਬਦਲ ਜਾਵੇਗਾ ਵੀਡੀਓ ਸ਼ੇਅਰ ਕਰਨ ਦਾ ਅੰਦਾਜ਼, ਆ ਰਿਹੈ ਇਹ ਜਾਦੂਈ ਫੀਚਰ

Sunday, Apr 19, 2026 - 02:17 PM (IST)

YouTube ਯੂਜ਼ਰਸ ਦੀ ਮੌਜ ! ਬਦਲ ਜਾਵੇਗਾ ਵੀਡੀਓ ਸ਼ੇਅਰ ਕਰਨ ਦਾ ਅੰਦਾਜ਼, ਆ ਰਿਹੈ ਇਹ ਜਾਦੂਈ ਫੀਚਰ

ਗੈਜੇਟ ਡੈਸਕ - ਦੁਨੀਆ ਦੇ ਸਭ ਤੋਂ ਮਸ਼ਹੂਰ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਆਪਣੇ ਮੋਬਾਈਲ ਐਪ ਯੂਜ਼ਰਸ ਲਈ ਇਕ ਨਵਾਂ ਅਤੇ ਬੇਹੱਦ ਉਪਯੋਗੀ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਹੁਣ ਵੀਡੀਓ ਦੇ ਕਿਸੇ ਖਾਸ ਹਿੱਸੇ ਨੂੰ ਸ਼ੇਅਰ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਵੇਗਾ।

ਕੀ ਹੈ ਇਹ ਨਵਾਂ ਫੀਚਰ?
ਰਿਪੋਰਟਾਂ ਮੁਤਾਬਕ, ਯੂਟਿਊਬ 'ਟਾਈਮਸਟੈਂਪ ਸ਼ੇਅਰਿੰਗ' ਨਾਮਕ ਇਕ ਨਵੇਂ ਵਿਕਲਪ ਦੀ ਟੈਸਟਿੰਗ ਕਰ ਰਿਹਾ ਹੈ। ਇਸ ਫੀਚਰ ਦੀ ਸਭ ਤੋਂ ਵੱਡੀ ਖਾਸਿਅਤ ਇਹ ਹੈ ਕਿ ਯੂਜ਼ਰਸ ਵੀਡੀਓ ਦੇ ਪੂਰੇ ਲਿੰਕ ਦੀ ਬਜਾਏ ਸਿਰਫ ਉਸ ਦਾ ਜ਼ਰੂਰੀ ਹਿੱਸਾ ਹੀ ਦੂਜਿਆਂ ਨਾਲ ਸਾਂਝਾ ਕਰ ਸਕਣਗੇ। 

ਹੁਣ ਮੈਨੂਅਲੀ ਲਿੰਕ ਐਡਿਟ ਕਰਨ ਦੀ ਲੋੜ ਨਹੀਂ
ਮੌਜੂਦਾ ਸਮੇਂ 'ਚ, ਜੇਕਰ ਕਿਸੇ ਯੂਜ਼ਰ ਨੇ ਵੀਡੀਓ ਦਾ ਕੋਈ ਖਾਸ ਹਿੱਸਾ ਭੇਜਣਾ ਹੁੰਦਾ ਹੈ, ਤਾਂ ਉਸ ਨੂੰ ਲਿੰਕ ਕਾਪੀ ਕਰਕੇ ਉਸ 'ਚ ਖੁਦ ਸਮਾਂ ਜੋੜਨਾ ਪੈਂਦਾ ਹੈ ਜਾਂ ਕਿਸੇ ਹੋਰ ਟੂਲ ਦੀ ਮਦਦ ਲੈਣੀ ਪੈਂਦੀ ਹੈ ਪਰ ਇਸ ਨਵੇਂ ਫੀਚਰ ਦੇ ਆਉਣ ਨਾਲ, ਯੂਜ਼ਰਸ ਸਿਰਫ ਇਕ ਟੈਪ ਰਾਹੀਂ ਆਪਣੀ ਪਸੰਦ ਦਾ ਹਿੱਸਾ ਸ਼ੇਅਰ ਕਰ ਸਕਣਗੇ। ਜਿਸ ਵਿਅਕਤੀ ਨੂੰ ਇਹ ਲਿੰਕ ਭੇਜਿਆ ਜਾਵੇਗਾ, ਉਸ ਕੋਲ ਵੀਡੀਓ ਸਿੱਧਾ ਉਸੇ ਸਮੇਂ ਤੋਂ ਚੱਲਣਾ ਸ਼ੁਰੂ ਹੋ ਜਾਵੇਗਾ।

ਕਦੋਂ ਹੋਵੇਗਾ ਉਪਲਬਧ?
ਫਿਲਹਾਲ ਕੰਪਨੀ ਇਸ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਅਤੇ ਜਲਦੀ ਹੀ ਇਸ ਨੂੰ ਸਾਰੇ ਮੋਬਾਈਲ ਯੂਜ਼ਰਸ ਲਈ ਜਾਰੀ ਕੀਤੇ ਜਾਣ ਦੀ ਉਮੀਦ ਹੈ। ਇਸ ਫੀਚਰ ਦੇ ਆਉਣ ਨਾਲ ਯੂਜ਼ਰਸ ਦਾ ਸਮਾਂ ਬਚੇਗਾ ਅਤੇ ਵੀਡੀਓ ਸ਼ੇਅਰਿੰਗ ਦਾ ਤਜਰਬਾ ਹੋਰ ਵੀ ਬਿਹਤਰ ਹੋ ਜਾਵੇਗਾ।


author

Sunaina

Content Editor

Related News