ਮਾਪਿਆਂ ਦੀ ਖ਼ਤਮ ਹੋਵੇਗੀ ਟੈਂਸ਼ਨ ! ਹੁਣ ਬੱਚਿਆਂ ਲਈ ਲਾਂਚ ਹੋਣਗੇ ਖ਼ਾਸ SIM ਕਾਰਡ, ਇਸ ਦੇਸ਼ ਨੇ ਕੀਤੀ ਪਹਿਲ

Wednesday, Apr 15, 2026 - 11:45 AM (IST)

ਮਾਪਿਆਂ ਦੀ ਖ਼ਤਮ ਹੋਵੇਗੀ ਟੈਂਸ਼ਨ ! ਹੁਣ ਬੱਚਿਆਂ ਲਈ ਲਾਂਚ ਹੋਣਗੇ ਖ਼ਾਸ SIM ਕਾਰਡ, ਇਸ ਦੇਸ਼ ਨੇ ਕੀਤੀ ਪਹਿਲ

ਗੈਜੇਟ ਡੈਸਕ- ਬੱਚਿਆਂ ਨੂੰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਇਜਿਪਟ (ਮਿਸਰ) ਦੀ ਸਰਕਾਰ ਨੇ ਇਕ ਅਹਿਮ ਕਦਮ ਚੁੱਕਿਆ ਹੈ। ਇਜਿਪਟ 'ਚ ਬਹੁਤ ਜਲਦ ਬੱਚਿਆਂ ਲਈ ਖਾਸ 'ਚਾਈਲਡ ਸਿਮ ਕਾਰਡ' ਲਾਂਚ ਕੀਤੇ ਜਾ ਰਹੇ ਹਨ। ਰਿਪੋਰਟਾਂ ਅਨੁਸਾਰ, ਇਸ ਯੋਜਨਾ ਨੂੰ 30 ਜੂਨ 2026 ਤੱਕ ਲਾਂਚ ਕਰ ਦਿੱਤਾ ਜਾਵੇਗਾ।

ਕੀ ਹੋਵੇਗੀ ਇਸ ਸਿਮ ਕਾਰਡ ਦੀ ਖਾਸੀਅਤ? 
ਇਹ ਸਿਮ ਕਾਰਡ ਆਮ ਸਿਮ ਕਾਰਡਾਂ ਨਾਲੋਂ ਵੱਖਰੇ ਹੋਣਗੇ ਅਤੇ ਵਿਸ਼ੇਸ਼ ਤੌਰ 'ਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਡਿਜ਼ਾਈਨ ਕੀਤੇ ਗਏ ਹਨ :

ਸੁਰੱਖਿਅਤ ਇੰਟਰਨੈੱਟ ਪੈਕੇਜ
- ਇਸ 'ਚ ਅਜਿਹੇ ਇੰਟਰਨੈੱਟ ਪੈਕੇਜ ਦਿੱਤੇ ਜਾਣਗੇ ਜੋ ਬੱਚਿਆਂ ਲਈ ਸੁਰੱਖਿਅਤ ਹੋਣਗੇ।

ਪੇਰੈਂਟਲ ਕੰਟਰੋਲ
- ਮਾਪਿਆਂ ਕੋਲ ਇਹ ਕੰਟਰੋਲ ਹੋਵੇਗਾ ਕਿ ਉਨ੍ਹਾਂ ਦੇ ਬੱਚੇ ਇੰਟਰਨੈੱਟ 'ਤੇ ਕੀ ਦੇਖ ਰਹੇ ਹਨ।

ਉਮਰ ਦੇ ਹਿਸਾਬ ਨਾਲ ਪਾਬੰਦੀਆਂ
- ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬੱਚੇ ਦੀ ਉਮਰ ਦੇ ਹਿਸਾਬ ਨਾਲ ਪਾਬੰਦੀਆਂ ਲਗਾਈਆਂ ਜਾਣਗੀਆਂ ਤਾਂ ਜੋ ਉਹ ਗਲਤ ਕੰਟੈਂਟ ਤੋਂ ਦੂਰ ਰਹਿ ਸਕਣ।

ਜ਼ਿਕਰਯੋਗ ਹੈ ਕਿ ਇਜਿਪਟ ਦੇ ਪ੍ਰਧਾਨ ਮੰਤਰੀ ਮੁਸਤਫਾ ਮਦਬੌਲੀ ਨੇ ਇੰਟਰਨੈੱਟ 'ਤੇ ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਕਾਨੂੰਨ ਦੇ ਡਰਾਫਟ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਕਾਨੂੰਨ ਦਾ ਮਕਸਦ ਡਿਜੀਟਲ ਦੁਨੀਆ 'ਚ ਮੌਜੂਦ ਜੋਖਮਾਂ ਦਾ ਮੁਕਾਬਲਾ ਕਰਨਾ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਰੱਖਿਆ ਕਰਨਾ ਹੈ।

ਭਾਰਤ 'ਚ ਵੀ ਬੱਚਿਆਂ 'ਚ ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ, ਜਿਸ ਕਾਰਨ ਸਾਈਬਰ ਬੁਲਿੰਗ ਅਤੇ ਆਨਲਾਈਨ ਅਪਰਾਧਾਂ ਦੇ ਮਾਮਲੇ ਵੀ ਵਧੇ ਹਨ। ਬੱਚੇ ਅਕਸਰ ਇੰਟਰਨੈੱਟ 'ਤੇ ਹਿੰਸਾ, ਅਸ਼ਲੀਲਤਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਕੰਟੈਂਟ ਦੇ ਸੰਪਰਕ 'ਚ ਆ ਜਾਂਦੇ ਹਨ, ਜਿਸਦਾ ਉਨ੍ਹਾਂ ਦੇ ਮਾਨਸਿਕ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਵਰਗੇ ਦੇਸ਼ਾਂ 'ਚ ਵੀ ਅਜਿਹੇ 'ਚਾਈਲਡ ਸਿਮ ਕਾਰਡ' ਦੀ ਸਖ਼ਤ ਲੋੜ ਹੈ ਤਾਂ ਜੋ ਬੱਚਿਆਂ ਨੂੰ ਡਿਜੀਟਲ ਖ਼ਤਰਿਆਂ ਤੋਂ ਬਚਾਇਆ ਜਾ ਸਕੇ।


author

Sunaina

Content Editor

Related News