1997 ''ਚ ਦੋਸਤ ਨਾਲ ਮਿਲ ਕੇ ਬਣਾਇਆ OTT ਦਾ ''ਕਿੰਗ'' Netflix ! ਹੁਣ ਇਕ ਨੇ ਦੇ''ਤਾ ਅਸਤੀਫ਼ਾ
Saturday, Apr 18, 2026 - 02:12 PM (IST)
ਗੈਜੇਟ ਡੈਸਕ : ਵੀਡੀਓ ਸਟ੍ਰੀਮਿੰਗ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਵਾਲੇ ਦਿੱਗਜ ਪਲੇਟਫਾਰਮ ਨੈੱਟਫਲਿਕਸ (Netflix) ਦੇ ਕੋ-ਫਾਊਂਡਰ ਰੀਡ ਹੇਸਟਿੰਗਜ਼ (Reed Hastings) ਨੇ ਕੰਪਨੀ ਤੋਂ ਪੂਰੀ ਤਰ੍ਹਾਂ ਅਲੱਗ ਹੋਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਆਉਣ ਵਾਲੇ ਜੂਨ ਮਹੀਨੇ ਵਿੱਚ ਉਨ੍ਹਾਂ ਦੇ ਚੇਅਰਮੈਨ ਵਜੋਂ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਹ ਬੋਰਡ ਆਫ ਡਾਇਰੈਕਟਰਜ਼ ਤੋਂ ਵੀ ਅਸਤੀਫਾ ਦੇ ਦੇਣਗੇ।
1997 ਵਿੱਚ ਹੋਈ ਸੀ ਸ਼ੁਰੂਆਤ
ਰੀਡ ਹੇਸਟਿੰਗਜ਼ ਨੇ ਸਾਲ 1997 ਵਿੱਚ ਆਪਣੇ ਦੋਸਤ ਮਾਰਕ ਰੈਂਡੋਲਫ (Marc Randolph) ਨਾਲ ਮਿਲ ਕੇ ਇਸ ਪਲੇਟਫਾਰਮ ਦੀ ਨੀਂਹ ਰੱਖੀ ਸੀ। ਲਗਭਗ 20 ਸਾਲਾਂ ਤੱਕ ਉਨ੍ਹਾਂ ਨੇ ਨੈੱਟਫਲਿਕਸ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਇਸਨੂੰ ਦੁਨੀਆ ਦਾ ਸਭ ਤੋਂ ਵੱਡਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਬਣਾਇਆ। ਦੱਸਣਯੋਗ ਹੈ ਕਿ ਸਾਲ 2023 ਵਿੱਚ ਉਨ੍ਹਾਂ ਨੇ ਸੀ.ਈ.ਓ. (CEO) ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਜੋ ਉਸ ਸਮੇਂ ਕਾਫੀ ਚਰਚਾ ਵਿੱਚ ਰਿਹਾ ਸੀ।
ਹੁਣ ਕੀ ਕਰਨਗੇ ਹੇਸਟਿੰਗਜ਼?
ਅਸਤੀਫੇ ਤੋਂ ਬਾਅਦ, ਰੀਡ ਹੇਸਟਿੰਗਜ਼ ਨੇ ਆਪਣਾ ਸਮਾਂ ਸਮਾਜ ਭਲਾਈ ਦੇ ਕੰਮਾਂ ਲਈ ਲਗਾਉਣ ਦਾ ਫੈਸਲਾ ਕੀਤਾ ਹੈ। ਆਪਣੀ ਯਾਤਰਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨੈੱਟਫਲਿਕਸ ਵਿੱਚ ਉਨ੍ਹਾਂ ਦਾ ਅਸਲ ਯੋਗਦਾਨ ਸਿਰਫ ਫੈਸਲੇ ਲੈਣਾ ਨਹੀਂ ਸੀ, ਬਲਕਿ ਮੈਂਬਰਾਂ ਦੀ ਖੁਸ਼ੀ 'ਤੇ ਧਿਆਨ ਕੇਂਦਰਿਤ ਕਰਨਾ ਅਤੇ ਅਜਿਹਾ ਕਲਚਰ (ਸਭਿਆਚਾਰ) ਬਣਾਉਣਾ ਸੀ ਜਿਸ ਨੂੰ ਲੋਕ ਅੱਗੇ ਵਧਾ ਸਕਣ।
DVD ਤੋਂ OTT ਤੱਕ ਦਾ ਸਫਰ
ਨੈੱਟਫਲਿਕਸ ਨੇ ਆਪਣੀ ਸ਼ੁਰੂਆਤ ਇੰਟਰਨੈੱਟ ਰਾਹੀਂ ਨਹੀਂ, ਸਗੋਂ DVD ਸੇਵਾ ਵਜੋਂ ਕੀਤੀ ਸੀ। ਅੱਜ ਇਹ 190 ਤੋਂ ਵੱਧ ਦੇਸ਼ਾਂ ਵਿੱਚ ਉਪਲਬਧ ਹੈ ਅਤੇ ਕਰੋੜਾਂ ਲੋਕ ਇਸ 'ਤੇ ਵੈੱਬ ਸੀਰੀਜ਼, ਫਿਲਮਾਂ ਅਤੇ ਡਾਕੂਮੈਂਟਰੀਜ਼ ਦੇਖਦੇ ਹਨ। ਭਾਰਤ ਵਿੱਚ ਵੀ ਇਸਦੇ ਵੱਡੀ ਗਿਣਤੀ ਵਿੱਚ ਯੂਜ਼ਰਸ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
