ਕੀ ਤੁਹਾਡੇ ਵੀ ਬੱਚੇ ਨੂੰ ਹੈ YouTube Shorts ਦੀ ਲਤ? ਜਲਦ ਕਰ ਲਓ ਇਹ ਸੈਟਿੰਗ, ਮਿਲੇਗਾ ਝੁਟਕਾਰਾ

Sunday, Apr 19, 2026 - 01:08 AM (IST)

ਕੀ ਤੁਹਾਡੇ ਵੀ ਬੱਚੇ ਨੂੰ ਹੈ YouTube Shorts ਦੀ ਲਤ? ਜਲਦ ਕਰ ਲਓ ਇਹ ਸੈਟਿੰਗ, ਮਿਲੇਗਾ ਝੁਟਕਾਰਾ

ਨਵੀਂ ਦਿੱਲੀ : ਜੇਕਰ ਤੁਹਾਨੂੰ ਵੀ ਯੂਟਿਊਬ (YouTube) 'ਤੇ ਘੰਟਿਆਂ ਬੱਧੀ 'ਸ਼ੋਰਟਸ' (Shorts) ਦੇਖਣ ਦੀ ਲਤ ਲੱਗ ਚੁੱਕੀ ਹੈ, ਤਾਂ ਤੁਹਾਡੇ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਹੈ। ਅਮਰੀਕਾ ਦੀ ਇੱਕ ਅਦਾਲਤ ਵੱਲੋਂ ਦਿਖਾਈ ਗਈ ਸਖ਼ਤੀ ਤੋਂ ਬਾਅਦ, ਯੂਟਿਊਬ ਨੇ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ, ਜਿਸ ਦੀ ਮਦਦ ਨਾਲ ਹੁਣ ਯੂਜ਼ਰਸ ਆਪਣੇ ਫੀਡ ਵਿੱਚੋਂ ਸ਼ੋਰਟਸ ਨੂੰ ਪੂਰੀ ਤਰ੍ਹਾਂ ਹਟਾ ਸਕਣਗੇ ਜਾਂ ਬੰਦ ਕਰ ਸਕਣਗੇ।

ਇਹ ਅਪਡੇਟ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਅਮਰੀਕੀ ਅਦਾਲਤ ਨੇ ਯੂਟਿਊਬ 'ਤੇ ਜੁਰਮਾਨਾ ਲਗਾਇਆ ਸੀ। ਅਦਾਲਤ ਵਿੱਚ ਯੂਟਿਊਬ 'ਤੇ ਦੋਸ਼ ਲਗਾਏ ਗਏ ਸਨ ਕਿ ਇਸ ਦੇ ਸ਼ੋਰਟਸ ਫੀਚਰ ਕਾਰਨ ਬੱਚਿਆਂ ਨੂੰ ਇਸ ਦੀ ਲਤ ਲੱਗ ਰਹੀ ਹੈ ਅਤੇ ਉਨ੍ਹਾਂ ਦੇ ਸਾਹਮਣੇ ਨੁਕਸਾਨ ਪਹੁੰਚਾਉਣ ਵਾਲਾ ਕੰਟੈਂਟ ਆ ਰਿਹਾ ਹੈ।

ਯੂਟਿਊਬ ਨੇ ਪਿਛਲੇ ਸਾਲ ਅਕਤੂਬਰ ਵਿੱਚ ਸ਼ੋਰਟਸ 'ਤੇ ਡੇਲੀ ਟਾਈਮ ਲਿਮਿਟ ਲਗਾਉਣ ਦਾ ਫੀਚਰ ਦਿੱਤਾ ਸੀ, ਪਰ ਉਸ ਵਿੱਚ ਘੱਟੋ-ਘੱਟ ਸਮਾਂ 15 ਮਿੰਟ ਤੈਅ ਕਰਨਾ ਪੈਂਦਾ ਸੀ। ਹੁਣ ਨਵੇਂ ਅਪਡੇਟ ਵਿੱਚ ਇਸ ਲਿਮਿਟ ਨੂੰ ਘਟਾ ਕੇ 'ਜ਼ੀਰੋ' (0) ਕਰ ਦਿੱਤਾ ਗਿਆ ਹੈ। ਜੇਕਰ ਕੋਈ ਯੂਜ਼ਰ ਜ਼ੀਰੋ ਦਾ ਵਿਕਲਪ ਚੁਣਦਾ ਹੈ, ਤਾਂ ਉਸ ਨੂੰ ਸ਼ੋਰਟਸ ਟੈਬ ਦੇ ਅੰਦਰ ਇੱਕ ਵੀ ਵੀਡੀਓ ਨਜ਼ਰ ਨਹੀਂ ਆਵੇਗੀ ਅਤੇ ਉਹ ਆਸਾਨੀ ਨਾਲ ਆਪਣੀ ਫੀਡ ਵਿੱਚੋਂ ਸ਼ੋਰਟਸ ਨੂੰ ਰਿਮੂਵ ਕਰ ਸਕੇਗਾ।

ਇੰਝ ਕਰੋ ਸੈਟਿੰਗ 'ਚ ਬਦਲਾਅ
ਯੂਟਿਊਬ ਫੀਡ ਤੋਂ ਸ਼ੋਰਟਸ ਨੂੰ ਹਟਾਉਣ ਲਈ ਯੂਜ਼ਰਸ ਨੂੰ ਹੇਠ ਲਿਖੇ ਕਦਮ ਚੁੱਕਣੇ ਪੈਣਗੇ:
1.  ਸਭ ਤੋਂ ਪਹਿਲਾਂ ਯੂਟਿਊਬ ਦੀ ਸੈਟਿੰਗ (Settings) ਵਿੱਚ ਜਾਓ।
2.  ਇਸ ਤੋਂ ਬਾਅਦ ਟਾਈਮ ਮੈਨੇਜਮੈਂਟ (Time Management) ਦੇ ਵਿਕਲਪ ਨੂੰ ਚੁਣੋ।
3.  ਇੱਥੇ ਸ਼ੋਰਟਸ ਟਾਈਮ ਲਿਮਿਟ ਨੂੰ ਘਟਾ ਕੇ 'ਜ਼ੀਰੋ' ਕਰ ਦਿਓ।

ਜ਼ਿਕਰਯੋਗ ਹੈ ਕਿ ਇੰਸਟਾਗ੍ਰਾਮ ਅਤੇ ਟਿੱਕਟੌਕ ਵਰਗੇ ਪਲੇਟਫਾਰਮ ਵੀ ਟਾਈਮ ਲਿਮਿਟ ਦਾ ਫੀਚਰ ਪ੍ਰਦਾਨ ਕਰਦੇ ਹਨ, ਪਰ ਯੂਟਿਊਬ ਦਾ ਇਹ ਨਵਾਂ ਕਦਮ ਯੂਜ਼ਰਸ ਨੂੰ ਨਸ਼ੇ ਵਾਂਗ ਲੱਗੀ ਇਸ ਲਤ ਤੋਂ ਬਚਾਉਣ ਲਈ ਚੁੱਕਿਆ ਗਿਆ ਹੈ।
 


author

Inder Prajapati

Content Editor

Related News