WhatsApp ਯੂਜ਼ਰਸ ਲਈ ਵੱਡੀ ਖ਼ਬਰ ! ਹੁਣ ਮੈਸੇਜ ਪੜ੍ਹਦੇ ਹੀ ਆਪਣੇ-ਆਪ ਹੋ ਜਾਵੇਗਾ ਡਿਲੀਟ
Saturday, Apr 18, 2026 - 01:26 PM (IST)
ਗੈਜੇਟ ਡੈਸਕ : ਦੁਨੀਆ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਵ੍ਹਟਸਐਪ ਵੱਲੋਂ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਇੱਕ ਵੱਡਾ ਅਪਡੇਟ ਲਿਆਂਦਾ ਜਾ ਰਿਹਾ ਹੈ। ਮੈਟਾ ਦੇ ਮਲਕੀਅਤ ਵਾਲੇ ਇਸ ਐਪ ਵਿੱਚ ਜਲਦੀ ਹੀ ਇੱਕ ਅਜਿਹਾ ਫੀਚਰ ਜੁੜਨ ਜਾ ਰਿਹਾ ਹੈ, ਜਿਸ ਨਾਲ ਮੈਸੇਜ ਪੜ੍ਹਨ ਤੋਂ ਬਾਅਦ ਉਹ ਆਪਣੇ ਆਪ ਗਾਇਬ (ਡਿਲੀਟ) ਹੋ ਜਾਵੇਗਾ।
ਰਿਪੋਰਟਾਂ ਅਨੁਸਾਰ, ਵ੍ਹਟਸਐਪ ਇੱਕ ਨਵੇਂ 'ਆਫਟਰ ਰੀਡਿੰਗ' (After Reading) ਵਿਕਲਪ 'ਤੇ ਕੰਮ ਕਰ ਰਿਹਾ ਹੈ। ਹੁਣ ਤੱਕ ਵਾਟਸਐਪ ਵਿੱਚ ਮੈਸੇਜ ਭੇਜਣ ਦੇ ਤੈਅ ਸਮੇਂ ਬਾਅਦ ਡਿਲੀਟ ਹੁੰਦੇ ਸਨ, ਪਰ ਇਸ ਨਵੇਂ ਫੀਚਰ ਵਿੱਚ ਟਾਈਮਰ ਉਦੋਂ ਹੀ ਸ਼ੁਰੂ ਹੋਵੇਗਾ ਜਦੋਂ ਰਿਸੀਵਰ (ਮੈਸੇਜ ਪ੍ਰਾਪਤ ਕਰਨ ਵਾਲਾ) ਉਸ ਨੂੰ ਪੜ੍ਹ ਲਵੇਗਾ। ਜੇਕਰ ਕੋਈ ਯੂਜ਼ਰ ਮੈਸੇਜ ਖੋਲ੍ਹਣ ਵਿੱਚ ਦੇਰੀ ਕਰਦਾ ਹੈ, ਤਾਂ ਮੈਸੇਜ ਉਦੋਂ ਤੱਕ ਸੁਰੱਖਿਅਤ ਰਹੇਗਾ ਅਤੇ ਪੜ੍ਹੇ ਜਾਣ ਤੋਂ ਤੁਰੰਤ ਬਾਅਦ ਤੈਅ ਸਮੇਂ ਵਿੱਚ ਗਾਇਬ ਹੋ ਜਾਵੇਗਾ।
ਇਸ ਫੀਚਰ ਦੇ ਨਾਲ ਯੂਜ਼ਰਸ ਨੂੰ ਸਮੇਂ ਦੇ ਵੱਖ-ਵੱਖ ਵਿਕਲਪ ਵੀ ਦਿੱਤੇ ਜਾਣਗੇ। ਜਾਣਕਾਰੀ ਮੁਤਾਬਕ ਯੂਜ਼ਰਸ 5 ਮਿੰਟ, 1 ਘੰਟਾ ਅਤੇ 12 ਘੰਟੇ ਵਰਗੇ ਵਿਕਲਪਾਂ ਦੀ ਚੋਣ ਕਰ ਸਕਣਗੇ। ਉਦਾਹਰਣ ਵਜੋਂ, ਜੇਕਰ ਤੁਸੀਂ 5 ਮਿੰਟ ਦਾ ਸਮਾਂ ਸੈੱਟ ਕਰਦੇ ਹੋ, ਤਾਂ ਸਾਹਮਣੇ ਵਾਲੇ ਦੇ ਮੈਸੇਜ ਪੜ੍ਹਨ ਦੇ 5 ਮਿੰਟ ਬਾਅਦ ਉਹ ਆਪਣੇ ਆਪ ਡਿਲੀਟ ਹੋ ਜਾਵੇਗਾ। ਇਹ ਫੀਚਰ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਸ ਲਈ ਬਹੁਤ ਫਾਇਦੇਮੰਦ ਹੋਵੇਗਾ ਜੋ ਬੈਂਕਿੰਗ ਓ.ਟੀ.ਪੀ. (OTP), ਨਿੱਜੀ ਵੇਰਵੇ ਜਾਂ ਕੋਈ ਹੋਰ ਗੁਪਤ ਜਾਣਕਾਰੀ ਸਾਂਝੀ ਕਰਦੇ ਹਨ। ਫਿਲਹਾਲ ਇਹ ਫੀਚਰ ਐਂਡਰਾਇਡ ਬੀਟਾ ਵਰਜ਼ਨ 2.26.15.11 'ਤੇ ਟੈਸਟਿੰਗ ਅਧੀਨ ਹੈ ਅਤੇ ਜਲਦੀ ਹੀ ਸਾਰੇ ਯੂਜ਼ਰਸ ਲਈ ਰੋਲ ਆਊਟ ਕੀਤੇ ਜਾਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
