ਭੁਪਿੰਦਰ ਪਟੇਲ ਬਣੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ, ਚੁੱਕੀ ਸਹੁੰ

Monday, Sep 13, 2021 - 02:32 PM (IST)

ਭੁਪਿੰਦਰ ਪਟੇਲ ਬਣੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ, ਚੁੱਕੀ ਸਹੁੰ

ਅਹਿਮਦਾਬਾਦ— ਗੁਜਰਾਤ ਦੇ ਨਵੇਂ ਮੁੱਖ ਮੰਤਰੀ ਵਜੋਂ ਭੁਪਿੰਦਰ ਪਟੇਲ ਨੇ ਸਹੁੰ ਚੁੱਕ ਲਈ ਹੈ। ਭੁਪਿੰਦਰ ਪਟੇਲ ਨੇ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਨੇ ਵਿਜੇ ਰੂਪਾਨੀ ਦੀ ਥਾਂ ਲਈ ਹੈ, ਜਿਨ੍ਹਾਂ ਨੇ ਸੂਬੇ ਵਿਚ ਵਿਧਾਨ ਸਭਾ ਚੋਣਾਂ ਤੋਂ 15 ਮਹੀਨੇ ਪਹਿਲਾਂ ਸ਼ਨੀਵਾਰ ਨੂੰ ਅਚਾਨਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਟੇਲ ਨੂੰ ਐਤਵਾਰ ਨੂੰ ਵਿਧਾਇਕ ਦਲ ਦੀ ਬੈਠਕ ’ਚ ਸਾਰਿਆਂ ਦੀ ਸਹਿਮਤੀ ਨਾਲ ਨੇਤਾ ਚੁਣ ਲਿਆ ਗਿਆ ਸੀ। ਪਟੇਲ ਦੇ ਸਹੁੰ ਚੁੱਕ ਸਮਾਗਮ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ : ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਭਾਜਪਾ ’ਚ ਹੋਏ ਸ਼ਾਮਲ

ਦੱਸ ਦੇਈਏ ਕਿ ਭੁਪਿੰਦਰ ਪਟੇਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੀ ਘਾਟਲੋਡੀਆ ਸੀਟ ਤੋਂ ਪਹਿਲੀ ਵਾਰ ਚੋਣ ਲੜੇ ਸਨ ਅਤੇ ਜਿੱਤੇ ਸਨ। ਉਨ੍ਹਾਂ ਨੇ ਕਾਂਗਰਸ ਦੇ ਸ਼ਸ਼ੀਕਾਂਤ ਪਟੇਲ ਨੂੰ 1 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ, ਜੋ ਉਸ ਚੋਣਾਂ ’ਚ ਜਿੱਤ ਦਾ ਸਭ ਤੋਂ ਵੱਡਾ ਫ਼ਰਕ ਸੀ। ਸਿਵਲ ਇੰਜੀਨੀਅਰਿੰਗ ’ਚ ਡਿਪਲੋਮਾ ਧਾਰੀ ਅਤੇ ਆਪਣੇ ਹਮਾਇਤੀਆਂ ਵਿਚਾਲੇ ‘ਦਾਦਾ’ ਦੇ ਨਾਂ ਤੋਂ ਬੁਲਾਏ ਜਾਣ ਵਾਲੇ ਪਟੇਲ ਨੂੰ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਅਤੇ ਹੁਣ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਦਾ ਕਰੀਬੀ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਰੂਪਾਨੀ ਤੋਂ ਬਾਅਦ ਭੁਪਿੰਦਰ ਪਟੇਲ ਹੋਣਗੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ

ਪਟੇਲ ਇਸ ਤੋਂ ਪਹਿਲਾਂ ਸੂਬਾਈ ਸਰਕਾਰ ਵਿਚ ਮੰਤਰੀ ਵੀ ਨਹੀਂ ਰਹੇ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਸਾਲ ਪਹਿਲਾਂ ਗੁਜਰਾਤ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਦੇ ਮੰਤਰੀ ਨਹੀਂ ਰਹੇ ਸਨ। ਮੋਦੀ ਨੂੰ 7 ਅਕਤੂਬਰ 2001 ’ਚ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁਕਾਈ ਗਈ ਸੀ।


author

Tanu

Content Editor

Related News