ਕੇਦਾਰਨਾਥ ਮੰਦਰ ਨੇੜੇ ਭੈਰਵਨਾਥ ਮੰਦਰ ’ਚ ਜੁੱਤੀ ਸਣੇ ਦਾਖਲ ਹੋਏ ਵਿਅਕਤੀ ਖਿਲਾਫ ਮਾਮਲਾ ਦਰਜ
Wednesday, Dec 18, 2024 - 07:14 PM (IST)
ਦੇਹਰਾਦੂਨ (ਏਜੰਸੀ)- ਕੇਦਾਰਨਾਥ ਮੰਦਰ ਨੇੜੇ ਭੈਰਵਨਾਥ ਮੰਦਰ ਵਿਚ ਜੁੱਤੀ ਸਣੇ ਦਾਖਲ ਹੋਣ ਅਤੇ ਹੱਥ ਵਿਚ ਸੋਟੀ ਫੜ ਕੇ ਮੂਰਤੀਆਂ ਨਾਲ ਛੇੜਛਾੜ ਕਰਨ ਵਾਲੇ ਇਕ ਵਿਅਕਤੀ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਰੁਦਰਪ੍ਰਯਾਗ ਪੁਲਸ ਤੋਂ ਬੁੱਧਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ, ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਸੋਨਪ੍ਰਯਾਗ ਕੋਤਵਾਲੀ ਵਿਖੇ ਸੱਜਣ ਕੁਮਾਰ, ਉਸ ਨੂੰ ਕੰਮ ’ਤੇ ਰੱਖਣ ਵਾਲੇ ਠੇਕੇਦਾਰ ਅਤੇ ਸਬੰਧਤ ਕੰਪਨੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੁੰਬਈ ਏਅਰਪੋਰਟ 'ਤੇ 5.56 ਕਰੋੜ ਰੁਪਏ ਦਾ ਗਾਂਜਾ ਬਰਾਮਦ, ਇਕ ਯਾਤਰੀ ਗ੍ਰਿਫਤਾਰ
ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸੋਮਵਾਰ ਨੂੰ ਵਾਇਰਲ ਹੋਈ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਭੈਰਵਨਾਥ ਮੰਦਰ ਕੰਪਲੈਕਸ ’ਚ ਜੁੱਤੀ ਪਾ ਕੇ ਘੁੰਮ ਰਿਹਾ ਹੈ ਅਤੇ ਹੱਥ ’ਚ ਸੋਟੀ ਫੜ ਕੇ ਮੰਦਰ ਦੀਆਂ ਮੂਰਤੀਆਂ ਨਾਲ ਛੇੜਛਾੜ ਕਰ ਰਿਹਾ ਹੈ। ਉਸ ਵਿਅਕਤੀ ਦੀ ਇਹ ਹਰਕਤ ਮੰਦਰ ਵਿਚ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਕੇਦਾਰਨਾਥ ਦੇ ਪੁਜਾਰੀਆਂ ਨੇ ਵੀ ਇਸ ਮਾਮਲੇ ’ਤੇ ਨਾਰਾਜ਼ਗੀ ਜ਼ਾਹਰ ਕੀਤੀ, ਜਿਸ ਤੋਂ ਬਾਅਦ ਪੁਲਸ ਹਰਕਤ ’ਚ ਆਈ ਅਤੇ ਤੁਰੰਤ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਵੀਡੀਓ ਵਿਚ ਦਿਖਾਈ ਦੇਣ ਵਾਲਾ ਵਿਅਕਤੀ ਕੇਦਾਰਨਾਥ ਮੁੜ ਉਸਾਰੀ ਦੇ ਕੰਮ ਵਿਚ ਲੱਗੀ ਇਕ ਕੰਪਨੀ ਦਾ ਮੁਲਾਜ਼ਮ ਹੈ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਕਟੜਾ 'ਚ ਮਾਤਾ ਵੈਸ਼ਨੋ ਦੇਵੀ ਮੰਦਰ ਮਾਰਗ 'ਤੇ 3 ਦੁਕਾਨਾਂ ਸੜ ਕੇ ਸੁਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8