ਭਵਾਨੀਪੁਰ ਸੀਟ ’ਤੇ ਮਮਤਾ ਦੀ ਜਿੱਤ, BJP ਉਮੀਦਵਾਰ ਪਿ੍ਰਅੰਕਾ ਬੋਲੀ- ‘ਇਸ ਖੇਡ ’ਚ ਮੈਨ ਆਫ਼ ਦਿ ਮੈਚ ਮੈਂ ਹਾਂ’
Sunday, Oct 03, 2021 - 05:14 PM (IST)
ਕੋਲਕਾਤਾ— ਭਵਾਨੀਪੁਰ ਦੀ ‘ਦੰਗਲ’ ਵਿਚ ਮਮਤਾ ਬੈਨਰਜੀ ਨੇ ਬਾਜ਼ੀ ਮਾਰ ਲਈ ਹੈ। ਇਸ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ’ਚ ਮਮਤਾ ਬੈਨਰਜੀ ਨੇ 58,832 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਦੀ ਮੁੱਖ ਵਿਰੋਧੀ ਭਾਜਪਾ ਦੀ ਉਮੀਦਵਾਰ ਪਿ੍ਰਅੰਕਾ ਟਿਬਰੇਵਾਲ ਨੂੰ 26,320 ਵੋਟਾਂ ਮਿਲੀਆਂ। ਆਪਣੀ ਹਾਰ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਪਿ੍ਰਅੰਕਾ ਨੇ ਕਿਹਾ ਕਿ ਭਾਵੇਂ ਹੀ ਮਮਤਾ ਬੈਨਰਜੀ ਚੋਣ ਜਿੱਤੀ ਹੈ ਪਰ ਇਸ ਖੇਡ ਦੀ ਮੈਨ ਆਫ਼ ਦਿ ਮੈਚ ਮੈਂ ਹਾਂ ਕਿਉਂਕਿ ਮਮਤਾ ਬੈਨਰਜੀ ਦੇ ਗੜ੍ਹ ’ਚ ਜਾ ਕੇ ਚੋਣ ਲੜੀ ਅਤੇ 25,000 ਤੋਂ ਵੱਧ ਵੋਟਾਂ ਮਿਲੀਆਂ ਹਨ। ਉਨ੍ਹਾਂ ਦੇ ਉੱਪ ਪ੍ਰਧਾਨ ਕੈਮਰੇ ’ਤੇ ਫਰਜ਼ੀ ਵੋਟਰਾਂ ਨੂੰ ਬੂਥ ਵਿਚ ਦਾਖ਼ਲ ਕਰਦੇ ਹੋਏ ਦਿਖਾਈ ਦਿੱਤੇ ਸਨ। ਟਿਬਰੇਵਾਲ ਨੇ ਕਿਹਾ ਕਿ ਮੈਂ ਆਪਣੀ ਹਾਰ ਸਵੀਕਾਰ ਕਰਦੀ ਹਾਂ। ਮੈਂ ਦੀਦੀ ਨੂੰ ਵਧਾਈ ਦਿੰਦੀ ਹਾਂ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਨਤੀਜੇ: ਭਵਾਨੀਪੁਰ ਸੀਟ ’ਤੇ ਮਮਤਾ ਦੀ ਵੱਡੀ ਜਿੱਤ, ਭਾਜਪਾ ਦੀ ਪ੍ਰਿਯੰਕਾ ਨੂੰ ਦਿੱਤੀ ਮਾਤ
ਦੱਸ ਦੇਈਏ ਕਿ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਹਾਈ-ਪ੍ਰੋਫਾਈਲ ਭਵਾਨੀਪੁਰ ਜ਼ਿਮਨੀ ਚੋਣ ’ਚ 58 ਹੜਾਰ ਤੋਂ ਵੱਧ ਸੀਟਾਂ ਨਾਲ ਜਿੱਤ ਹਾਸਲ ਕਰਨ ਨਾਲ ਹੀ ਮੁੁੱਖ ਮੰਤਰੀ ਦਾ ਅਹੁਦਾ ਸੁਰੱਖਿਅਤ ਕਰ ਲਿਆ ਹੈ। ਬੈਨਰਜੀ ਨੇ ਆਪਣੀ ਮੁਕਾਬਲੇਬਾਜ਼ ਭਾਜਪਾ ਪਾਰਟੀ ਦੀ ਪਿ੍ਰਅੰਕਾ ਟਿਬਰੇਵਾਲ ਨੂੰ 58,832 ਵੋਟਾਂ ਨਾਲ ਹਰਾਇਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਭਵਾਨੀਪੁਰ ਤੋਂ ਜਿੱਤ ਦੀ ‘ਤਿਕੜੀ’ ਬਣਾ ਲਈ ਹੈ। ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਸ਼੍ਰੀਜੀਵ ਬਿਸਵਾਸ ਤੀਜੇ ਨੰਬਰ ’ਤੇ ਰਹੇ। ਪਿ੍ਰਅੰਕਾ ਨੂੰ 26,320 ਵੋਟਾਂ ਪਈਆਂ, ਜਦਕਿ ਮਾਕਪਾ ਉਮੀਦਵਾਰ ਸ਼੍ਰੀਜੀਵ ਨੂੰ 4201 ਵੋਟਾਂ ਹਾਸਲ ਹੋਈਆਂ ਹਨ।
ਇਹ ਵੀ ਪੜ੍ਹੋ : ਮਮਤਾ ਬੈਨਰਜੀ ਨੇ ਭਵਾਨੀਪੁਰ ਤੋਂ ਬਣਾਈ ਜਿੱਤ ਦੀ ‘ਤਿਕੜੀ’, ਪੱਛਮੀ ਬੰਗਾਲ ’ਚ ਖੁਸ਼ੀ ਨਾਲ ਝੂਮੇ ਸਮਰਥਕ
ਜ਼ਿਕਰਯੋਗ ਹੈ ਕਿ ਮਮਤਾ ਨੇ 5 ਮਈ 2021 ਨੂੰ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਇਕ ਜ਼ਰੂਰੀ ਪ੍ਰਕਿਰਿਆ ਦੇ ਰੂਪ ਵਿਚ ਉਨ੍ਹਾਂ ਨੂੰ 6 ਮਹੀਨੇ ਦੇ ਅੰਦਰ ਯਾਨੀ ਕਿ 5 ਨਵੰਬਰ ਤੱਕ ਵਿਧਾਨ ਸਭਾ ਦਾ ਮੈਂਬਰ ਚੁਣਿਆ ਜਾਣਾ ਹੈ। ਸੀਨੀਅਰ ਰਾਜ ਨੇਤਾ ਸ਼ੋਭਨਦੇਵ ਚੱਟੋਪਾਧਿਆਏ ਨੇ ਭਵਾਨੀਪੁਰ ਵਿਧਾਨ ਸਭਾ ਸੀਟ ਛੱਡ ਦਿੱਤੀ ਸੀ, ਤਾਂ ਕਿ ਮਮਤਾ ਮੁੱਖ ਮੰਤਰੀ ਦੇ ਰੂਪ ਵਿਚ ਆਪਣਾ ਤੀਜਾ ਕਾਰਜਕਾਲ ਅੱਗੇ ਵਧਾ ਸਕੇ। ਭਵਾਨੀਪੁਰ ਮਮਤਾ ਬੈਨਰਜੀ ਦਾ ਵਿਧਾਨ ਸਭਾ ਖੇਤਰ ਗੜ੍ਹ ਅਤੇ ਘਰ ਵੀ ਹੈ। ਸਾਲ 2011 ਵਿਚ ਭਵਾਨੀਪੁਰ ਸੀਟ ਤੋਂ ਮਮਤਾ ਨੇ ਮਾਕਪਾ ਦੀ ਨੰਦਿਨੀ ਮੁਖਰਜੀ ਨੂੰ 54,213 ਵੋਟਾਂ ਨਾਲ ਹਰਾ ਕੇ ਜ਼ਿਮਨੀ ਚੋਣ ਜਿੱਤੀ ਸੀ। ਇਸ ਤੋਂ ਬਾਅਦ 2016 ਵਿਚ ਉਹ ਭਵਾਨੀਪੁਰ ਸੀਟ ਤੋਂ ਮੁੜ ਚੁਣੀ ਗਈ। ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਕਾਂਗਰਸ ਦੀ ਉਮੀਦਵਾਰ ਦੀਪਾ ਦਾਸਮੁੰਸ਼ੀ ਨੂੰ 25,301 ਵੋਟਾਂ ਨਾਲ ਹਰਾ ਕੇ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਿਆ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਨਤੀਜੇ: ਰੁਝਾਨਾਂ ’ਚ ਮਮਤਾ ‘ਦੀਦੀ’ ਅੱਗੇ, ਜਸ਼ਨ ’ਚ ਡੁੱਬੇ TMC ਸਮਰਥਕ