ਪੱਛਮੀ ਬੰਗਾਲ ''ਚ ਪੁਲਸ-ਜੇ.ਜੇ.ਐੱਮ. ਸਮਰਥਕਾਂ ਵਿਚਾਲੇ ਝੜਪ, ਲਾਠੀਚਾਰਜ

Friday, Jun 09, 2017 - 03:04 AM (IST)

ਦਾਰਜੀਲਿੰਗ— ਪੱਛਮੀ ਬੰਗਾਲ ਦੇ ਦਾਰਜੀਲਿੰਗ 'ਚ ਵੀਰਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਹਿਲੀ ਕੈਬਨਿਟ ਬੈਠਕ ਦੇ ਆਯੋਜਨ ਵਾਲੀ ਥਾਂ ਦੇ ਨੇੜੇ ਗੋਰਖਾ ਜਨ ਮੁਕਤੀ ਮੋਰਚਾ (ਜੇ. ਜੇ. ਐੱਮ.) ਦੇ ਵਰਕਰਾਂ ਨੇ ਪੁਲਸ ਦੀਆਂ 4 ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਸੁਰੱਖਿਆ ਬਲਾਂ 'ਤੇ ਪਥਰਾਅ ਕੀਤਾ। ਜਿਸ ਨੂੰ ਰੋਕਣ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਹਾਲਾਤ ਦੇ ਕਾਬੂ 'ਚ ਨਾ ਆਉਣ 'ਤੇ ਹੰਝੂ ਗੈਸ ਦੇ ਗੋਲੇ ਵੀ ਛੱਡਣੇ ਪਏ। ਇਸ ਝੜਪ 'ਚ 10 ਤੋਂ ਵੱਧ ਪੁਲਸ ਕਰਮਚਾਰੀ ਵੀ ਜ਼ਖਮੀ ਹੋ ਗਏ।
ਕੁਮਾਰੀ ਬੈਨਰਜੀ ਪਹਿਲੀ ਵਾਰ ਕੋਲਕਾਤਾ ਤੋਂ ਬਾਹਰ ਕੈਬਨਿਟ ਦੀ ਬੈਠਕ ਕਰ ਰਹੀ ਹੈ। ਜੇ. ਜੇ. ਐੱਮ. ਦੇ ਵਰਕਰਾਂ ਨੇ ਇਕ ਚੌਕ ਦੇ ਨੇੜੇ ਭਾਨੂ ਭਵਨ ਦੇ ਨਜ਼ਦੀਕ ਹਿੰਸਕ ਰੋਸ ਵਿਖਾਵਾ ਕੀਤਾ ਅਤੇ ਪੁਲਸ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ। ਵਿਖਾਵਾਕਾਰੀਆਂ ਨੇ ਉਥੇ ਲੱਗੇ ਬੈਰੀਕੇਡ ਤੋੜ ਕੇ ਰਾਜ ਭਵਨ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਜਿੱਥੇ ਮੁੱਖ ਮੰਤਰੀ, ਸਾਰੇ ਕੈਬਨਿਟ ਮੰਤਰੀ ਅਤੇ ਚੋਟੀ ਦੇ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਧਿਕਾਰੀ ਮੌਜੂਦ ਸਨ। ਵਿਖਾਵਾਕਾਰੀ ਦੁਪਹਿਰ ਮਗਰੋਂ ਸਾਢੇ 12 ਵਜੇ ਧਰਨੇ 'ਤੇ ਬੈਠੇ ਸਨ।


Related News