ਬੇਂਗਲੁਰੂ 150 ਸਾਲਾਂ ’ਚ ਸਭ ਤੋਂ ਗਰਮ, 33.4 ਡਿਗਰੀ ਸੈਲਸੀਅਸ ਤਾਪਮਾਨ ਕੀਤਾ ਗਿਆ ਦਰਜ

Saturday, Feb 01, 2020 - 09:07 PM (IST)

ਬੇਂਗਲੁਰੂ 150 ਸਾਲਾਂ ’ਚ ਸਭ ਤੋਂ ਗਰਮ, 33.4 ਡਿਗਰੀ ਸੈਲਸੀਅਸ ਤਾਪਮਾਨ ਕੀਤਾ ਗਿਆ ਦਰਜ

ਬੇਂਗਲੁਰੂ - ਆਪਣੇ ਸੁਹਾਵਣੇ ਮੌਸਮ ਲਈ ਮਸ਼ਹੂਰ ਬੇਂਗਲੁਰੂ ਵੀਰਵਾਰ ਨੂੰ 33.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਣ ਦੇ ਨਾਲ ਹੀ ਗਰਮ ਸ਼ਹਿਰ ਬਣ ਗਿਆ। ਪਿਛਲੇ 150 ਸਾਲਾਂ ’ਚ ਇਸ ਮੌਸਮ ਵਿਚ ਇਹ ਸਭ ਤੋਂ ਵੱਧ ਤਾਪਮਾਨ ਹੈ। ਬੇਂਗਲੁਰੂ ’ਚ ਆਈ. ਐੱਮ. ਡੀ. ਦੀ ਡਾਇਰੈਕਟਰ ਗੀਤਾ ਅਗਨੀਹੋਤਰੀ ਨੇ ਦੱਸਿਆ, ‘‘ਸ਼ਹਿਰ ’ਚ 30 ਜਨਵਰੀ ਨੂੰ ਸਭ ਤੋਂ ਜ਼ਿਆਦਾ ਤਾਪਮਾਨ 33.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।’’ ਮੌਸਮ ਵਿਭਾਗ ਪਿਛਲੇ 150 ਸਾਲਾਂ ਤੋਂ ਤਾਪਮਾਨ ਦਾ ਰਿਕਾਰਡ ਰੱਖ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰੀਕ ਨੂੰ ਤਾਪਮਾਨ ਐੱਚ. ਏ. ਐੱਲ. ਹਵਾਈ ਅੱਡੇ ’ਤੇ 32.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦਕਿ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਇਹ 33.6 ਡਿਗਰੀ ਸੈਲਸੀਅਸ ਸੀ।


author

Inder Prajapati

Content Editor

Related News