ਬੈਂਗਲੁਰੂ ''ਚ ਹਵਾ ਪ੍ਰਦੂਸ਼ਣ ਨਾਲ ਨਿਪਟਣ ਲਈ ਇੰਜੀਨੀਅਰਾਂ ਅਤੇ ਡਾਕਟਰਾਂ ਨੇ ਮਿਲਾਇਆ ਹੱਥ

06/05/2019 10:31:51 AM

ਬੈਂਗਲੁਰੂ— ਦੁਨੀਆ ਦੇ 15 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 14 ਸ਼ਹਿਰ ਭਾਰਤ ਵਿਚ ਹਨ ਅਤੇ ਦੇਸ਼ ਦੇ 77 ਫੀਸਦੀ ਲੋਕਾਂ ਨੂੰ ਸਾਹ ਲੈਣ ਲਈ ਸ਼ੁਧ ਹਵਾ ਨਹੀਂ ਮਿਲ ਰਹੀ। ਪ੍ਰਦੂਸ਼ਿਤ ਹਵਾ ਦੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਕਾਰਨ ਹਰ ਸਾਲ ਕਰੀਬ 12 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ। ਪਹਿਲਾਂ ਇਹ ਸਮੱਸਿਆ ਉੱਤਰ ਭਾਰਤ ਵਿਚ ਹੀ ਸੀਮਤ ਸੀ ਪਰ ਹੁਣ ਹੌਲੀ-ਹੌਲੀ ਗਾਰਡਨ ਸਿਟੀ ਕਹੇ ਜਾਣ ਵਾਲੇ ਬੈਂਗਲੁਰੂ ਵਿਚ ਵੀ ਇਹ ਸਮੱਸਿਆ ਪਹੁੰਚੀ ਤਾਂ ਸ਼ਹਿਰ ਦੇ ਆਈ. ਟੀ. ਪ੍ਰੋਫੈਸ਼ਨਲਸ ਨੇ ਡਾਕਟਰਾਂ ਨਾਲ ਮਿਲ ਕੇ ਹਵਾ ਪ੍ਰਦੂਸ਼ਣ 'ਤੇ ਕੰਟਰੋਲ ਕਰਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਵਾ ਪ੍ਰਦੂਸ਼ਣ ਨਾਲ ਨਿਪਟਣ ਲਈ ਬੈਂਗਲੁਰੂ ਵਿਚ ਹੈਲਦੀ ਏਅਰ ਕੋਲੇਸ਼ਨ ਦਾ ਗਠਨ ਕੀਤਾ ਗਿਆ ਹੈ। ਇਸ ਵਿਚ ਆਈ. ਟੀ.ਪ੍ਰੋਫੈਸ਼ਨਲਾਂ ਦੇ ਇਲਾਵਾ ਰਿਸਰਚ ਅਤੇ ਮੈਡੀਕਲ ਪ੍ਰੋਫੈਸ਼ਨਲ ਨਾਲ ਜੁੜੇ ਲੋਕ ਸ਼ਾਮਲ ਹਨ। ਇਸ ਕੋਲੇਸ਼ਨ ਨੇ ਅਨਮਾਸਕ ਮਾਈ ਸਿਟੀ ਨਾਂ ਦੇ ਸੰਗਠਨ ਨਾਲ ਹੱਥ ਮਿਲਾ ਕੇ ਬੇਂਗਲੁਰੂ ਵਿਚ ਏਅਰ ਕਵਾਲਿਟੀ ਮਾਨੀਟਰਸ ਲਾਉਣੇ ਸ਼ੁਰੂ ਕੀਤੇ ਹਨ। ਹੁਣ ਤਕ ਬੈਂਗਲੁਰੂ ਵਿਚ 15 ਏਅਰ ਕੁਆਲਿਟੀ ਮਾਨੀਟਰ ਲਾਏ ਜਾ ਚੁੱਕੇ ਹਨ ਜਦ ਕਿ ਇਸ ਮਹੀਨੇ 25 ਹੋਰ ਮਾਨੀਟਰ ਲਾਉਣ ਦਾ ਪ੍ਰਸਤਾਵ ਹੈ।

ਇਸ ਮੁਹਿੰਮ ਨੂੰ ਸ਼ਹਿਰ ਦੇ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਅਤੇ ਸਿਆਸੀ ਜਮਾਤ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਪਬਲਿਕ ਹੈਲਥ ਸੈਂਟਰਾਂ 'ਤੇ ਏਅਰ ਕੁਆਲਿਟੀ ਮਾਨੀਟਰ ਲਾਉਣ ਲਈ ਪ੍ਰਸ਼ਾਸਨਿਕ ਮਨਜ਼ੂਰੀਆਂ ਅਸਾਨੀ ਨਾਲ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਫਰਵਰੀ ਵਿਚ ਬੇਂਗਲੁਰੂ ਨੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ, ਯੂਨਾਈਟਿਡ ਨੇਸ਼ਨ ਐਨਵਾਇਰਮੈਂਟ ਕ੍ਰਾਈਲਮੈਂਟ ਐਂਡ ਕਲੀਨ ਏਅਰ ਕੋਲੇਸ਼ਨ ਤੇ ਵਰਲਡ ਬੈਂਕ ਦੀ ਬ੍ਰੀਥ ਲਾਈਫ ਦੀ ਮੁਹਿੰਮ ਦੇ ਨਾਲ-ਨਾਲ ਮਿਲਾਇਆ ਸੀ। ਹੈਲਦੀ ਏਅਰ ਕੋਲੇਸ਼ਨ ਦਾ ਪਹਿਲਾ ਟੀਚਾ ²ਸ਼ਹਿਰ ਦੀ ਹਵਾ ਨੂੰ ਸਾਫ ਕਰਨਾ ਹੈ। ਇਸ ਤੋਂ ਬਾਅਦ ਕਈ ਤਰ੍ਹਾਂ ਦੀ ਖੋਜ ਤੋਂ ਬਾਅਦ ਗੰਦੀ ਹਵਾ ਦੇ ਕਾਰਣ ਬੈਂਗਲੁਰੂ ਦੇ ਬੱਚਿਆਂ, ਬਜ਼ੁਰਗਾਂ ਨੂੰ ਹੋ ਰਹੀਆਂ ਬੀਮਾਰੀਆਂ ਪ੍ਰਤੀ ਜਾਗਰੂਕ ਕਰਨਾ ਅਤੇ ਉਸ ਦੇ ਇਲਾਜ ਦਾ ਪ੍ਰਬੰਧ ਕਰਨਾ ਹੈ।
ਕਿਉਂ ਪਈ ਲੋੜ

ਦਰਅਸਲ ਜੈਵਾੜਾ ਇੰਸਟੀਚਿਊਟ ਆਫ ਕਾਰਡੀਓ ਵੈਸਕੁਲਰ ਸਾਇੰਸ ਤੇ ਲੇਕਸਾਈਡ ਹਸਪਤਾਲ ਦੀ ਰਿਸਰਚ ਵਿਚ ਇਹ ਪਤਾ ਲੱਗਾ ਕਿ ਸ਼ਹਿਰ ਦੇ 40 ਸਾਲ ਦੀ ਉਮਰ ਤੋਂ ਘੱਟ ਦੇ 25 ਫੀਸਦੀ ਲੋਕ ਦਮੇ ਦਾ ਸ਼ਿਕਾਰ ਹੋ ਰਹੇ ਹਨ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਇਹ ਬੀਮਾਰੀ ਆਪਣੀ ਲਪੇਟ ਵਿਚ ਲੈ ਰਹੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਬੈਂਗਲੁਰੂ ਵਿਚ ਵਿਗੜ ਰਹੀ ਹਵਾ ਦੀ ਕੁਆਲਿਟੀ ਕਾਰਨ ਇਹ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਅਤੇ ਜਲਦੀ ਹੀ ਇਸ 'ਤੇ ਕਾਬੂ ਨਾ ਪਾਇਆ ਗਿਆ ਤਾਂ ਸ਼ਹਿਰ ਵਿਚ ਬੀਮਾਰ ਵਿਅਕਤੀਆਂ ਦੀ ਗਿਣਤੀ ਵਧ ਸਕਦੀ ਹੈ।


DIsha

Content Editor

Related News