IPL 2024 : ਲੂ-ਕੰਡੇ ਖੜ੍ਹੇ ਕਰ ਦੇਣ ਵਾਲੇ ਜ਼ਬਰਦਸਤ ਮੁਕਾਬਲੇ 'ਚ ਕੋਲਕਾਤਾ ਨੇ RCB ਨੂੰ 1 ਦੌੜ ਨਾਲ ਹਰਾਇਆ

04/21/2024 7:48:00 PM

ਸਪੋਰਟਸ ਡੈਸਕ- ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਆਈਪੀਐਲ 2024 ਦਾ 36ਵਾਂ ਮੈਚ ਅੱਜ ਈਡਨ ਗਾਰਡਨ, ਕੋਲਕਾਤਾ ਵਿਖੇ ਖੇਡਿਆ ਗਿਆ। ਲੂ-ਕੰਡੇ ਖੜ੍ਹੇ ਕਰਨ ਵਾਲੇ ਇਸ ਮੈਚ 'ਚ ਕੋਲਕਾਤਾ ਨੇ 1 ਦੌੜ ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਆਰਸੀਬੀ ਦੀਆਂ ਪਲੇਆਫ ਦੀਆਂ ਉਮੀਦਾਂ ਵੀ ਖਤਮ ਹੋਣ ਜਾ ਰਹੀਆਂ ਹਨ ਕਿਉਂਕਿ ਇਹ ਉਸਦੀ ਛੇਵੀਂ ਹਾਰ ਸੀ। ਫਿਲ ਸਾਲਟ ਦੀ ਹਮਲਾਵਰ ਸ਼ੁਰੂਆਤ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਐਤਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਟੀ-20 ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਖ਼ਿਲਾਫ਼ ਛੇ ਵਿਕਟਾਂ ’ਤੇ 222 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਜਵਾਬ 'ਚ ਵਿਲ ਜੈਕਸ (55) ਅਤੇ ਰਜਤ ਪਾਟੀਦਾਰ (52) ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਅਰਧ ਸੈਂਕੜਿਆਂ ਦੇ ਬਾਵਜੂਦ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬੈਂਗਲੁਰੂ ਲਈ ਵਿਰਾਟ ਕੋਹਲੀ ਨੇ 18 ਦੌੜਾਂ, ਕਪਤਾਨ ਫਾਫ ਡੂ ਪਲੇਸਿਸ ਨੇ 7 ਦੌੜਾਂ, ਵਿਲ ਜੈਕਸ ਨੇ 55 ਦੌੜਾਂ, ਰਜਤ ਪਾਟੀਦਾਰ ਨੇ 52 ਦੌੜਾਂ, ਕੈਮਰਨ ਗ੍ਰੀਨ ਨੇ 6 ਦੌੜਾਂ, ਮਹੀਪਾਲ ਲੋਮਰੋਰ ਨੇ 4 ਦੌੜਾਂ, ਸੁਯਸ਼ ਪ੍ਰਭੂਦੇਸਾਈ 24 ਦੌੜਾਂ, ਦਿਨੇਸ਼ ਕਾਰਤਿਕ ਨੇ 25 ਦੌੜਾਂ, ਕਰਨ ਸ਼ਰਮਾ ਨੇ 20 ਦੌੜਾਂ ਤੇ ਲਾਕੀ ਫਰਗੂਸਨ ਨੇ 1 ਦੌੜ ਬਣਾਈਆਂ।
ਕੋਲਕਾਤਾ ਲਈ ਹਰਸ਼ਿਤ ਰਾਣਾ ਨੇ 2, ਮਿਸ਼ੇਲ ਸਟਾਰਕ ਨੇ 1 ਵਿਕਟ, ਵਰੁਣ ਚੱਕਰਵਰਤੀ ਨੇ 1, ਸੁਨੀਲ ਨਾਰਾਇਣ ਨੇ 2 ਤੇ ਆਂਦਰੇ ਰਸਲ ਨੇ 3 ਵਿਕਟਾਂ ਲਈਆਂ।

ਇਹ ਵੀ ਪੜ੍ਹੋ : IPL 2024 : SRH ਦੇ 'ਪਹਾੜ' ਹੇਠਾਂ ਦੱਬ ਗਈ ਦਿੱਲੀ, 67 ਦੌੜਾਂ ਨਾਲ DC ਨੂੰ ਮਿਲੀ ਕਰਾਰੀ ਹਾਰ

ਦੋਵਾਂ ਟੀਮਾਂ ਦੀ ਪਲੇਇੰਗ 11

ਰਾਇਲ ਚੈਲੰਜਰਜ਼ ਬੈਂਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਲ ਜੈਕਸ, ਰਜਤ ਪਾਟੀਦਾਰ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹੀਪਾਲ ਲੋਮਰੋਰ, ਕਰਨ ਸ਼ਰਮਾ, ਲਾਕੀ ਫਰਗੂਸਨ, ਯਸ਼ ਦਿਆਲ, ਮੁਹੰਮਦ ਸਿਰਾਜ

ਕੋਲਕਾਤਾ ਨਾਈਟ ਰਾਈਡਰਜ਼ : ਫਿਲਿਪ ਸਾਲਟ (ਵਿਕਟਕੀਪਰ), ਸੁਨੀਲ ਨਾਰਾਇਣ, ਅੰਗਕ੍ਰਿਸ਼ ਰਘੂਵੰਸ਼ੀ, ਸ਼੍ਰੇਅਸ ਅਈਅਰ (ਕਪਤਾਨ), ਵੈਂਕਟੇਸ਼ ਅਈਅਰ, ਆਂਦਰੇ ਰਸਲ, ਰਿੰਕੂ ਸਿੰਘ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਵਰੁਣ ਚੱਕਰਵਰਤੀ, ਹਰਸ਼ਿਤ ਰਾਣਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Tarsem Singh

Content Editor

Related News