ਇਮਰਾਨ ਖ਼ਾਨ ਦੀ ਪਤਨੀ ਦੇ ਖਾਣੇ ’ਚ ਮਿਲਾਇਆ ਗਿਆ ‘ਟਾਇਲਟ ਕਲੀਨਰ’! ਅਦਾਲਤ ਨੇ ਦਿੱਤਾ ਇਹ ਹੁਕਮ

Sunday, Apr 21, 2024 - 10:30 PM (IST)

ਇਮਰਾਨ ਖ਼ਾਨ ਦੀ ਪਤਨੀ ਦੇ ਖਾਣੇ ’ਚ ਮਿਲਾਇਆ ਗਿਆ ‘ਟਾਇਲਟ ਕਲੀਨਰ’! ਅਦਾਲਤ ਨੇ ਦਿੱਤਾ ਇਹ ਹੁਕਮ

ਇਸਲਾਮਾਬਾਦ (ਏ. ਐੱਨ. ਆਈ.)– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸਬ ਜੇਲ ’ਚ ਦਿੱਤੇ ਗਏ ਖਾਣੇ ’ਚ ‘ਟਾਇਲਟ ਕਲੀਨਰ’ ਮਿਲਾਇਆ ਗਿਆ ਸੀ।

ਰਾਵਲਪਿੰਡੀ ਦੀ ਅਡਿਆਲਾ ਜੇਲ ’ਚ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਦੌਰਾਨ ਇਮਰਾਨ ਖ਼ਾਨ ਨੇ ਜੱਜ ਨਾਸਿਰ ਜਾਵੇਦ ਰਾਣਾ ਨੂੰ ਕਿਹਾ ਕਿ ਬੁਸ਼ਰਾ ਬੀਬੀ ਦੇ ਖਾਣੇ ’ਚ ‘ਟਾਇਲਟ ਕਲੀਨਰ’ ਮਿਲਾਇਆ ਗਿਆ ਸੀ, ਜਿਸ ਕਾਰਨ ਉਸ ਦੇ ਢਿੱਡ ’ਚ ਰੋਜ਼ਾਨਾ ਸਾੜ ਪੈਂਦਾ ਸੀ ਤੇ ਉਸ ਦੀ ਸਿਹਤ ਖ਼ਰਾਬ ਹੋ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਮੁੜ ਛਿੜਿਆ ਕਾਟੋ-ਕਲੇਸ਼, ਸਾਬਕਾ ਵਿਧਾਇਕ ਨੇ ਲੋਕ ਸਭਾ ਚੋਣਾਂ ਲੜਨ ਤੋਂ ਕੀਤਾ ਇਨਕਾਰ

ਉਨ੍ਹਾਂ ਦੱਸਿਆ ਕਿ ਸ਼ੌਕਤ ਖ਼ਾਨ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਆਸਿਮ ਯੂਸਫ਼ ਨੇ ਬੁਸ਼ਰਾ ਬੀਬੀ ਦੀ ਜਾਂਚ ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ ’ਚ ਕਰਵਾਉਣ ਦਾ ਸੁਝਾਅ ਦਿੱਤਾ ਹੈ ਪਰ ਜੇਲ ਪ੍ਰਸ਼ਾਸਨ ਜਾਂਚ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ) ਹਸਪਤਾਲ ’ਚ ਕਰਵਾਉਣ ’ਤੇ ਅੜਿਆ ਹੋਇਆ ਹੈ।

ਦੂਜੇ ਪਾਸੇ ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਮੈਡੀਕਲ ਜਾਂਚ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਹੁਕਮ ਦਿੱਤਾ ਕਿ ਬੀਬੀ ਬੁਸ਼ਰਾ ਦੀ ਐਂਡੋਸਕੋਪੀ 2 ਦਿਨਾਂ ਦੇ ਅੰਦਰ ਕਿਸੇ ਨਿੱਜੀ ਹਸਪਤਾਲ ’ਚ ਕਰਵਾਈ ਜਾਵੇ। ਇਹ ਫ਼ੈਸਲਾ ਅਡਿਆਲਾ ਜੇਲ ’ਚ ਜਵਾਬਦੇਹੀ ਅਦਾਲਤ ਦੇ ਜੱਜ ਨਾਸਿਰ ਜਾਵੇਦ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਸੁਣਵਾਈ ਦੌਰਾਨ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News