ਬੰਗਾਲ ਸਰਕਾਰ ਨੇ ਗੁਟਖਾ ਤੇ ਪਾਨ ਮਸਾਲਾ ਉਤਪਾਦਾਂ ''ਤੇ ਵਧਾਈ ਪਾਬੰਦੀ
Monday, Oct 28, 2024 - 06:19 PM (IST)

ਕੋਲਕਾਤਾ (ਏਜੰਸੀ)- ਪੱਛਮੀ ਬੰਗਾਲ ਸਰਕਾਰ ਨੇ ਤੰਬਾਕੂ ਜਾਂ ਨਿਕੋਟੀਨ ਵਾਲੇ ਗੁਟਖਾ ਅਤੇ ਪਾਨ ਮਸਾਲਾ ਉਤਪਾਦਾਂ ਦੇ ਨਿਰਮਾਣ, ਭੰਡਾਰਨ ਅਤੇ ਵਿਕਰੀ 'ਤੇ ਪਾਬੰਦੀ ਨੂੰ 7 ਨਵੰਬਰ ਤੋਂ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ। ਰਾਜ ਦੇ ਸਿਹਤ ਵਿਭਾਗ ਨੇ 24 ਅਕਤੂਬਰ ਨੂੰ ਜਨਤਕ ਸਿਹਤ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਹ ਹੁਕਮ ਜਾਰੀ ਕੀਤਾ।
ਇਹ ਵੀ ਪੜ੍ਹੋ: ਪਾਕਿਸਤਾਨ: ਖੈਬਰ ਪਖਤੂਨਖਵਾ 'ਚ ਖੱਡ 'ਚ ਡਿੱਗੀ ਬੱਸ, 2 ਹਲਾਕ, 36 ਜ਼ਖ਼ਮੀ
ਹੁਕਮਾਂ ਅਨੁਸਾਰ, 'ਸਟੇਟ ਫੂਡ ਸੇਫਟੀ ਕਮਿਸ਼ਨਰ ਨੂੰ, ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 30 ਦੇ ਤਹਿਤ ਜਨਤਕ ਸਿਹਤ ਦੇ ਹਿੱਤ ਵਿੱਚ ਪੂਰੇ ਰਾਜ ਵਿੱਚ ਕਿਸੇ ਵੀ ਖੁਰਾਕੀ ਵਸਤੂ ਦੇ ਨਿਰਮਾਣ, ਭੰਡਾਰਨ, ਵੰਡ ਜਾਂ ਵਿਕਰੀ 'ਤੇ ਇੱਕ ਸਾਲ ਦੀ ਮਿਆਦ ਲਈ ਪਾਬੰਦੀ ਲਗਾਉਣ ਦਾ ਅਧਿਕਾਰ ਹੈ।'
ਇਹ ਵੀ ਪੜ੍ਹੋ: ਕਮਲਾ ਹੈਰਿਸ ਦੇ ਸਮਰਥਨ 'ਚ ਉਤਰੀ ਮਿਸ਼ੇਲ ਉਬਾਮਾ, ਪੁਰਸ਼ਾਂ ਨੂੰ ਕੀਤੀ ਖ਼ਾਸ ਅਪੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8