ਪੱਛਮੀ ਬੰਗਾਲ ’ਚ SIR ਦੀ ਡਿਊਟੀ ''ਤੇ ਗਏ ਅਧਿਕਾਰੀ ਗਲਤੀ ਨਾਲ ਓਡਿਸ਼ਾ ਪੁੱਜੇ, ਪਿੰਡ ਵਾਸੀਆਂ ਨੇ ਕੀਤਾ ਹਮਲਾ

Saturday, Feb 28, 2026 - 03:22 PM (IST)

ਪੱਛਮੀ ਬੰਗਾਲ ’ਚ SIR ਦੀ ਡਿਊਟੀ ''ਤੇ ਗਏ ਅਧਿਕਾਰੀ ਗਲਤੀ ਨਾਲ ਓਡਿਸ਼ਾ ਪੁੱਜੇ, ਪਿੰਡ ਵਾਸੀਆਂ ਨੇ ਕੀਤਾ ਹਮਲਾ

ਬਾਲਾਸੋਰ (ਓਡਿਸ਼ਾ) : ਪੱਛਮੀ ਬੰਗਾਲ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਲਈ ਤਾਇਨਾਤ 2 ਅਧਿਕਾਰੀ ਗਲਤੀ ਨਾਲ ਗੁਆਂਢੀ ਸੂਬੇ ਓਡਿਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਇਕ ਪਿੰਡ ’ਚ ਪਹੁੰਚ ਗਏ, ਜਿੱਥੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬੱਚੇ ਚੁੱਕਣ ਵਾਲੇ ਗਿਰੋਹ ਦੇ ਮੈਂਬਰ ਸਮਝ ਲਿਆ। ਪੁਲਸ ਅਨੁਸਾਰ ਇਹ ਘਟਨਾ ਉਦੋਂ ਵਾਪਰੀ ਜਦੋਂ ਦੋਵੇਂ ਅਧਿਕਾਰੀ ਪੱਛਮੀ ਬੰਗਾਲ ਦੀ ਹੱਦ ਨਾਲ ਲੱਗਦੇ ਬਾਲਾਸੋਰ ਜ਼ਿਲੇ ਦੇ ਰਾਏਬਾਨੀਆ ਥਾਣਾ ਖੇਤਰ ਦੇ ਇਕ ਪਿੰਡ ’ਚ ਪਹੁੰਚੇ। ਦੋਵੇਂ ਅਧਿਕਾਰੀ ਐੱਸ. ਆਈ. ਆਰ. ਲਈ ‘ਮਾਈਕਰੋ-ਆਬਜ਼ਰਵਰ’ ਵਜੋਂ ਤਾਇਨਾਤ ਸਨ ਤੇ ਪੱਛਮੀ ਬੰਗਾਲ ਦੇ ਨਯਾਗ੍ਰਾਮ ਬਲਾਕ ਦੇ ਇਕ ਪਿੰਡ ਜਾਣ ਵਾਲੇ ਸਨ।

ਇਹ ਵੀ ਪੜ੍ਹੋ : ਹੋਲੀ ਦੇ ਤਿਉਹਾਰ 'ਤੇ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਇਸ ਸੂਬੇ 'ਚ ਵਰਦੀ ਉਤਾਰਨ 'ਤੇ ਵੀ ਲੱਗੀ ਪਾਬੰਦੀ

ਅਸਲ ’ਚ ਇਸ ਦੌਰਾਨ ਉਨ੍ਹਾਂ ਵੱਲੋਂ ਕਿਰਾਏ ’ਤੇ ਲਏ ਗਏ ਆਟੋ-ਰਿਕਸ਼ਾ ਦਾ ਡਰਾਈਵਰ ਗਲਤੀ ਨਾਲ ਉਨ੍ਹਾਂ ਨੂੰ ਓਡਿਸ਼ਾ ਦੇ ਇਕ ਪਿੰਡ ’ਚ ਲੈ ਗਿਆ। ਇਸ ਦੌਰਾਨ ਸਥਾਨਕ ਲੋਕਾਂ ਨੂੰ ਉਨ੍ਹਾਂ ਨੂੰ ਬੱਚੇ ਚੁੱਕਣ ਵਾਲੇ ਗਿਰੋਹ ਦਾ ਮੈਂਬਰ ਸਮਝ ਲਿਆ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਸੂਚਨਾ ਮਿਲਣ ’ਤੇ ਸਥਾਨਕ ਪੁਲਸ ਮੌਕੇ ’ਤੇ ਪਹੁੰਚੀ ਪਰ ਭੀੜ ਨੇ ਪੁਲਸ ਨੂੰ ਵੀ ਰੋਕਿਆ ਅਤੇ ਉਨ੍ਹਾਂ 'ਤੇ ਵੀ ਹਮਲਾ ਕੀਤਾ। ਕੁਝ ਸਮੇਂ ਬਾਅਦ ਪੁਲਸ ਨੇ ਦੋਵਾਂ ਅਧਿਕਾਰੀਆਂ ਨੂੰ ਭੀੜ ਤੋਂ ਛੁਡਵਾਇਆ। ਹੁਣ ਤੱਕ ਇਸ ਮਾਮਲੇ ’ਚ 72 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਅਹਿਮ ਖ਼ਬਰ: ਜਾਰੀ ਹੋਣਗੇ 2 ਲੱਖ ਨਵੇਂ ਰਾਸ਼ਨ ਕਾਰਡ, ਦਿੱਲੀ CM ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News