ਰੂਸ ਵਿਰੁੱਧ ਬ੍ਰਿਟੇਨ ਦੀ ਵੱਡੀ ਕਾਰਵਾਈ! ਊਰਜਾ, ਰੱਖਿਆ ਤੇ ਬੈਂਕਿੰਗ ਖੇਤਰ ਦੀਆਂ ਕਈ ਸੰਸਥਾਵਾਂ ''ਤੇ ਲਾਈ ਪਾਬੰਦੀ
Tuesday, Feb 24, 2026 - 04:35 PM (IST)
ਲੰਡਨ: ਰੂਸ-ਯੂਕਰੇਨ ਜੰਗ ਦੇ ਚਲਦਿਆਂ ਬ੍ਰਿਟੇਨ ਨੇ ਰੂਸ ਦੇ ਖਿਲਾਫ ਸਖਤ ਰੁਖ ਅਖਤਿਆਰ ਕਰਦਿਆਂ ਉਸਦੇ ਊਰਜਾ, ਰੱਖਿਆ ਅਤੇ ਵਿੱਤੀ ਖੇਤਰਾਂ ਨਾਲ ਜੁੜੀਆਂ ਕਈ ਅਹਿਮ ਇਕਾਈਆਂ 'ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ।
ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ, ਬ੍ਰਿਟੇਨ ਨੇ ਰੂਸ ਦੇ ਊਰਜਾ ਖੇਤਰ ਨੂੰ ਸਮਰਥਨ ਦੇਣ ਵਾਲੀਆਂ ਸੰਸਥਾਵਾਂ 'ਗਾਜ਼ਪ੍ਰੋਮ ਐਸਪੀਜੀ ਪੋਰਟੋਵਾਯਾ ਐੱਲਐੱਨਜੀ ਪਲਾਂਟ' (Gazprom SPG Portovaya LNG plant) ਅਤੇ 'ਕ੍ਰਾਇਓਗੈਸ ਵਿਸੋਤਸਕ ਐੱਲਐੱਲਸੀ' (Cryogas Vysotsk LLC) 'ਤੇ ਇਹ ਪਾਬੰਦੀਆਂ ਲਗਾਈਆਂ ਹਨ। ਇਸ ਦੇ ਨਾਲ ਹੀ, ਰੂਸੀ ਰੱਖਿਆ ਖੇਤਰ ਨਾਲ ਸਬੰਧਤ 29 ਸੰਸਥਾਵਾਂ ਅਤੇ ਵਿਅਕਤੀਆਂ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਸਟੂਪਿਨੋ ਮੈਟਾਲਰਜੀਕਲ ਕੰਪਨੀ, ਨਿਜ਼ਨੀ ਨੋਵਗੋਰੋਡ ਸਥਿਤ ਪ੍ਰਮਾਣੂ ਇੰਜੀਨੀਅਰਿੰਗ ਕੰਪਨੀ ਜੇਐੱਸਸੀ ਅਫਰੀਕੰਤੋਵ, ਸੋਨਾਰ ਉਪਕਰਣ ਨਿਰਮਾਤਾ ਦਾਲਪ੍ਰੀਬੋਰ, ਜੇਐਸਸੀ ਅਲਤਾਈ ਇੰਸਟਰੂਮੈਂਟ-ਮੇਕਿੰਗ ਪਲਾਂਟ 'ਰੋਟਰ' ਅਤੇ ਯੂਰਲ ਡੀਜ਼ਲ ਇੰਜੀਨੀਅਰ ਪਲਾਂਟ ਵਰਗੀਆਂ ਵੱਡੀਆਂ ਇਕਾਈਆਂ ਦੇ ਨਾਂ ਸ਼ਾਮਲ ਹਨ।
ਬੈਂਕਿੰਗ ਤੇ ਵਿੱਤੀ ਖੇਤਰ 'ਤੇ ਸ਼ਿਕੰਜਾ
ਵਿੱਤੀ ਖੇਤਰ 'ਚ ਰੂਸ ਨੂੰ ਘੇਰਨ ਲਈ ਬ੍ਰਿਟੇਨ ਨੇ ਕਈ ਰੂਸੀ ਬੈਂਕਾਂ ਨੂੰ ਵੀ ਬਲੈਕਲਿਸਟ ਕਰ ਦਿੱਤਾ ਹੈ। ਪਾਬੰਦੀਆਂ ਦਾ ਸਾਹਮਣਾ ਕਰਨ ਵਾਲੇ ਬੈਂਕਾਂ 'ਚ ਪੋਸਟ ਬੈਂਕ ਜੇਐੱਸਸੀ, ਐਵਰਸ ਬੈਂਕ ਜੇਐੱਸਸੀ, ਟ੍ਰਾਂਸਕੈਪੀਟਲ ਬੈਂਕ, ਜੇਐੱਸਸੀ ਐਬਸੋਲਿਊਟ ਬੈਂਕ, ਸਿਨਾਰਾ ਬੈਂਕ ਜੇਐੱਸਸੀ, ਬੈਂਕ ਟੋਚਕਾ, ਏਕੇ ਬਾਰਸ ਬੈਂਕ ਅਤੇ ਫੋਰਾ-ਬੈਂਕ ਸ਼ਾਮਲ ਹਨ। ਦਿਲਚਸਪ ਗੱਲ ਇਹ ਹੈ ਕਿ ਬ੍ਰਿਟੇਨ ਨੇ ਪੋਲੈਂਡ ਦੀ ਉਸਾਰੀ ਕੰਪਨੀ 'ਅਲਾਇੰਸ ਕੈਪੀਟਲ' ਨੂੰ ਵੀ ਰੂਸ ਵਿਰੋਧੀ ਪਾਬੰਦੀਆਂ ਦੀ ਇਸ ਨਵੀਂ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
