ਭਾਰਤੀ ਦੌੜਾਕ ਪੂਜਾ ’ਤੇ ਲੱਗੀ 3 ਸਾਲ ਦੀ ਪਾਬੰਦੀ

Wednesday, Feb 25, 2026 - 10:56 AM (IST)

ਭਾਰਤੀ ਦੌੜਾਕ ਪੂਜਾ ’ਤੇ ਲੱਗੀ 3 ਸਾਲ ਦੀ ਪਾਬੰਦੀ

ਨਵੀਂ ਦਿੱਲੀ– ਐਥਲੈਟਿਕਸ ਇੰਟੈਗ੍ਰਿਟੀ ਯੂਨਿਟ (ਏ.ਆਈ.ਯੂ.) ਨੇ ਖੁਲਾਸਾ ਕੀਤਾ ਹੈ ਕਿ ਭਾਰਤ ਦੀ ਲੰਬੀ ਦੂਰੀ ਦੀ ਦੌੜਾਕ ਪੂਜਾ ਆਤਮਾਰਾਮ ਪਿਛਲੇ ਸਾਲ ਮੁਕਾਬਲੇ ਦੌਰਾਨ ਹੋਣ ਵਾਲੇ ਡੋਪ ਟੈਸਟ ਤੋਂ ਪਹਿਲਾਂ ਘਬਰਾ ਕੇ ਭੱਜ ਗਈ ਸੀ। ਇਹ ਅਪਰਾਧ ਸਵੀਕਾਰ ਕਰਨ ਤੋਂ ਬਾਅਦ ਉਸ ’ਤੇ 4 ਦੀ ਬਜਾਏ 3 ਸਾਲ ਦੀ ਪਾਬੰਦੀ ਲਾਈ ਗਈ ਹੈ।

30 ਸਾਲਾ ਪੂਜਾ 5000 ਮੀਟਰ ਤੇ 10,000 ਮੀਟਰ ਮੁਕਾਬਲਿਆਂ ’ਚ ਹਿੱਸਾ ਲੈਂਦੀ ਹੈ। ਉਸ ਨੇ 2024 ’ਚ ਰਾਜਸਥਾਨ ਵੱਲੋਂ ਇੰਡੀਅਨ ਗ੍ਰਾਂ. ਪ੍ਰੀ.-2 ’ਚ ਤੀਜਾ ਸਥਾਨ ਹਾਸਲ ਕੀਤਾ ਸੀ, ਜਿਹੜਾ ਉਸ ਦਾ ਹੁਣ ਤੱਕ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਹੈ।

ਪਿਛਲੇ ਸਾਲ 23 ਨਵੰਬਰ ਨੂੰ ਮੁੰਬਈ ’ਚ ਇੰਡੀਅਨ ਆਇਲ ਡਬਲਯੂ.ਐੱਨ.ਸੀ. ਨੇਵੀ ਹਾਫ ਮੈਰਾਥਨ ਜਿੱਤਣ ਤੋਂ ਬਾਅਦ ਉਸ ਨੂੰ ਡੋਪ ਟੈਸਟ ਲਈ ਚੁਣਿਆ ਗਿਆ ਸੀ।

ਪੂਜਾ ਵਿਰੁੱਧ ਅਨੁਸ਼ਾਸਨੀ ਕਾਰਵਾਈ ਇਸੇ ਸਾਲ 3 ਫਰਵਰੀ ਨੂੰ ਸ਼ੁਰੂ ਕੀਤੀ ਗਈ ਸੀ। ਦੋਸ਼ ਦੀ ਸੂਚਨਾ ਮਿਲਣ ਦੇ ਇਕ ਹਫਤੇ ਦੇ ਅੰਦਰ ਹੀ ਉਸ ਨੇ ਆਪਣੇ ਅਪਰਾਧ ਲਈ ਮੁਆਫੀ ਮੰਗ ਲਈ ਸੀ। ਇਸ ਤੋਂ ਬਾਅਦ ਏ.ਆਈ.ਯੂ. ਨੇ ਉਸ ਦੀ 4 ਸਾਲ ਦੀ ਪਾਬੰਦੀ ’ਚੋਂ ਇਕ ਸਾਲ ਦੀ ਛੋਟ ਦਿੱਤੀ।


author

Tarsem Singh

Content Editor

Related News