ਜੇਲ੍ਹ ਜਾਣ ਤੋਂ ਪਹਿਲਾਂ ਕੇਜਰੀਵਾਲ ਨੇ ਕੀਤੀ ਭਾਵੁਕ ਅਪੀਲ, 'ਮੇਰੇ ਮਾਤਾ-ਪਿਤਾ ਦਾ ਖ਼ਿਆਲ ਰੱਖਣਾ'

05/31/2024 1:46:32 PM

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਭਾਵੁਕ ਅਪੀਲ ਕੀਤੀ। 2 ਜੂਨ ਨੂੰ ਸੁਪਰੀਮ ਕੋਰਟ ਵਿੱਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਉਹ ਦੇਸ਼ ਨੂੰ ਬਚਾਉਣ ਲਈ ਜੇਲ੍ਹ ਜਾ ਰਹੇ ਹਨ। ਮੈਂ ਹਮੇਸ਼ਾ ਤੁਹਾਡੇ ਪਰਿਵਾਰ ਦੇ ਪੁੱਤਰ ਵਜੋਂ ਆਪਣਾ ਫਰਜ਼ ਨਿਭਾਇਆ ਹੈ। ਅੱਜ ਮੈਂ ਤੁਹਾਡੇ ਤੋਂ ਆਪਣੇ ਪਰਿਵਾਰ ਲਈ ਕੁਝ ਮੰਗਣਾ ਚਾਹੁੰਦਾ ਹਾਂ। ਮੇਰੇ ਮਾਤਾ-ਪਿਤਾ ਬਹੁਤ ਬੁੱਢੇ ਹਨ। ਮੇਰੀ ਮਾਂ ਬਹੁਤ ਬਿਮਾਰ ਰਹਿੰਦੀ ਹੈ। ਮੈਂ ਜੇਲ੍ਹ ਵਿੱਚ ਉਨ੍ਹਾਂ ਬਾਰੇ ਬਹੁਤ ਚਿੰਤਾ ਹੁੰਦੀ ਹੈ। ਮੇਰੇ ਮਾਪਿਆਂ ਦਾ ਮੇਰੇ ਜੇਲ੍ਹ ਜਾਣ ਪਿੱਛੋਂ ਧਿਆਨ ਰੱਖਣਾ, ਉਨ੍ਹਾਂ ਲਈ ਦੁਆ ਕਰਨਾ। 

ਇਹ ਵੀ ਪੜ੍ਹੋ :  1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ    

ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਦਿੱਲੀ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਦਿੱਲੀ ਸਰਕਾਰ ਸੁਪਰੀਮ ਕੋਰਟ ਪਹੁੰਚ ਚੁੱਕੀ ਹੈ। ਕੇਜਰੀਵਾਲ ਸਰਕਾਰ ਨੇ ਹਰਿਆਣਾ, ਯੂਪੀ ਅਤੇ ਹਿਮਾਚਲ ਪ੍ਰਦੇਸ਼ ਨੂੰ ਦਿੱਲੀ ਵਿੱਚ ਇੱਕ ਮਹੀਨੇ ਲਈ ਵਾਧੂ ਪਾਣੀ ਦੇਣ ਲਈ ਪਟੀਸ਼ਨ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਤੇਜ਼ ਗਰਮੀ ਕਾਰਨ ਦਿੱਲੀ ਵਿਚ ਪਾਣੀ ਦੀ ਲੋੜ ਵਧ ਗਈ ਹੈ। ਦੇਸ਼ ਦੀ ਰਾਜਧਾਨੀ ਦੀਆਂ ਲੋੜਾਂ ਨੂੰ ਪੂਰਾ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ :   ਕਰੂਜ਼ ਦੀ ਕੀਮਤ ਉਡਾ ਦੇਵੇਗੀ ਹੋਸ਼, ਤੁਸੀਂ ਵੀ ਅੰਬਾਨੀ ਪਰਿਵਾਰ ਵਾਂਗ ਕਰ ਸਕਦੇ ਹੋ ਇੱਥੇ ਪਾਰਟੀ  


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


 


Harinder Kaur

Content Editor

Related News