ਕੇਜਰੀਵਾਲ ਵਲੋਂ ਜਨਤਾ ਨੂੰ ਵੋਟ ਕਰਨ ਦੀ ਅਪੀਲ, ਕਿਹਾ- ਤੁਹਾਡਾ ਇਕ-ਇਕ ਵੋਟ ਤਾਨਾਸ਼ਾਹੀ ਸੋਚ ਖ਼ਿਲਾਫ਼
Saturday, May 25, 2024 - 12:17 PM (IST)
ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਵੋਟ ਕਰਨ ਦੀ ਅਪੀਲ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਤੁਹਾਡਾ ਇਕ-ਇਕ ਵੋਟ ਤਾਨਾਸ਼ਾਹੀ ਸੋਚ ਖ਼ਿਲਾਫ਼ ਭਾਰਤ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਮਜ਼ਬੂਤ ਕਰਨ ਲਈ ਹੋਵੇਗਾ। ਕੇਜਰੀਵਾਲ ਨੇ 'ਐਕਸ' 'ਤੇ ਲਿਖਿਆ,''ਸਾਰੇ ਵੋਟਰ ਭਰਾਵਾਂ ਅਤੇ ਭੈਣਾਂ ਨੂੰ ਅਪੀਲ ਕਰਦਾ ਹਾਂ ਕਿ ਵੋਟ ਜ਼ਰੂਰ ਪਾ ਕੇ ਆਓ। ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਵੋਟ ਕਰਨ ਲਈ ਕਹੋ।''
ਉਨ੍ਹਾਂ ਕਿਹਾ,''ਲੋਕਤੰਤਰ ਦੇ ਇਸ ਤਿਉਹਾਰ 'ਚ ਤੁਹਾਡਾ ਇਕ-ਇਕ ਵੋਟ ਤਾਨਾਸ਼ਾਹੀ ਸੋਚ ਖ਼ਿਲਾਫ਼ ਭਾਰਤ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਮਜ਼ਬੂਤ ਕਰਨ ਲਈ ਹੋਵੇਗਾ। ਵੋਟਿੰਗ ਕੇਂਦਰ 'ਤੇ ਜਾਓ ਅਤੇ ਆਪਣੇ ਵੋਟ ਨਾਲ ਦੱਸ ਦਿਓ ਕਿ ਭਾਰਤ 'ਚ ਜਨਤੰਤਰ ਹੈ ਅਤੇ ਜਨਤੰਤਰ ਹੀ ਰਹੇਗਾ। ਜੈ ਹਿੰਦ!'' ਇਸ ਵਾਰ ਦਿੱਲੀ 'ਚ ਭਾਜਪਾ ਦਾ ਮੁਕਾਬਲਾ 'ਇੰਡੀਆ' ਸਮੂਹ 'ਚ ਸ਼ਾਮਲ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨਾਲ ਹੈ। ਕਾਂਗਰਸ ਨੇ ਤਿੰਨ ਸੀਟਾਂ 'ਤੇ ਅਤੇ 'ਆਪ' ਨੇ ਚਾਰ ਸੀਟਾਂ 'ਤੇ ਉਮੀਦਵਾਰ ਉਤਾਰੇ ਹਨ। ਸਾਲ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਇੱਥੇ ਦੀਆਂ ਸਾਰੀਆਂ 7 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8