ਅਰਵਿੰਦ ਕੇਜਰੀਵਾਲ ਨੇ ਮਾਤਾ-ਪਿਤਾ ਨਾਲ ਫੋਟੋ ਕੀਤੀ ਸ਼ੇਅਰ , ਕਿਹਾ ਦਿੱਲੀ ਪੁਲਸ ਦਾ ਕਰ ਰਿਹਾ ਇੰਤਜ਼ਾਰ
Thursday, May 23, 2024 - 07:19 PM (IST)
ਨੈਸ਼ਨਲ ਡੈਸਕ- ਦਿੱਲੀ ਦੇ ਸੀ.ਐਮ.ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਮਾਤਾ-ਪਿਤਾ ਦੀ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਉਹ ਆਪਣੇ ਮਾਤਾ-ਪਿਤਾ ਅਤੇ ਪਤਨੀ ਦੇ ਨਾਲ ਦਿੱਲੀ ਪੁਲਸ ਦੀ ਉਡੀਕ ਕਰ ਰਹੇ ਹਨ। ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ 'ਚ ਦਿੱਲੀ ਪੁਲਿਸ ਨੇ ਕੇਜਰੀਵਾਲ ਦੇ ਮਾਤਾ-ਪਿਤਾ ਤੋਂ ਪੁੱਛ-ਗਿੱਛ ਲਈ ਸਮਾਂ ਮੰਗਣ ਲਈ 'ਆਪ' ਨੇਤਾ ਆਤਿਸ਼ੀ ਨੇ ਭਾਜਪਾ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਉਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਬੁੱਢੇ ਅਤੇ ਬੀਮਾਰ ਮਾਤਾ-ਪਿਤਾ ਨੂੰ ਬੁਲਾ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
मैं अपने माता-पिता और पत्नी के साथ पुलिस का इंतज़ार कर रहा हूँ। कल पुलिस ने फ़ोन करके मेरे माता-पिता से पूछताछ के लिए टाइम माँगा था। लेकिन वो आएंगे या नहीं - इसकी उन्होंने कोई जानकारी अभी नहीं दी। pic.twitter.com/38Yswozmoi
— Arvind Kejriwal (@ArvindKejriwal) May 23, 2024
ਮੀਡੀਆ ਰਿਪੋਰਟ ਮੁਤਾਬਕ ਆਤਿਸ਼ੀ ਨੇ ਕਿਹਾ, "ਜਦੋਂ ਤੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ, ਉਦੋਂ ਤੋਂ ਭਾਜਪਾ ਸਰਕਾਰ ਡਰ ਗਈ ਹੈ। ਉਹ ਲਗਾਤਾਰ ਉਨ੍ਹਾਂ 'ਤੇ ਹਮਲੇ ਕਰ ਰਹੀ ਹੈ ਅਤੇ ਉਨ੍ਹਾਂ ਦੇ ਖਿਲਾਫ ਸਾਜ਼ਿਸ਼ ਰਚ ਰਹੀ ਹੈ।" ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ।
ਇਹ ਵੀ ਪੜ੍ਹੋ- ਸਵੀਮਿੰਗ ਪੂਲ 'ਚ ਡੁੱਬਣ ਕਾਰਨ 11 ਸਾਲ ਦੇ ਮੁੰਡੇ ਦੀ ਮੌਤ, ਪਰਿਵਾਰ ਦਾ ਦੋਸ਼- ਲਾਪ੍ਰਵਾਹੀ ਨਾਲ ਗਈ ਜਾਨ
ਕੇਜਰੀਵਾਲ ਨੇ ਇੰਸਟਾਗ੍ਰਾਮ 'ਤੇ ਡੇਢ ਮਿੰਟ ਦਾ ਇਕ ਵੀਡੀਓ ਵੀ ਪੋਸਟ ਕੀਤਾ, ਜਿਸ 'ਚ ਉਹ ਹੌਲੀ-ਹੌਲੀ ਆਪਣੇ ਪਿਤਾ ਨੂੰ ਤੁਰਨ 'ਚ ਮਦਦ ਕਰਦੇ ਨਜ਼ਰ ਆ ਰਹੇ ਹਨ ਜਦਕਿ ਉਨ੍ਹਾਂ ਦੀ ਪਤਨੀ ਆਪਣੀ ਸੱਸ ਦੀ ਮਦਦ ਕਰਦੀ ਹੈ। ਇਕ ਹੋਰ ਤਸਵੀਰ 'ਚ ਬਜ਼ੁਰਗ ਮਾਤਾ-ਪਿਤਾ ਸੋਫੇ 'ਤੇ ਬੈਠ ਕੇ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ। ਇਸ ਦਾ ਜਵਾਬ ਦਿੱਲੀ ਦੇ ਲੋਕ ਆਪਣੀਆਂ ਵੋਟਾਂ ਨਾਲ ਦੇਣਗੇ। ਆਤਿਸ਼ੀ ਨੇ ਕਿਹਾ, ਇਹ ਪੂਰਾ ਮਾਮਲਾ ਭਾਜਪਾ ਦੀ ਸਾਜ਼ਿਸ਼ ਹੈ। ਦਿੱਲੀ 'ਚ ਸ਼ਨੀਵਾਰ 25 ਮਈ ਨੂੰ ਵੋਟਿੰਗ ਹੋਣੀ ਹੈ।
जब से अरविंद केजरीवाल जी को जमानत मिली है, तभी से बीजेपी बौखलाई हुई है। वह उनके ख़िलाफ़ लगातार हमले और षड्यंत्र कर रही है।
— AAP (@AamAadmiParty) May 23, 2024
लेकिन आज तो सभी हदें पार हो गईं। अरविंद केजरीवाल जी के बीमार और बुजुर्ग माता-पिता से दिल्ली पुलिस पूछताछ करेगी। दोनों लोग बिना सहारे के ठीक से चल भी नहीं… pic.twitter.com/rIGsUy7gyt