ਸੜਕ ''ਤੇ ਪਲਟ ਗਿਆ ਬੀਅਰ ਨਾਲ ਲੱਦਿਆ ਟਰੱਕ ! ਸੜਕ ''ਤੇ ਖਿੱਲਰੀਆਂ ਬੋਤਲਾਂ, ਰਾਖੀ ਬੈਠੇ 20 ਪੁਲਸੀਏ
Monday, Jan 05, 2026 - 01:37 PM (IST)
ਨੈਸ਼ਨਲ ਡੈਸਕ- ਦੇਸ਼ ਦੇ ਦੱਖਣੀ ਸੂਬੇ ਕੇਰਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੋਮਵਾਰ ਤੜਕੇ ਕੋਝੀਕੋਡ 'ਚ ਪੈਂਦੇ ਇਰੀਗਾਦਨਪੱਲੀ ਜੰਕਸ਼ਨ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਥੇ ਕਰਨਾਟਕ ਤੋਂ ਬੀਅਰ ਲੈ ਕੇ ਜਾ ਰਹੇ ਇੱਕ ਟਰੱਕ ਦੀ ਟੱਕਰ ਤੇਲੰਗਾਨਾ ਦੀ ਇੱਕ ਕਾਰ ਨਾਲ ਹੋ ਗਈ। ਇਸ ਹਾਦਸੇ ਵਿੱਚ ਟਰੱਕ ਚਾਲਕ, ਜਿਸ ਦੀ ਪਛਾਣ ਵਾਇਨਾਡ ਜ਼ਿਲ੍ਹੇ ਦੇ ਰਹਿਣ ਵਾਲੇ ਅਖਿਲ ਕ੍ਰਿਸ਼ਨਨ (30) ਵਜੋਂ ਹੋਈ ਹੈ, ਦੀ ਮੌਤ ਹੋ ਗਈ ਹੈ। ਉਸ ਨੂੰ ਹਾਦਸੇ ਤੋਂ ਲਗਭਗ ਇੱਕ ਘੰਟੇ ਤੱਕ ਚੱਲੇ ਬਚਾਅ ਅਭਿਆਨ ਤੋਂ ਬਾਅਦ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ।
ਪੁਲਸ ਅਨੁਸਾਰ ਇਹ ਹਾਦਸਾ ਸਵੇਰੇ ਲਗਭਗ 4 ਵਜੇ ਵਾਪਰਿਆ। ਦੋਸ਼ ਹੈ ਕਿ ਤੇਲੰਗਾਨਾ ਨੰਬਰ ਵਾਲੀ ਕਾਰ ਲਾਪਰਵਾਹੀ ਨਾਲ ਚਲਾਈ ਜਾ ਰਹੀ ਸੀ, ਜਿਸ ਕਾਰਨ ਇਹ ਬੇਕਾਬੂ ਹੋ ਕੇ ਟਰੱਕ 'ਚ ਜਾ ਵੱਜੀ ਤੇ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਪਲਟ ਗਿਆ। ਹਾਦਸੇ ਤੋਂ ਬਾਅਦ ਸੜਕ 'ਤੇ ਬੀਅਰ ਦੀਆਂ ਬੋਤਲਾਂ ਦੀਆਂ 700 ਤੋਂ ਵੱਧ ਪੇਟੀਆਂ ਖਿੱਲਰ ਗਈਆਂ।
ਇਹ ਵੀ ਪੜ੍ਹੋ- ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਪਤੀ ਸਣੇ ਗ੍ਰਿਫ਼ਤਾਰ ! ਡਿਪੋਰਟ ਕਰਨ ਦੀ ਤਿਆਰੀ ਸ਼ੁਰੂ
ਹਾਦਸੇ ਵਾਲੀ ਥਾਂ 'ਤੇ 20 ਤੋਂ ਵੱਧ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ, ਤਾਂ ਜੋ ਲੋਕ ਸੜਕ 'ਤੇ ਖਿੱਲਰੀਆਂ ਬੀਅਰ ਦੀਆਂ ਬੋਤਲਾਂ ਚੁੱਕ ਕੇ ਨਾ ਲੈ ਜਾਣ। ਪੁਲਸ ਨੇ ਕਾਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਬਕਾਰੀ ਵਿਭਾਗ ਦੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਹੀ ਸੜਕ ਤੋਂ ਬੋਤਲਾਂ ਨੂੰ ਹਟਾਇਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
