ਸੜਕ ਤੋਂ ਲੱਭੀ ਟਿਕਟ ਨੇ ਬਣਾ''ਤਾ ਕਰੋੜਪਤੀ ! ਨਿਕਲਿਆ 20,00,00,000 ਦਾ ਇਨਾਮ

Tuesday, Mar 10, 2026 - 11:51 AM (IST)

ਸੜਕ ਤੋਂ ਲੱਭੀ ਟਿਕਟ ਨੇ ਬਣਾ''ਤਾ ਕਰੋੜਪਤੀ ! ਨਿਕਲਿਆ 20,00,00,000 ਦਾ ਇਨਾਮ

ਕੋਚੀ- ਕੇਰਲ ਹਾਈ ਕੋਰਟ ਨੇ 20 ਕਰੋੜ ਰੁਪਏ ਦੀ 'ਕ੍ਰਿਸਮਸ ਬੰਪਰ ਲਾਟਰੀ' ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਇਕ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਫ਼ ਕਰ ਦਿੱਤਾ ਹੈ ਕਿ ਲਾਟਰੀ ਦਾ ਇਨਾਮ ਉਸੇ ਵਿਅਕਤੀ ਨੂੰ ਮਿਲੇਗਾ ਜਿਸ ਨੇ ਸਰੀਰਕ ਤੌਰ 'ਤੇ ਅਸਲੀ ਟਿਕਟ ਜਮ੍ਹਾਂ ਕਰਵਾਈ ਹੈ। ਇਸ ਫੈਸਲੇ ਨਾਲ ਇਕ ਸੇਵਾਮੁਕਤ ਪੁਲਸ ਅਧਿਕਾਰੀ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ, ਜੋ ਦਾਅਵਾ ਕਰ ਰਿਹਾ ਸੀ ਕਿ ਜੇਤੂ ਟਿਕਟ ਉਸ ਦੀ ਸੀ ਪਰ ਰਸਤੇ 'ਚ ਗੁਆਚ ਗਈ ਸੀ।

ਕੀ ਸੀ ਪੂਰਾ ਮਾਮਲਾ?

24 ਜਨਵਰੀ ਨੂੰ ਨਿਕਲੇ ਲਾਟਰੀ ਡਰਾਅ 'ਚ ਟਿਕਟ ਨੰਬਰ XC 138455 ਨੂੰ 20 ਕਰੋੜ ਦਾ ਪਹਿਲਾ ਇਨਾਮ ਨਿਕਲਿਆ। ਏਰਨਾਕੁਲਮ ਦੇ ਇਕ ਵਿਅਕਤੀ ਨੇ ਇਹ ਟਿਕਟ ਲਾਟਰੀ ਡਾਇਰੈਕਟੋਰੇਟ 'ਚ ਜਮ੍ਹਾਂ ਕਰਵਾ ਕੇ ਇਨਾਮ 'ਤੇ ਦਾਅਵਾ ਕੀਤਾ। ਦੂਜੇ ਪਾਸੇ, ਸਾਬਕਾ ਪੁਲਸ ਅਧਿਕਾਰੀ ਸਾਜੀਮੋਨ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ ਕਿ ਉਸ ਨੇ ਇਹ ਟਿਕਟ ਖਰੀਦੀ ਸੀ ਪਰ ਰਸਤੇ 'ਚ ਉਸ ਤੋਂ ਇਹ ਗੁਆਚ ਗਈ।

ਅਦਾਲਤ ਦੀ ਦਲੀਲ: 'ਜਿਸ ਦੀ ਟਿਕਟ, ਉਸੇ ਦਾ ਇਨਾਮ'

ਹਾਈ ਕੋਰਟ ਨੇ ਕੇਸ ਦੀ ਜਾਂਚ ਤੋਂ ਬਾਅਦ ਸਾਜੀਮੋਨ ਦੀ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਲਾਟਰੀ ਟਿਕਟ ਇਕ 'ਹੋਲਡਰ ਡਾਕੂਮੈਂਟ' (Bearer Document) ਹੁੰਦਾ ਹੈ। ਕਾਨੂੰਨੀ ਤੌਰ 'ਤੇ ਜਿਸ ਦੇ ਹੱਥ 'ਚ ਅਸਲੀ ਟਿਕਟ ਹੈ, ਉਹੀ ਉਸ ਦਾ ਮਾਲਕ ਮੰਨਿਆ ਜਾਵੇਗਾ।

ਲਾਟਰੀ ਖਰੀਦਣ ਵਾਲਿਆਂ ਲਈ ਸਬਕ

ਅਦਾਲਤ ਦੇ ਇਸ ਫੈਸਲੇ ਨੇ ਲਾਟਰੀ ਖਰੀਦਦਾਰਾਂ ਲਈ ਕੁਝ ਜ਼ਰੂਰੀ ਗੱਲਾਂ ਸਪੱਸ਼ਟ ਕੀਤੀਆਂ ਹਨ:

ਟਿਕਟ 'ਤੇ ਦਸਤਖਤ: ਖਰੀਦਣ ਤੋਂ ਤੁਰੰਤ ਬਾਅਦ ਟਿਕਟ ਦੇ ਪਿੱਛੇ ਆਪਣਾ ਨਾਮ, ਪਤਾ ਅਤੇ ਦਸਤਖਤ ਜ਼ਰੂਰ ਕਰੋ।

ਫੋਟੋ ਖਿੱਚੋ: ਟਿਕਟ ਦੀ ਇਕ ਸਾਫ਼ ਫੋਟੋ ਆਪਣੇ ਫੋਨ 'ਚ ਸੁਰੱਖਿਅਤ ਰੱਖੋ।

ਸਬੂਤ ਜ਼ਰੂਰੀ: ਜੇਕਰ ਟਿਕਟ ਗੁਆਚ ਜਾਂਦੀ ਹੈ, ਤਾਂ ਬਿਨਾਂ ਫੋਟੋ ਜਾਂ ਸੀਰੀਅਲ ਨੰਬਰ ਦੇ ਸਬੂਤ ਤੋਂ ਪੁਲਸ ਸ਼ਿਕਾਇਤ ਵੀ ਕੰਮ ਨਹੀਂ ਆਵੇਗੀ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਭਾਵੇਂ ਭਾਰਤੀ ਕੰਟਰੈਕਟ ਐਕਟ ਮੁਤਾਬਕ ਗੁਆਚੀ ਹੋਈ ਚੀਜ਼ ਲੱਭਣ ਵਾਲੇ ਨੂੰ ਅਸਲੀ ਮਾਲਕ ਦੀ ਭਾਲ ਕਰਨੀ ਚਾਹੀਦੀ ਹੈ, ਪਰ ਲਾਟਰੀ ਦੇ ਮਾਮਲੇ 'ਚ ਅਸਲੀ ਮਾਲਕ ਦੀ ਪਛਾਣ ਕਰਨਾ ਲਗਭਗ ਅਸੰਭਵ ਹੁੰਦਾ ਹੈ। ਇਸ ਲਈ, ਜਿਸ ਕੋਲ ਟਿਕਟ ਹੈ, ਉਹੀ ਕਰੋੜਪਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News