ਬਾਰਾਮੂਲਾ 'ਚ ਗ੍ਰੇਨੇਡ ਸਮੇਤ 1 ਕਾਬੂ

Saturday, Jul 21, 2018 - 03:32 PM (IST)

ਸ਼੍ਰੀਨਗਰ— ਉੱਤਰ ਕਸ਼ਮੀਰ 'ਚ ਬਾਰਾਮੂਲਾ ਜ਼ਿਲੇ ਦੇ ਪੱਟਨ ਇਲਾਕੇ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰੇਨੇਡ ਸਮੇਤ ਗ੍ਰਿਫਤਾਰ ਕਰ ਲਿਆ। ਜਾਣਕਾਰੀ ਮੁਤਾਬਕ ਪੁਲਸ ਦੇ. ਐੱਸ. ਓ.ਜੀ. ਨੇ ਪੱਟਨ ਦੇ ਵੁਸਨਕੋਹੀਏ ਇਲਾਕੇ 'ਚ ਛਾਪਾ ਮਾਰਿਆ, ਜਿਸ ਦੌਰਾਨ ਆਮਿਰ ਅਜੀਜ ਲੋਨ ਪੁੱਤਰ ਅਬਦੁੱਲ ਅਜੀਜ ਲੋਨ ਸਥਾਨਕ ਨਿਵਾਸੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਸ ਦੇ ਕਬਜ਼ੇ 'ਚੋਂ ਇਕ ਗ੍ਰੇਨੇਡ ਬਰਾਮਦ ਕੀਤਾ ਗਿਆ। ਇਸ ਸੰਬੰਧ 'ਚ ਗ੍ਰਿਫਤਾਰ ਵਿਅਕਤੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। 


Related News