ਸਦਰ ਪੁਲਸ ਰਾਜਪੁਰਾ ਵੱਲੋਂ 1 ਕਿਲੋ ਅਫੀਮ ਸਮੇਤ 2 ਗ੍ਰਿਫਤਾਰ

Monday, Oct 07, 2024 - 05:54 PM (IST)

ਸਦਰ ਪੁਲਸ ਰਾਜਪੁਰਾ ਵੱਲੋਂ 1 ਕਿਲੋ ਅਫੀਮ ਸਮੇਤ 2 ਗ੍ਰਿਫਤਾਰ

ਪਟਿਆਲਾ/ਰਾਜਪੁਰਾ (ਬਲਜਿੰਦਰ/ਹਰਵਿੰਦਰ) : ਥਾਣਾ ਸਦਰ ਰਾਜਪੁਰਾ ਦੀ ਪੁਲਸ ਨੇ ਐੱਸ.ਐੱਚ.ਓ. ਇੰਸ. ਕ੍ਰਿਪਾਲ ਸਿੰਘ ਮੋਹੀ ਦੀ ਅਗਵਾਈ ਹੇਠ 1 ਕਿਲੋ ਅਫੀਮ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਡੀਐੱਸਪੀ ਰਾਜਪੁਰਾ ਮਨਜੀਤ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਐੱਸਐੱਸਪੀ ਪਟਿਆਲਾ ਨਾਨਕ ਸਿੰਘ ਦੇ ਸਖਤ ਹਦਾਇਤਾਂ ਅਨੁਸਾਰ ਥਾਣਾ ਸਦਰ ਦੇ ਐੱਸ. ਐਚ. ਓ ਇੰਸਪੈਕਟਰ ਕ੍ਰਿਪਾਲ ਸਿੰਘ ਦੀ ਅਗਵਾਈ ਵਿੱਚ ਏ.ਐਸ ਆਈ ਹਰਜਿੰਦਰ ਸਿੰਘਅ ਪੁਲਸ ਪਾਰਟੀ ਨੇ ਜਸ਼ਨ ਹੋਟਲ ਦੇ ਨੇੜੇ ਜੀ. ਟੀ. ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਵੱਲੋਂ ਇਕ ਵਹੀਕਲ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵਹੀਕਲ ਵਿੱਚੋਂ ਦੋ ਵਿਅਕਤੀ ਜੋ ਪੁਲਸ ਨੂੰ ਦੇਖ ਕੇ ਲੁਕਣ ਦੀ ਤਾਕ ਵਿਚ ਸਨ ਤਾਂ ਸ਼ੱਕ ਪੈਣ 'ਤੇ ਰੋਕ ਕੇ ਜਦੋ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾ ਉਨ੍ਹਾਂ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ। 

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪਕਾਸ਼ ਬੀਨ ਵਾਸੀ ਬਿਹਾਰ, ਛੋਟਾ ਬੀਨ ਵਾਸੀ ਬਿਹਾਰ ਦੇ ਤੋਰ 'ਤੇ ਕਰ ਉਨ੍ਹਾਂ ਖਿਲਾਫ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਡੀ. ਐੱਸ. ਪੀ ਮਨਜੀਤ ਸਿੰਘ ਨੇ ਦੱਸਿਆ ਕਿ ਇਨਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈਣ ਤੋਂ ਬਾਅਦ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।


author

Gurminder Singh

Content Editor

Related News