ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਕਾਰਾਂ ਦੀ ਟੱਕਰ ’ਚ 2 ਔਰਤਾਂ ਸਮੇਤ 3 ਦੀ ਮੌਤ

Tuesday, Oct 08, 2024 - 02:02 PM (IST)

ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਕਾਰਾਂ ਦੀ ਟੱਕਰ ’ਚ 2 ਔਰਤਾਂ ਸਮੇਤ 3 ਦੀ ਮੌਤ

ਪਟਿਆਲਾ/ਸਨੌਰ (ਮਨਦੀਪ ਜੋਸਨ)- ਪਟਿਆਲਾ-ਕੈਥਲ ਹਾਈਵੇ ’ਤੇ ਪਿੰਡ ਕੁਲੇਮਾਜਰਾ ਬੀੜ ’ਚ ਲੰਘੀ ਰਾਤ 2 ਗੱਡੀਆਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ’ਚ 2 ਔਰਤਾਂ ਦੀ ਮੌਤ ਅਤੇ 5 ਦੇ ਜਖ਼ਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਘਿਓਰਾ ਨੇ ਦੱਸਿਆ ਕਿ ਸਾਡਾ ਜਵਾਈ ਹਰਿੰਦਰ ਸਿੰਘ (38) ਆਪਣੇ ਮਾਂ-ਬਾਪ ਨਾਲ ਆਪਣੇ ਪਿੰਡ ਘਿਓਰਾ ਤੋਂ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਸਵਿਫ਼ਟ ਕਾਰ ਪੀ. ਬੀ. 11 ਡੀ. ਈ-8138 ’ਚ ਸਵਾਰ ਹੋ ਕੇ ਆਪਣੇ ਪਿੰਡ ਘਨੌਰ ਲਾਗੇ ਲਲੋਦੀਪੁਰ ਜਾ ਰਹੇ ਸਨ। ਜਦੋਂ ਇਹ ਪਿੰਡ ਕੁਲੇਮਾਜਰਾ ਬੀੜ ਕੋਲ ਪਹੁੰਚੇ ਤਾਂ ਅੱਗੋਂ ਤੇਜ਼ ਰਫਤਾਰ ਕਾਰ ਐੱਚ. ਆਰ. 09 ਈ 0911 ਨਾਲ ਭਿਆਨਕ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ’ਚ ਸਾਡੇ ਜਵਾਈ ਹਰਿੰਦਰ ਸਿੰਘ ਪੁੱਤਰ ਚੇਤਨ ਸਿੰਘ ਅਤੇ ਉਸ ਦੀ ਮਾਤਾ ਜਸਪਾਲ ਕੌਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 'ਆਪ' ਆਗੂ ਦਾ ਗੋਲੀਆਂ ਮਾਰ ਕੇ ਕਤਲ

ਜਾਣਕਾਰੀ ਅਨੁਸਾਰ ਦੂਜੀ ਗੱਡੀ ਪਟਿਆਲਾ ਤੋਂ ਚੀਕਾ (ਹਰਿਆਣਾ) ਜਾ ਰਹੀ ਸੀ, ਜਿਸ ’ਚ ਪੁਨਮ ਕੁਮਾਰੀ 55 ਸਾਲ ਪਤਨੀ ਪਵਨ ਕੁਮਾਰ ਦੀ ਮੌਤ ਹੋ ਗਈ ਤੇ ਬਾਕੀ ਗੰਭੀਰ ’ਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ੇਰੇ ਇਲਾਜ ਹਸਪਤਾਲ ਭਰਤੀ ਹਨ। ਥਾਣਾ ਸਦਰ ਪੁਲਸ ਤਫਤੀਸ਼ ’ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੋਂ ਪਰਤ ਰਹੇ 3 ਨੌਜਵਾਨਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News