ਲਾਕਡਾਊਨ ''ਚ 21 ਲੱਖ ਰੁਪਏ ਦੀ ਬੈਂਕ ਡਕੈਤੀ

05/13/2020 12:30:44 AM

ਮਥੁਰਾ (ਮਾਨਵ) : ਲਾਕਡਾਊਨ 'ਚ ਹਰ ਨਾਕੇ 'ਤੇ ਪੁਲਸ ਅਤੇ ਥਾਂ-ਥਾਂ 'ਤੇ ਚੌਕਸੀ ਹੈ। ਇਸ ਦੇ ਬਾਵਜੂਦ ਦਿਨ-ਦਿਹਾੜੇ ਸ਼ਹਿਰ 'ਚ ਬੈਂਕ ਡਕੈਤੀ ਕਰ ਬਦਮਾਸ਼ 21 ਲੱਖ ਰੁਪਏ ਦੀ ਰਕਮ ਲੈ ਫਰਾਰ ਹੋ ਗਏ। ਐਸ.ਪੀ. ਸਿਟੀ ਨੇ ਕਿਹਾ ਕਿ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ 'ਤੇ ਆਈ.ਜੀ. ਡਾ. ਗੌਰਵ ਗਰੋਵਰ  ਪਹੁੰਚ ਗਏ ਹਨ। ਹਾਲੇ ਤਕ ਦੱਸਿਆ ਇਹ ਜਾ ਰਿਹਾ ਹੈ ਕਿ ਬੈਂਚ ਦੇ ਸੀ.ਸੀ.ਟੀ.ਵੀ. ਕੈਮਰੇ ਹੀ ਖਰਾਬ ਹਨ। ਇਹ ਹਾਲ ਉਦੋਂ ਹੈ ਜਦਂ ਆਏ ਦਿਨ ਬੈਂਕ 'ਚ ਸੁਰੱਖਿਆ ਸਿਸਟਮ ਦੀ ਪੜਤਾਲ ਹੁੰਦੀ ਹੈ ਪਰ ਸੀ.ਸੀ.ਟੀ.ਵੀ. ਕੈਮਰੇ ਠੀਕ ਕਰਵਾਉਣ ਦੀ ਕਿਸੇ ਨੇ ਨਹੀਂ ਸੋਚੀ। ਵਾਰਦਾਤ ਦਾਮੋਦਰਪੁਰਾ ਸਥਿਤ ਆਰਿਆਵਰਤ ਬੈਂਕ ਸ਼ਾਖਾ 'ਚ ਦੁਪਹਿਰ ਬਾਅਦ 2:30 ਵਜੇ ਦੀ ਹੈ। ਪਹਿਲਾਂ ਇਕ ਨਕਾਬਪੋਸ਼ ਬੈਂਕ 'ਚ ਦਾਖਲ ਹੋਇਆ। ਉਸ ਸਮੇਂ ਬੈਂਕ 'ਚ ਮਿੱਤਰ ਨਰਿੰਦਰ ਚੌਧਰੀ, ਸਹਾਇਕ ਸ਼ਾਖਾ ਪ੍ਰਬੰਧਕ ਨੀਲਮ ਸਿੰਘ ਅਤੇ ਖਜ਼ਾਨਚੀ ਸਰਿਸ਼ਟੀ ਸਕਸੇਨਾ ਸੀ। ਬਦਮਾਸ਼ ਨੇ ਬੈਂਕ ਮਿੱਤਰ ਕੋਲ ਪਹੁੰਚ ਕੇ ਕਨਪਟੀ 'ਤੇ ਤਮੰਚਾ ਲਗਾ ਦਿੱਤਾ। ਇਸ ਵਿਚਾਲੇ 3 ਹੋਰ ਬਦਮਾਸ਼ ਵੀ ਬੈਂਕ ਵਿਚ ਦਾਖਲ ਹੋਏ। 2 ਬਦਮਾਸ਼ਾਂ ਨੇ ਕੈਸ਼ ਕਾਉਂਟਰ ਘੇਰ ਲਿਆ। ਫਿਰ ਬੈਂਕ ਮਿੱਤਰ ਨਰਿੰਦਰ ਅਤੇ ਸਹਾਇਕ ਪ੍ਰਬੰਧਕ ਨੀਲਮ ਸਿੰਘ ਨੂੰ ਬਾਥਰੂਮ ਵਿਚ ਬੰਦ ਕਰਕੇ ਅੰਦਰੋਂ ਕੁੰਡੀ ਲਗਾ ਲੈਣ ਨੂੰ ਕਿਹਾ। ਤਿੰਨੋ ਬੈਂਕ ਮੁਲਾਜ਼ਮਾਂ ਦੇ ਮੋਬਾਇਲ ਖੋਹ ਲਏ। ਬਦਮਾਸ਼ਾਂ ਨੇ ਸ੍ਰਿਸ਼ਟੀ ਤੋਂ ਸਟ੍ਰਾਂਗ ਰੂਮ ਖੁਲਵਾਇਆ। ਇਸ ਵਿਚ ਰੱਖੇ 21 ਲੱਖ ਰੁਪਏ ਕੱਢੇ ਅਤੇ ਭੱਜ ਗਏ। ਬਦਮਾਸ਼ਾਂ ਦੇ ਭੱਜਣ ਦੇ 10 ਮਿੰਟ ਬਾਅਦ ਨਰਿੰਦਰ ਅਤੇ ਨੀਲਮ ਬਾਹਰ ਨਿਕਲੇ ਤਾਂ ਛੱਤ 'ਤੇ ਜਾਣ ਵਾਲੀਆਂ ਪੌੜੀਆਂ ਤੋਂ ਤਿੰਨੋਂ ਬੈਂਕ ਮੁਲਾਜ਼ਮਾਂ ਦੇ ਮੋਬਾਇਲ ਫੋਨ ਰੱਖੇ ਸਨ। ਸੂਚਨਾ ਮਿਲਣ 'ਤੇ ਐਸ.ਪੀ. ਸਿਟੀ ਅਸ਼ੋਕ ਕੁਮਾਰ ਮੀਣਾ ਸਣੇ ਪੁਲਸ ਦਸਤਾ ਉਥੇ ਪਹੁੰਚਿਆ ਪਰ ਬਦਮਾਸ਼ ਹੱਥ ਨਹੀਂ ਆਏ।

 


Inder Prajapati

Content Editor

Related News