ਕੇਰਲ ਨੇਵੀ ਅਕਾਦਮੀ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ, ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਹਾਸਲ ਕੀਤੀ ਸੀ ਨੌਕਰੀ

Saturday, Sep 19, 2026 - 06:33 PM (IST)

ਕੇਰਲ ਨੇਵੀ ਅਕਾਦਮੀ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ, ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਹਾਸਲ ਕੀਤੀ ਸੀ ਨੌਕਰੀ

ਕੰਨੂਰ,  (ਏਜੰਸੀ)-ਕੇਰਲ ਨੇਵੀ ਅਕਾਦਮੀ ਤੋਂ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਭਾਰਤੀ ਨਾਗਰਿਕਤਾ ਦਾ ਦਾਅਵਾ ਕਰਨ ਵਾਲੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਏਝੀਮਾਲਾ ਨੇਵੀ ਅਕਾਦਮੀ ਵਿਚ ਨੌਕਰੀ ਹਾਸਲ ਕੀਤੀ ਅਤੇ ਉਸ ਨੇ ਲੱਗਭਗ ਇਕ ਸਾਲ ਤੱਕ ਕੰਮ ਕੀਤਾ। ਇਹ ਵਿਅਕਤੀ ਨੇਵੀ ਅਕਾਦਮੀ ਦੇ ਲਾਂਡਰੀ ਵਿਭਾਗ ਵਿਚ ਆਰਜ਼ੀ ਮੁਲਾਜ਼ਮ ਵਜੋਂ ਕੰਮ ਕਰ ਰਿਹਾ ਸੀ।

ਰਿਪੋਰਟ ਅਨੁਸਾਰ, ਉਸ ਕੋਲ ਬਿਪਲਬ ਸੋਰੇਨ (32) ਦੇ ਨਾਂ ਦਾ ਇਕ ਨਕਲੀ ਪਛਾਣ ਪੱਤਰ ਸੀ ਅਤੇ ਉਸ ਨੇ ਪੱਛਮੀ ਬੰਗਾਲ ਦੀ ਮੁਰਸ਼ਿਦਾਬਾਦ ਪੁਲਸ ਵੱਲੋਂ ਜਾਰੀ ਕੀਤਾ ਦੱਸਿਆ ਜਾਣ ਵਾਲਾ ਇਕ ਨਕਲੀ ਪੁਲਸ ਨੋ-ਅਬਜੈਕਸ਼ਨ ਸਰਟੀਫਿਕੇਟ ਵੀ ਪੇਸ਼ ਕੀਤਾ ਸੀ। ਰਿਪੋਰਟ ਅਨੁਸਾਰ, ਅਧਿਕਾਰੀਆਂ ਨੂੰ ਉਸ ਦੇ ਚਾਲ-ਚਲਣ ’ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਉਸ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਨੇਵੀ ਦੇ ਅਧਿਕਾਰੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ ਅਤੇ ਉਸ ਦੇ ਮੋਬਾਈਲ ਫ਼ੋਨ ਤੋਂ ਅਜਿਹੇ ਦਸਤਾਵੇਜ਼ ਮਿਲੇ ਜਿਨ੍ਹਾਂ ਤੋਂ ਉਸ ਦੀ ਬੰਗਲਾਦੇਸ਼ੀ ਨਾਗਰਿਕਤਾ ਦਾ ਪਤਾ ਲੱਗਦਾ ਸੀ। ਇਸ ਤੋਂ ਬਾਅਦ ਉਸ ਨੂੰ ਪਯੰਨੂਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।


author

Shubam Kumar

Content Editor

Related News