ਸਪਾ ਮੈਨੇਜਰ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਔਰਤ ਨਾਲ ਗੈਂਗਰੇਪ, 2 ਗ੍ਰਿਫ਼ਤਾਰ

Tuesday, Oct 06, 2026 - 05:48 PM (IST)

ਸਪਾ ਮੈਨੇਜਰ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਔਰਤ ਨਾਲ ਗੈਂਗਰੇਪ, 2 ਗ੍ਰਿਫ਼ਤਾਰ

ਨੈਸ਼ਨਲ ਡੈਸਕ- ਕੇਰਲਮ ਦੇ ਕੋਚੀ ਸ਼ਹਿਰ ਦੇ ਕਲਾਮਸੇਰੀ ਵਿਚ ਸਪਾ ਮੈਨੇਜਰ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਤੋਂ ਬਾਅਦ ਇਕ ਔਰਤ ਨੂੰ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਦੇ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਘਟਨਾ 2 ਅਕਤੂਬਰ ਨੂੰ ਵਾਪਰੀ ਅਤੇ ਇਸ ਵਾਰਦਾਤ ਵਿਚ ਕਥਿਤ ਤੌਰ ’ਤੇ 4 ਵਿਅਕਤੀ ਸ਼ਾਮਲ ਸਨ।

ਮੁਲਜ਼ਮਾਂ ਨੇ ਕਥਿਤ ਤੌਰ ’ਤੇ ਔਰਤ ਦੀ ਵੀਡੀਓ ਵੀ ਬਣਾਈ। ਪੁਲਸ ਨੇ ਇਸ ਮਾਮਲੇ ਵਿਚ ਸ਼੍ਰੀਰਾਜ ਅਤੇ ਜਿਤੂ ਨਾਂ ਦੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪੀੜਤਾ ਨੇ ਇਸ ਘਟਨਾ ਬਾਰੇ ਆਪਣੇ ਪਤੀ ਨੂੰ ਦੱਸਿਆ ਸੀ ਅਤੇ ਬਾਅਦ ਵਿਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਔਰਤ ਦਾ ਫਿਲਹਾਲ ਇੱਥੇ ਇਕ ਹਸਪਤਾਲ ਦੇ ਆਈ. ਸੀ. ਯੂ. ਵਿਚ ਇਲਾਜ ਚੱਲ ਰਿਹਾ ਹੈ।


author

Harpreet SIngh

Content Editor

Related News