ਨਾਨਾ ਪਾਟੇਕਰ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਕੀਤੀ ਹੋਈ ਸੀ ਅੰਤਿਮ ਸੰਸਕਾਰ ਦੀ ਤਿਆਰੀ !
Thursday, Oct 08, 2026 - 05:10 PM (IST)
ਮੁੰਬਈ (ਏਜੰਸੀ)- ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ਤੋਂ ਬਾਅਦ ਮਸ਼ਹੂਰ ਫੋਟੋਗ੍ਰਾਫਰ ਅਤੁਲ ਕਾਸਬੇਕਰ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਮੁਲਾਕਾਤ ਦਾ ਇੱਕ ਬਹੁਤ ਹੀ ਨਿੱਜੀ ਕਿੱਸਾ ਸਾਂਝਾ ਕੀਤਾ। ਅਤੁਲ ਕਾਸਬੇਕਰ ਨੇ ਦੱਸਿਆ ਕਿ ਨਾਨਾ ਪਾਟੇਕਰ ਨੇ ਇੱਕ ਵਾਰ ਉਨ੍ਹਾਂ ਨੂੰ ਲੱਕੜਾਂ ਦਾ ਢੇਰ ਦਿਖਾਇਆ ਸੀ, ਜੋ ਉਨ੍ਹਾਂ ਨੇ ਆਪਣੇ ਅੰਤਿਮ ਸੰਸਕਾਰ ਲਈ ਜਮ੍ਹਾ ਕਰਕੇ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅਦਾਕਾਰ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਲੋਕ ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਸਿਰਫ਼ ਇਸ ਲਈ ਰੋਣ, ਕਿਉਂਕਿ ਗਿੱਲੀ ਲੱਕੜ ਦਾ ਧੂੰਆਂ ਉਨ੍ਹਾਂ ਦੀਆਂ ਅੱਖਾਂ ਵਿੱਚ ਚਲਾ ਗਿਆ ਹੈ।
ਕਈ ਯਾਦਾਂ ਸਾਂਝੀਆਂ ਕਰਦਿਆਂ ਕਾਸਬੇਕਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, "ਨਾਨਾ ਸਾਹਿਬ। ਬਹੁਤ ਵਧੀਆ ਸ਼ਖਸੀਅਤ ਸਨ। ਕਿੰਨਾ ਵੱਡਾ ਘਾਟਾ ਹੈ। ਨਾਨਾ ਪਾਟੇਕਰ ਨਾਲ ਮੇਰਾ ਬਹੁਤ ਹੀ ਨਿੱਘਾ ਰਿਸ਼ਤਾ ਸੀ। ਅਸੀਂ ਅਕਸਰ ਮਿਲ ਨਹੀਂ ਪਾਉਂਦੇ ਸੀ, ਪਰ ਜਦੋਂ ਵੀ ਮਿਲਦੇ ਸੀ, ਤਾਂ ਇੰਝ ਲੱਗਦਾ ਸੀ ਜਿਵੇਂ ਅਸੀਂ ਕੱਲ੍ਹ ਹੀ ਮਿਲੇ ਹੋਈਏ। ਉਨ੍ਹਾਂ ਨੂੰ ਇਸ ਗੱਲ 'ਤੇ ਖਾਸ ਮਾਣ ਸੀ ਕਿ ਮਹਾਰਾਸ਼ਟਰ ਦੇ ਹੀ ਇੱਕ ਵਿਅਕਤੀ ਨੇ ਫੋਟੋਗ੍ਰਾਫੀ ਦੇ ਖੇਤਰ ਵਿੱਚ ਨਾਂ ਕਮਾਇਆ ਹੈ।"
ਇਹ ਵੀ ਪੜ੍ਹੋ: ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ ਸੀ ਭਰਤੀ
ਉਨ੍ਹਾਂ ਅੱਗੇ ਲਿਖਿਆ, "ਪੁਣੇ ਦੇ ਨੇੜੇ ਉਨ੍ਹਾਂ ਦੇ ਫਾਰਮ ਹਾਊਸ 'ਤੇ ਇੱਕ ਪੋਰਟਰੇਟ ਸ਼ੂਟ ਦੌਰਾਨ, ਨਾਨਾ ਸਾਹਿਬ ਨੇ ਸਾਰੇ ਕਰਮਚਾਰੀਆਂ—ਸਹਾਇਕਾਂ, ਸਪੌਟ ਬੁਆਏਜ਼ ਅਤੇ ਡਰਾਈਵਰਾਂ—ਨੂੰ ਆਪਣੇ ਮੁੱਖ ਡਾਇਨਿੰਗ ਏਰੀਆ ਵਿੱਚ ਬਠਾ ਕੇ ਆਪ ਰੋਟੀਆਂ ਅਤੇ ਮਟਨ ਪਰੋਸਿਆ। ਕੋਈ ਭੇਦਭਾਵ ਨਹੀਂ, ਕੋਈ ਨਖਰਾ ਨਹੀਂ।"
ਫਿਰ ਉਨ੍ਹਾਂ ਨੇ ਮੈਨੂੰ ਆਪਣਾ ਫਾਰਮਹਾਊਸ ਅਤੇ ਜਿੰਮ ਵੀ ਦਿਖਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਲੱਕੜਾਂ ਦਾ ਇਕ ਢੇਰ ਦਿਖਾਇਆ ਅਤੇ ਸਮਝਾਇਆ ਕਿ ਗਿੱਲੀ ਲੱਕੜ ਧੂੰਆਂ ਛੱਡਦੀ ਹੈ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਲੋਕ ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਸਿਰਫ਼ ਇਸ ਲਈ ਰੋਣ ਕਿਉਂਕਿ ਧੂੰਆਂ ਉਨ੍ਹਾਂ ਦੀਆਂ ਅੱਖਾਂ ਵਿੱਚ ਚਲਾ ਗਿਆ ਸੀ!
ਇਹ ਵੀ ਪੜ੍ਹੋੋ: ਨਾਨਾ ਪਾਟੇਕਰ ਨੇ 3 ਦਿਨ ਪਹਿਲਾਂ ਹੀ ਕਰ'ਤੀ ਸੀ ਆਪਣੀ ਮੌਤ ਦੀ ਭਵਿੱਖਬਾਣੀ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
