''ਵਿਆਹ'' ਕਰਾ ਕੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ ! ਸਰਕਾਰ ਨੇ ਕਰ''ਤਾ ਵੱਡਾ ਐਲਾਨ

Wednesday, Oct 07, 2026 - 11:51 AM (IST)

''ਵਿਆਹ'' ਕਰਾ ਕੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ ! ਸਰਕਾਰ ਨੇ ਕਰ''ਤਾ ਵੱਡਾ ਐਲਾਨ

ਇੰਟਰਨੈਸ਼ਨਲ ਡੈਸਕ-  ਪੰਜਾਬ ਤੋਂ ਠੱਗੀ ਅਤੇ ਜਾਅਲੀ ਵਿਆਹ ਰਾਹੀਂ ਕੈਨੇਡਾ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣ ਜਾ ਰਹੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ (IRCC) ਅਤੇ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਅਜਿਹੇ ਮਾਮਲਿਆਂ ਵਿਚ ਸਖ਼ਤ ਰੁਖ਼ ਅਪਣਾ ਲਿਆ ਹੈ। ਕੈਨੇਡੀਅਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਾਅਲੀ ਵਿਆਹ ਰਾਹੀਂ ਵੀਜ਼ਾ ਹਾਸਲ ਕਰਨ ਵਾਲੇ ਬਿਨੈਕਾਰਾਂ ਦਾ ਵੀਜ਼ਾ ਤੁਰੰਤ ਰੱਦ ਕਰਕੇ ਉਨ੍ਹਾਂ 'ਤੇ 5 ਸਾਲਾਂ ਲਈ ਕੈਨੇਡਾ ਵਿੱਚ ਦਾਖਲੇ 'ਤੇ ਮੁਕੰਮਲ ਪਾਬੰਦੀ ਲਗਾਈ ਜਾਵੇਗੀ। ਵਿਭਾਗ ਦਾ ਕਹਿਣਾ ਹੈ ਕਿ ਵਿਆਹ ਰਾਹਾਂ ਲੋਕਾਂ ਨੂੰ ਕੈਨੇਡਾ ਬੁਲਾਉਣ ਨਾਲ ਸਬੰਧਤ ਧੋਖਾਧੜੀ ਲਗਾਤਾਰ ਵੱਧ ਰਹੀ ਹੈ ਅਤੇ ਪੰਜਾਬ ਤੋਂ ਧੋਖੇਬਾਜ਼ ਲਾੜੇ-ਲਾੜੀਆਂ ਦੀਆਂ ਦਰਜਨਾਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। 

ਇਸ ਦੇ ਨਾਲ ਕੈਨੇਡਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਕੈਨੇਡੀਅਨ ਨਾਗਰਿਕ ਜਾਂ ਸਥਾਈ ਵਸਨੀਕ (PR) ਅਜਿਹੇ ਜਾਅਲੀ ਰਿਸ਼ਤਿਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ, ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਜਾਣਗੇ। ਨਵੇਂ ਨਿਯਮਾਂ ਅਨੁਸਾਰ ਜੇਕਰ ਕੋਈ ਝੂਠ ਬੋਲਦਾ ਫੜਿਆ ਜਾਂਦਾ ਹੈ ਤਾਂ ਸਪਾਂਸਰ ਕਰਨ ਵਾਲੇ ਵਿਅਕਤੀ ਨੂੰ 3 ਸਾਲਾਂ ਤੱਕ ਆਪਣੇ ਸਾਥੀ ਦਾ ਪੂਰਾ ਵਿੱਤੀ ਖਰਚਾ ਚੁੱਕਣਾ ਪਵੇਗਾ, ਭਾਵੇਂ ਵਿਆਹ ਅਗਲੇ ਹੀ ਦਿਨ ਟੁੱਟ ਜਾਵੇ। ਜੇਕਰ ਸਪਾਂਸਰਡ ਵਿਅਕਤੀ ਇਸ ਸਮੇਂ ਦੌਰਾਨ ਸਰਕਾਰੀ ਸਮਾਜਿਕ ਸਹਾਇਤਾ ਲੈਂਦਾ ਹੈ, ਤਾਂ ਉਹ ਸਾਰੀ ਰਕਮ ਸਪਾਂਸਰ ਕਰਨ ਵਾਲੇ ਤੋਂ ਵਸੂਲ ਕੀਤੀ ਜਾਵੇਗੀ। ਇਸ ਲਈ ਵਿੱਤੀ ਲਾਲਚ ਕਾਰਨ ਅਜਿਹੇ ਇਕਰਾਰਨਾਮੇ ਵਾਲੇ ਵਿਆਹਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਪੰਜਾਬੀਆਂ ਲਈ ਜਾਰੀ ਕੀਤੀ ਚਿਤਾਵਨੀ ! ਨਾ ਸਮਝੇ ਤਾਂ ਹੋਵੇਗਾ ਲੱਖਾਂ ਦਾ ਨੁਕਸਾਨ

ਜ਼ਿਕਰਯੋਗ ਹੈ ਕਿ ਪੰਜਾਬ ਤੋਂ ਹਰ ਸਾਲ ਔਸਤਨ 35,000 ਨੌਜਵਾਨ ਸਪਾਂਸਰਸ਼ਿਪ, ਸਪਾਊਸ ਵੀਜ਼ਾ ਅਤੇ ਕੰਟਰੈਕਟ ਮੈਰਿਜ ਰਾਹੀਂ ਕੈਨੇਡਾ ਜਾਂਦੇ ਹਨ, ਜਿੱਥੇ 20 ਤੋਂ 30 ਲੱਖ ਰੁਪਏ ਤੱਕ ਦੇ ਲੈਣ-ਦੇਣ ਹੁੰਦੇ ਹਨ। ਪਰ ਬਾਅਦ ਵਿੱਚ ਧੋਖਾਧੜੀ ਅਤੇ ਸਾਥੀ ਨੂੰ ਛੱਡ ਕੇ ਗਾਇਬ ਹੋਣ ਦੀਆਂ ਹਜ਼ਾਰਾਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਮੀਗ੍ਰੇਸ਼ਨ ਵਿਭਾਗ ਨੇ ਇਹ ਕਦਮ ਚੁੱਕਿਆ ਹੈ। ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਲੋਕ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਆਪਣੀ ਮਿਹਨਤ ਦੀ ਕਮਾਈ ਬਰਬਾਦ ਨਾ ਕਰਨ ਅਤੇ ਸਿਰਫ਼ ਅਸਲੀ ਰਿਸ਼ਤਿਆਂ ਦੇ ਆਧਾਰ 'ਤੇ ਹੀ ਅਰਜ਼ੀਆਂ ਲਗਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News